Sun, Jun 28, 2026
Whatsapp

ਹੋਰ ਕਰਜ਼ਾ ਚੁੱਕਣ ਦੀ ਤਿਆਰੀ ’ਚ ਪੰਜਾਬ ਸਰਕਾਰ ! ਸੂਬਾ ਸਰਕਾਰ ਦੂਜੀ ਤਿਮਾਹੀ ’ਚ 14 ਹਜ਼ਾਰ ਕਰੋੜ ਦਾ ਚੁੱਕੇਗੀ ਕਰਜ਼ਾ

ਦੱਸ ਦਈਏ ਕਿ ਪਹਿਲੀ ਤਿਮਾਹੀ (ਅਪ੍ਰੈਲ-ਜੂਨ) ਵਿੱਚ, ਪੰਜਾਬ ਸਰਕਾਰ ਨੇ 9,500 ਕਰੋੜ ਰੁਪਏ ਕਰਜ਼ ਲੈਣ ਦੀ ਯੋਜਨਾ ਬਣਾਈ ਸੀ, ਪਰ ਸਰਕਾਰ ਨੇ ਸਿਰਫ 7,800 ਕਰੋੜ ਰੁਪਏ ਕਰਜ਼ੇ ਲਏ ਸੀ।

Reported by:  PTC News Desk  Edited by:  Aarti -- June 28th 2026 10:49 AM
ਹੋਰ ਕਰਜ਼ਾ ਚੁੱਕਣ ਦੀ ਤਿਆਰੀ ’ਚ ਪੰਜਾਬ ਸਰਕਾਰ ! ਸੂਬਾ ਸਰਕਾਰ ਦੂਜੀ ਤਿਮਾਹੀ ’ਚ 14 ਹਜ਼ਾਰ ਕਰੋੜ ਦਾ ਚੁੱਕੇਗੀ ਕਰਜ਼ਾ

ਹੋਰ ਕਰਜ਼ਾ ਚੁੱਕਣ ਦੀ ਤਿਆਰੀ ’ਚ ਪੰਜਾਬ ਸਰਕਾਰ ! ਸੂਬਾ ਸਰਕਾਰ ਦੂਜੀ ਤਿਮਾਹੀ ’ਚ 14 ਹਜ਼ਾਰ ਕਰੋੜ ਦਾ ਚੁੱਕੇਗੀ ਕਰਜ਼ਾ

Punjab Debt News : ਪੰਜਾਬ ਸਰਕਾਰ ’ਤੇ ਕਰਜ਼ੇ ਦੀ ਪੰਡ ਲਗਾਤਾਰ ਭਾਰੀ ਹੁੰਦੀ ਜਾ ਰਹੀ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਹੋਰ ਕਰਜ਼ਾ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਦੂਜੀ ਤਿਮਾਹੀ ’ਚ ਕਰੀਬ 14 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਵੇਗਾ। 

ਦੱਸ ਦਈਏ ਕਿ ਇਸ ਸਬੰਧੀ ਭਾਰਤੀ ਰਿਜ਼ਰਵ ਬੈਂਕ ਨੇ ਜੁਲਾਈ-ਸਤੰਬਰ 2026 ਲਈ ਇੱਕ ਸੰਕੇਤਕ ਕੈਲੰਡਰ ਜਾਰੀ ਕੀਤਾ ਗਿਆ ਹੈ। 


ਭਾਰਤੀ ਰਿਜ਼ਰਵ ਬੈਂਕ (RBI) ਦੁਆਰਾ ਜਾਰੀ ਸੰਕੇਤਕ ਕਰਜ਼ਾ ਦੇ ਕੈਲੰਡਰ ਦੇ ਅਨੁਸਾਰ, ਪੰਜਾਬ ਸਰਕਾਰ ਵਿੱਤੀ ਸਾਲ 2026-27 ਦੀ ਦੂਜੀ ਤਿਮਾਹੀ (ਜੁਲਾਈ-ਸਤੰਬਰ) ਵਿੱਚ ਬਾਜ਼ਾਰ ਕਰਜ਼ੇ ਵਿੱਚ 13,900 ਕਰੋੜ ਰੁਪਏ ਦਾ ਕਰਜ਼ਾ ਲੈਣ ਦੀ ਤਿਆਰੀ ਕਰ ਰਹੀ ਹੈ। 

ਦੱਸ ਦਈਏ ਕਿ ਪਹਿਲੀ ਤਿਮਾਹੀ (ਅਪ੍ਰੈਲ-ਜੂਨ) ਵਿੱਚ, ਪੰਜਾਬ ਸਰਕਾਰ ਨੇ 9,500 ਕਰੋੜ ਰੁਪਏ ਕਰਜ਼ ਲੈਣ ਦੀ ਯੋਜਨਾ ਬਣਾਈ ਸੀ, ਪਰ ਸਰਕਾਰ ਨੇ ਸਿਰਫ 7,800 ਕਰੋੜ ਰੁਪਏ ਕਰਜ਼ੇ ਲਏ ਸੀ। 

ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਨਾਲ, ਸਰਕਾਰ ਵੱਖ-ਵੱਖ ਯੋਜਨਾਵਾਂ ਨੂੰ ਤੇਜ਼ ਕਰਨ ਵਿੱਚ ਰੁੱਝੀ ਹੋਈ ਹੈ। 'ਮਾਵਨ ਧਿਆਨ ਸਤਿਕਾਰ ਯੋਜਨਾ' 1 ਜੁਲਾਈ ਨੂੰ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਲਈ ਮੌਜੂਦਾ ਵਿੱਤੀ ਸਾਲ ਵਿੱਚ ₹9,300 ਕਰੋੜ ਦਾ ਬਜਟ ਪ੍ਰਬੰਧ ਕੀਤਾ ਗਿਆ ਹੈ।

ਦੂਜੇ ਪਾਸੇ, ਵਿਰੋਧੀ ਧਿਰ ਨੇ ਵਧਦੇ ਕਰਜ਼ੇ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਸਨੂੰ ਇੱਕ ਵੱਡਾ ਚੋਣ ਮੁੱਦਾ ਬਣ ਸਕਦਾ ਹੈ। 

ਕਾਬਿਲੇਗੌਰ ਹੈ ਕਿ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਕਈ ਲੱਖ ਕਰੋੜ ਰੁਪਏ ਦਾ ਕਰਜ਼ਾ ਲੈ ਚੁੱਕੀ ਹੈ। ਹਾਲਾਂਕਿ ਪੰਜਾਬ ਸਰਕਾਰ ਵੱਲੋਂ ਕਈ ਤਰ੍ਹਾਂ ਦਾ ਦਾਅਵਿਆਂ ਦੀ ਗੱਲ ਆਖੀ ਜਾਂਦੀ ਹੈ ਜਿਸ ’ਚ ਸੁਵਿਧਾਵਾਂ, ਨੌਕਰੀਆਂ ਸ਼ਾਮਲ ਹਨ ਪਰ ਜੇਕਰ ਦੂਜੀ ਤਸਵੀਰ ਦੇਖੀ ਜਾਵੇ ਤਾਂ ਅਜੇ ਤੱਕ ਹਰ ਇੱਕ ਵਿਭਾਗ ਵੱਲੋਂ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਅਤੇ ਨਾ ਹੀ ਤਨਖਾਹਾਂ ਤੇ ਡੀਏ ਦਾ ਬਕਾਇਆ ਦਿੱਤਾ ਗਿਆ ਹੈ। ਸਫਾਈ ਕਰਮਚਾਰੀ ਆਪਣੀ ਹੱਕੀਂ ਮੰਗਾਂ ਦੇ ਚੱਲਦੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ਤੋਂ ਸਾਫ ਹੈ ਕਿ ਹਰ ਇੱਕ ਵਿਭਾਗ ਕਿਸੇ ਨਾ ਕਿਸੇ ਕਾਰਨ ਕਰਕੇ ਹੜਤਾਲ ’ਤੇ ਬੈਠਿਆ ਹੋਇਆ ਹੈ।  

ਇਹ ਵੀ ਪੜ੍ਹੋ  : Punjab and Haryana High Court ਦੇ ਜੱਜ ਜਸਟਿਸ ਮਹਾਬੀਰ ਸਿੰਘ ਸਿੰਧੂ ਦਾ ਹੋਇਆ ਦਿਹਾਂਤ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK