Sun, Sep 13, 2026
Whatsapp

Punjab Peak Power Demand : ਪੰਜਾਬ ’ਚ 15,500 ਮੈਗਾਵਾਟ ਦੇ ਨੇੜੇ ਪਹੁੰਚੀ ਬਿਜਲੀ ਦੀ ਮੰਗ; PSPCL ਲਈ ਵੱਡੀ ਚੁਣੌਤੀ

ਤਾਜ਼ਾ ਰਿਪੋਰਟ ਮੁਤਾਬਕ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਕੁਝ ਯੂਨਿਟ ਤਕਨੀਕੀ ਖਰਾਬੀ ਅਤੇ ਹੋਰ ਕਾਰਨਾਂ ਕਰਕੇ ਬੰਦ ਰਹੇ, ਜਿਸ ਕਾਰਨ ਮੰਗ ਪੂਰੀ ਕਰਨ ਲਈ ਪੰਜਾਬ ਨੂੰ ਕੇਂਦਰੀ ਗਰਿੱਡ ਤੋਂ ਬਿਜਲੀ ਲੈਣੀ ਪਈ।

Reported by:  PTC News Desk  Edited by:  Aarti -- August 23rd 2026 08:49 AM -- Updated: August 23rd 2026 10:20 AM
Punjab Peak Power Demand :  ਪੰਜਾਬ ’ਚ 15,500 ਮੈਗਾਵਾਟ ਦੇ ਨੇੜੇ ਪਹੁੰਚੀ ਬਿਜਲੀ ਦੀ ਮੰਗ; PSPCL ਲਈ ਵੱਡੀ ਚੁਣੌਤੀ

Punjab Peak Power Demand : ਪੰਜਾਬ ’ਚ 15,500 ਮੈਗਾਵਾਟ ਦੇ ਨੇੜੇ ਪਹੁੰਚੀ ਬਿਜਲੀ ਦੀ ਮੰਗ; PSPCL ਲਈ ਵੱਡੀ ਚੁਣੌਤੀ

Punjab Peak Power Demand :  ਪੰਜਾਬ ਵਿੱਚ ਬਿਜਲੀ ਦੀ ਮੰਗ ਇੱਕ ਵਾਰ ਫਿਰ ਵਧਦੀ ਨਜ਼ਰ ਆ ਰਹੀ ਹੈ। ਤਾਜ਼ਾ ਉਪਲਬਧ ਅੰਕੜਿਆਂ ਮੁਤਾਬਕ ਸੂਬੇ ਵਿੱਚ ਬਿਜਲੀ ਦੀ ਡਿਮਾਂਡ ਕਰੀਬ 15,500 ਮੈਗਾਵਾਟ ਤੱਕ ਪਹੁੰਚ ਚੁੱਕੀ ਹੈ। ਇਸ ਦੇ ਨਾਲ ਹੀ ਬਿਜਲੀ ਉਤਪਾਦਨ ਅਤੇ ਸਪਲਾਈ ਨੂੰ ਲੈ ਕੇ ਵੀ ਪੀਐਸਪੀਸੀਐਲ ਲਈ ਚੁਣੌਤੀਆਂ ਬਣੀਆਂ ਹੋਈਆਂ ਹਨ।

ਪੰਜਾਬ ’ਚ ਮੁੜ ਵਧੀ ਬਿਜਲੀ ਦੀ ਮੰਗ 

ਤਾਜ਼ਾ ਰਿਪੋਰਟ ਮੁਤਾਬਕ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਕੁਝ ਯੂਨਿਟ ਤਕਨੀਕੀ ਖਰਾਬੀ ਅਤੇ ਹੋਰ ਕਾਰਨਾਂ ਕਰਕੇ ਬੰਦ ਰਹੇ, ਜਿਸ ਕਾਰਨ ਮੰਗ ਪੂਰੀ ਕਰਨ ਲਈ ਪੰਜਾਬ ਨੂੰ ਕੇਂਦਰੀ ਗਰਿੱਡ ਤੋਂ ਬਿਜਲੀ ਲੈਣੀ ਪਈ। ਇੱਕ ਸਮੇਂ ਪੰਜਾਬ ਨੇ ਕੇਂਦਰੀ ਗਰਿੱਡ ਤੋਂ 10,422 ਮੈਗਾਵਾਟ ਬਿਜਲੀ ਡਰਾਅ ਕੀਤੀ।

ਬਿਜਲੀ ਦੀ ਮੰਗ ਲਗਭਗ 15,500 ਮੈਗਾਵਾਟ ਦੇ ਨੇੜੇ ਪਹੁੰਚੀ 

ਇਸ ਤੋਂ ਪਹਿਲਾਂ 14 ਜੁਲਾਈ 2026 ਨੂੰ ਪੰਜਾਬ ਵਿੱਚ 17,328 ਮੈਗਾਵਾਟ ਦੀ ਰਿਕਾਰਡ ਬਿਜਲੀ ਮੰਗ ਪੂਰੀ ਕਰਨ ਦਾ ਦਾਅਵਾ ਕੀਤਾ ਗਿਆ ਸੀ ਅਤੇ ਸਰਕਾਰ ਵੱਲੋਂ ਬਿਨਾਂ ਪਾਵਰ ਕੱਟਾਂ ਦੇ ਸਪਲਾਈ ਦੇਣ ਦੀ ਗੱਲ ਕਹੀ ਗਈ ਸੀ।

ਪਾਵਰ ਡਿਮਾਂਡ ਨੂੰ ਲੈ ਕੇ ਆਉਣ ਵਾਲੇ ਦਿਨਾਂ ਵਿੱਚ ਵੀ ਨਜ਼ਰ ਬਣੀ ਰਹੇਗੀ, ਖਾਸ ਕਰਕੇ ਜੇਕਰ ਤਾਪਮਾਨ ਵਧਦਾ ਹੈ ਜਾਂ ਬਿਜਲੀ ਉਤਪਾਦਨ ਵਾਲੇ ਯੂਨਿਟਾਂ ਵਿੱਚ ਤਕਨੀਕੀ ਸਮੱਸਿਆਵਾਂ ਜਾਰੀ ਰਹਿੰਦੀਆਂ ਹਨ।

ਇਹ ਯੂਨਿਟ ਹੋਏ ਬੰਦ 

  • ਲਹਿਰਾ ਮੁਹੱਬਤ ਥਰਮਲ ਦੇ 4 ’ਚੋਂ 3 ਯੂਨਿਟ ਹੋਏ ਬੰਦ 
  • ਗੁਰੂ ਗੋਬਿੰਦ ਸਿੰਘ ਰੋਪੜ ਥਰਮਲ ਦੇ ਵੀ 4 ਚੋਂ 3 ਯੂਨਿਟ ਤਕਨੀਕੀ ਖਰਾਬੀ ਕਾਰਨ ਬੰਦ 
  • ਸਰਕਾਰੀ ਖੇਤਰ ਦੇ ਕੁੱਲ 10 ਵਿੱਚੋਂ 6 ਯੂਨਿਟ ਬੰਦ ਹੋ ਚੁੱਕੇ ਹਨ

ਇਹ ਵੀ ਪੜ੍ਹੋ  : NHRC ਨੇ CM ਭਗਵੰਤ ਮਾਨ ਦੀ ਪਤਨੀ 'ਤੇ ਜ਼ਬਰ-ਜਨਾਹ ਮਾਮਲੇ 'ਚ 5 ਕਰੋੜ ਰੁਪਏ ਮੰਗਣ ਦੇ ਦੋਸ਼ਾਂ ਦਾ ਲਿਆ ਨੋਟਿਸ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK