Tue, Nov 11, 2025
Whatsapp

CM Mann Road Show : ਮੁੱਖ ਮੰਤਰੀ ਮਾਨ ਦਾ ਰੋਡ ਸ਼ੋਅ, ਪੁਲਿਸ ਨੇ ਸਵਾਲ ਕਰਨ ਜਾ ਰਹੇ ਕਿਸਾਨ ਤੇ ਬੀਬੀਆਂ ਰਸਤੇ 'ਚੋਂ ਹੀ ਹਿਰਾਸਤ 'ਚ ਲਏ

TarnTaran Farmer Protest : ਪੁਲਿਸ ਨੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਰਾਸਤੇ ਵਿੱਚ ਘੇਰ ਕੇ ਹਿਰਸਾਤ ਵਿੱਚ ਲੈ ਲਿਆ ਗਿਆ ਅਤੇ ਪੁਲਿਸ ਕਿਸਾਨਾਂ ਨੂੰ ਗੱਡੀਆਂ ਵਿੱਚ ਭਰ ਕੇ ਉਨ੍ਹਾਂ ਨੂੰ ਅਣ ਦੱਸੇ ਸਥਾਨ ਤੇ ਲੈ ਗਈ।

Reported by:  PTC News Desk  Edited by:  KRISHAN KUMAR SHARMA -- November 04th 2025 02:01 PM
CM Mann Road Show : ਮੁੱਖ ਮੰਤਰੀ ਮਾਨ ਦਾ ਰੋਡ ਸ਼ੋਅ, ਪੁਲਿਸ ਨੇ ਸਵਾਲ ਕਰਨ ਜਾ ਰਹੇ ਕਿਸਾਨ ਤੇ ਬੀਬੀਆਂ ਰਸਤੇ 'ਚੋਂ ਹੀ ਹਿਰਾਸਤ 'ਚ ਲਏ

CM Mann Road Show : ਮੁੱਖ ਮੰਤਰੀ ਮਾਨ ਦਾ ਰੋਡ ਸ਼ੋਅ, ਪੁਲਿਸ ਨੇ ਸਵਾਲ ਕਰਨ ਜਾ ਰਹੇ ਕਿਸਾਨ ਤੇ ਬੀਬੀਆਂ ਰਸਤੇ 'ਚੋਂ ਹੀ ਹਿਰਾਸਤ 'ਚ ਲਏ

Farmer News : ਪੰਜਾਬ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਕਿਵੇਂ ਜਨਤਾ ਦੀ ਆਵਾਜ਼ ਸੁਣਦੀ ਹੈ, ਇਸ ਦੀ ਤਾਜ਼ਾ ਮਿਸਾਲ ਤਰਨਤਾਰਨ ਜ਼ਿਮਨੀ ਚੋਣ ਤੋਂ ਮਿਲਦੀ ਹੈ, ਜਿਥੇ ਮੁੱਖ ਮੰਤਰੀ ਨੂੰ ਸਵਾਲ ਕਰਨ ਜਾ ਰਹੇ ਕਿਸਾਨ ਤੇ ਬੀਬੀਆਂ ਨੂੰ ਪੰਜਾਬ ਪੁਲਿਸ ਨੇ ਰਸਤੇ ਵਿਚੋਂ ਹੀ ਚੁੱਕ ਲਿਆ। ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਇਨ੍ਹਾਂ ਸਾਰਿਆਂ ਨੂੰ ਬੱਸਾਂ 'ਚ ਭਰ ਕੇ ਕਿਸੇ ਅਣਦੱਸੀ ਥਾਂ 'ਤੇ ਲੈ ਗਈ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੀਤੀ ਨਿਖੇਧੀ


ਉਧਰ, ਕਿਸਾਨ ਆਗੂ ਹਰਭਿੰਦਰ ਸਿੰਘ ਕੰਗ ਨੇ ਕਿਹਾ ਕਿ ਕਿਸਾਨ ਅਮਨ ਸ਼ਾਂਤੀ ਨਾਲ ਮੁੱਖ ਮੰਤਰੀ ਨੂੰ ਸਵਾਲ ਕਰਨ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਤਰਨਤਾਰਨ ਜ਼ਿਮਨੀ ਚੋਣ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਅੱਜ ਹਲਕੇ ਦੇ ਵਿੱਚ ਰੋਡ ਸੋਅ ਸੀ, ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਸਵਾਲ ਕਰਨ ਜਾ ਰਹੇ ਸਨ। ਇਸ ਦੌਰਾਨ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਪੁਲਿਸ ਵੱਲੋਂ ਰਾਸਤੇ ਵਿੱਚ ਘੇਰ ਕੇ ਹਿਰਸਾਤ ਵਿੱਚ ਲੈ ਲਿਆ ਗਿਆ ਅਤੇ ਪੁਲਿਸ ਕਿਸਾਨਾਂ ਨੂੰ ਗੱਡੀਆਂ ਵਿੱਚ ਭਰ ਕੇ ਉਨ੍ਹਾਂ ਨੂੰ ਅਣ ਦੱਸੇ ਸਥਾਨ ਤੇ ਲੈ ਗਈ।

ਕਿਸਾਨ ਆਗੂ ਨੇ ਕਿਹਾ ਕਿ ਕਿਸਾਨ, ਮੁੱਖ ਮੰਤਰੀ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਸਵਾਲ ਕਰਨ ਜਾ ਰਹੇ ਸਨ, ਲੇਕਿਨ ਸਰਕਾਰ ਵੱਲੋਂ ਪੁਲਿਸ ਦੇ ਡੰਡੇ ਨਾਲ ਧੱਕੇ ਨਾਲ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਘੇਰ ਕੇ ਹਿਰਸਾਤ ਵਿੱਚ ਲੈ ਲਿਆ ਏ ਅਤੇ ਅਣਦੱਸੀ ਥਾਂ ਤੇ ਲੈ ਗਈ ਏ ਹਰਭਿੰਦਰ ਸਿੰਘ ਕੰਗ ਵੱਲੋਂ ਪੁਲਿਸ ਦੀ ਕਾਰਵਾਈ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।

- PTC NEWS

Top News view more...

Latest News view more...

PTC NETWORK
PTC NETWORK