objectionable And Obscene Videos : ਲੱਚਰਤਾ ਖਿਲਾਫ ਸਖ਼ਤ ਹੋਇਆ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ, ਲਿਆ ਸੂ-ਮੋਟੋ ਨੋਟਿਸ
objectionable And Obscene Videos : ਇਤਰਾਜਯੋਗ ਤੇ ਅਸ਼ਲੀਲ ਵੀਡੀਓਜ਼ ਖਿਲਾਫ ਵੱਡਾ ਐਕਸ਼ਨ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋਂ ਇਸ ਸਬੰਧੀ ਸੂ-ਮੋਟੋ-ਨੋਟਿਸ ਲਿਆ ਹੈ। ਨਾਲ ਹੀ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੇ ਏਡੀਜੀਪੀ ਸਾਈਬਰ ਕ੍ਰਾਈਮ ਨੂੰ ਚਿੱਠੀ ਵੀ ਲਿਖੀ ਹੈ।
ਏਡੀਜੀਪੀ ਸਾਈਬਰ ਕ੍ਰਾਈਮ ਨੂੰ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਚਿੱਠੀ ਰਾਹੀਂ ਕਿਹਾ ਹੈ ਕਿ ਉਹ ਸੋਸ਼ਲ ਮੀਡੀਆ ’ਤੇ ਲੱਚਰਤਾ ਪ੍ਰਸਾਰਿਤ ਕਰਨ ਵਾਲੇ ਵੀਡੀਓ ਨੂੰ ਜਲਦ ਤੋਂ ਜਲਦ ਹਟਾਉਣ। ਨਾਲ ਹੀ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇਸ ਤਰ੍ਹਾਂ ਦੀ ਵੀਡੀਓ ’ਤੇ ਧਿਆਨ ਰੱਖਣ ਲਈ ਨੋਡਲ ਅਫਸਰ ਵੀ ਤਿਆਰ ਕਰਨ।
ਕਮਿਸ਼ਨ ਨੇ ਕਿਹਾ ਕਿ ਅਜਿਹੀਆਂ ਵੀਡੀਓ ਨਾਲ ਬੱਚਿਆ ਦੇ ਦਿਮਾਗ ’ਤੇ ਮਾੜਾ ਅਸਰ ਪੈਂਦਾ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ 15 ਦਿਨਾਂ ਦੇ ਅੰਦਰ ਇਸ ਸਬੰਧੀ ਕਾਰਵਾਈ ਕਰਕੇ ਰਿਪੋਰਟ ਵੀ ਸੌਂਪੀ ਜਾਵੇ।
ਕਾਬਿਲੇਗੌਰ ਹੈ ਕਿ ਲੱਚਰਤਾ ਵਾਲੀਆਂ ਵੀਡੀਓਜ਼ ਨੂੰ ਲੈ ਕੇ ਇਸ ਸਮੇਂ ਪੰਜਾਬ ’ਚ ਮਾਹੌਲ ਭਖਿਆ ਹੋਇਆ ਹੈ। ਸੋਸ਼ਲ ਮੀਡੀਆ ’ਤੇ ਇਨਫਿਲੂਏਂਸਰ ਕਮਲ ਕੌਰ ਭਾਬੀ ਨਾਂ ਦੀ ਮਹਿਲਾ ਦਾ ਕਤਲ ਕਰ ਦਿੱਤਾ ਗਿਆ। ਮਾਮਲੇ ਦਾ ਮਾਸਟਰਮਾਈਂਡ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਲੱਗਦਾ ਸੀ ਕਿ ਕਮਲ ਕੌਰ ਭਾਬੀ ਗਲਤ ਵੀਡੀਓ ਰਾਹੀਂ ਪੰਥ ਨੂੰ ਬਦਨਾਮ ਕਰ ਰਹੀ ਸੀ।
ਭਾਵੇਂ ਕਮਲ ਕੌਰ ਭਾਬੀ ਦੇ ਕਤਲ ਵਿੱਚ ਉਸਦਾ ਨਾਮ ਸਾਹਮਣੇ ਆਇਆ ਹੈ, ਪਰ ਉਸ ਉੱਤੇ ਪੰਜਾਬ ਵਿੱਚ ਦੋ ਹੋਰ ਅਜਿਹੇ ਸੋਸ਼ਲ ਮੀਡੀਆ ਇਨਫਿਲੂਏਂਸਰ ਨੂੰ ਧਮਕੀਆਂ ਦੇਣ ਦਾ ਇਲਜ਼ਾਮ ਹੈ।
ਇਹ ਵੀ ਪੜ੍ਹੋ : Goldy Brar And Bishnoi Friendship Ends : ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਗੈਂਗ ਹੋਇਆ ਦੋਫਾੜ ! ਰਿਸ਼ਤੇ ’ਚ ਦਰਾਰ ਦਾ ਕੀ ਹੈ ਕਾਰਨ ?
- PTC NEWS