Mon, May 13, 2024
Whatsapp

ਸੜਕ ਹਾਦਸੇ ’ਚ 4 ਪੁਲਿਸ ਮੁਲਾਜ਼ਮਾਂ ਦੀ ਮੌਤ, ਕਈ ਜ਼ਖਮੀ, CM ਮਾਨ ਨੇ ਕੀਤਾ ਇਹ ਐਲਾਨ

Written by  Aarti -- January 17th 2024 10:39 AM
ਸੜਕ ਹਾਦਸੇ ’ਚ 4 ਪੁਲਿਸ ਮੁਲਾਜ਼ਮਾਂ ਦੀ ਮੌਤ, ਕਈ ਜ਼ਖਮੀ, CM ਮਾਨ ਨੇ ਕੀਤਾ ਇਹ ਐਲਾਨ

ਸੜਕ ਹਾਦਸੇ ’ਚ 4 ਪੁਲਿਸ ਮੁਲਾਜ਼ਮਾਂ ਦੀ ਮੌਤ, ਕਈ ਜ਼ਖਮੀ, CM ਮਾਨ ਨੇ ਕੀਤਾ ਇਹ ਐਲਾਨ

Four Police Officer Died: ਮੁਕੇਰੀਆਂ ’ਚ ਬੁੱਧਵਾਰ ਸਵੇਰੇ ਪਿੰਡ ਈਮਾ ਮਾਂਗਟ ਨੇੜੇ ਪੰਜਾਬ ਪੁਲਿਸ ਦੀ ਬੱਸ ਨਾਲ ਭਿਆਨਕ ਹਾਦਸਾ ਵਾਪਰ ਗਿਆ। ਜਿਸ ਵਿੱਚ ਚਾਰ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ। ਜਦਕਿ ਇਸ ਭਿਆਨਕ ਹਾਦਸੇ ’ਚ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

4 ਪੁਲਿਸ ਮੁਲਾਜ਼ਮਾਂ ਦੀ ਮੌਤ 

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ। ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੀ ਬੱਸ ਜਲੰਧਰ ਦੇ ਪੀਏਪੀ ਤੋਂ ਗੁਰਦਾਸਪੁਰ ਜਾ ਰਹੀ ਸੀ। ਕਿ ਰਸਤੇ ’ਚ ਖੜੇ ਟਰਾਲੇ ਨਾਲ ਪੰਜਾਬ ਪੁਲਿਸ ਬੱਸ ਦੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ’ਚ ਮੌਕੇ ’ਤੇ ਚਾਰ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਇਨ੍ਹਾਂ ਮ੍ਰਿਤਕਾਂ ’ਚ ਇੱਕ ਮਹਿਲਾ ਪੁਲਿਸ ਮੁਲਾਜ਼ਮ ਵੀ ਸ਼ਾਮਲ ਸੀ। 


Breaking: ਸੰਘਣੀ ਧੁੰਦ ਕਾਰਨ ਟਰਾਲੇ ਨਾਲ ਟਕਰਾਈ ਪੁਲਿਸ ਦੀ ਬੱਸ

Breaking: ਸੰਘਣੀ ਧੁੰਦ ਕਾਰਨ ਟਰਾਲੇ ਨਾਲ ਟਕਰਾਈ ਪੁਲਿਸ ਦੀ ਬੱਸ #Punjabnews #latestnews #Gurdaspurnews #accidentnews #Mukerian #RoadAccident #PunjabPolice #Bus #Fog #Winter Posted by PTC News on Tuesday, January 16, 2024

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਅੱਜ ਸਵੇਰ ਸਾਢੇ 6 ਵਜੇ ਦੇ ਕਰੀਬ ਵਾਪਰਿਆ। ਜਿਸ ’ਚ 10 ਦੇ ਕਰੀਬ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਵੱਖ ਵੱਖ ਹਸਪਤਾਲਾਂ ’ਚ ਭਰਤੀ ਕਰਵਾਇਆ ਗਿਆ ਹੈ। 

ਪਰਿਵਾਰਾਂ ਨੂੰ ਦਿੱਤੀ ਜਾਵੇਗੀ ਆਰਥਿਕ ਮਦਦ- ਸੀਐੱਮ ਭਗਵੰਤ ਮਾਨ 

ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਮੁਕੇਰੀਆਂ ਵਿਖੇ ਹੋਏ ਸੜਕੀ ਹਾਦਸੇ 'ਚ ਸਾਡੇ ਪੰਜਾਬ ਪੁਲਿਸ ਦੇ 4 ਜਵਾਨਾਂ ਦੀ ਜਾਣ ਚੱਲੀ ਗਈ। ਨੀਤੀ ਮੁਤਾਬਕ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਪੰਜਾਬ ਸਰਕਾਰ ਵੱਲੋਂ ਅਤੇ 1 ਕਰੋੜ ਰੁਪਏ ਦੀ ਬੀਮਾ ਰਾਸ਼ੀ HDFC ਬੈਂਕ ਵੱਲੋਂ ਪਰਿਵਾਰਾਂ ਨੂੰ ਦਿੱਤੀ ਜਾਵੇਗੀ। ਪੰਜਾਬ ਪੁਲਿਸ ਸਾਡਾ ਮਾਣ ਹੈ ਤੇ ਸਾਡੇ ਬਹਾਦਰ ਜਵਾਨਾਂ ਦੇ ਪਰਿਵਾਰਾਂ ਨਾਲ ਅਸੀਂ ਹਮੇਸ਼ਾ ਖੜ੍ਹੇ ਹਾਂ। 

ਇਹ ਵੀ ਪੜ੍ਹੋ: Bathinda: ਤੇਜ਼ ਰਫਤਾਰ ਕਾਰ ਨੇ ਓਵਰ ਬ੍ਰਿਜ ਹੇਠਾਂ ਸੁੱਤੇ ਪਏ ਪਰਿਵਾਰ ਨੂੰ ਦਰੜਿਆ, ਬੱਚੇ ਦੀ ਮੌਤ

-

Top News view more...

Latest News view more...