ਮਣੀਪੁਰ ਹੈਵਾਨੀਅਤ ਮਾਮਲੇ 'ਚ ਪੁਲਿਸ ਦੀ ਭੂਮਿਕਾ 'ਤੇ ਉੱਠੇ ਸਵਾਲ
Manipur latest issue: ਮਣੀਪੁਰ ਕਾਂਡ ਨੂੰ ਲੈ ਕੇ ਸੜਕ ਤੋਂ ਸਦਨ ਤੱਕ ਸੰਘਰਸ਼ ਜਾਰੀ ਹੈ। ਅੱਜ ਸੰਸਦ ਦੀ ਕਾਰਵਾਈ ਚੱਲ ਸਕੇਗੀ ਜਾਂ ਨਹੀਂ ਇਸ 'ਤੇ ਸਸਪੈਂਸ ਬਣਿਆ ਹੋਇਆ ਹੈ। ਦੂਜੇ ਪਾਸੇ ਮਣੀਪੁਰ ਸਰਕਾਰ ਅਤੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਵੀ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਹਨ। ਔਰਤਾਂ 'ਤੇ ਜ਼ੁਲਮ ਦੇ ਮਾਮਲੇ 'ਚ ਹੁਣ ਤੱਕ ਸਿਰਫ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ। ਵਿਵਾਦ ਵੱਧ ਰਿਹਾ ਹੈ ਅਤੇ ਪੂਰੇ ਦੇਸ਼ ਵਿੱਚ ਗੁੱਸਾ ਹੈ। ਮਣੀਪੁਰ 'ਚ ਔਰਤਾਂ ਨਾਲ ਜੋ ਕੁਝ ਹੋਇਆ, ਉਸ ਨੂੰ ਲੈ ਕੇ ਪੂਰੇ ਦੇਸ਼ 'ਚ ਗੁੱਸਾ ਅਤੇ ਰੋਸ ਹੈ। ਘਟਨਾ ਬਹੁਤ ਸ਼ਰਮਨਾਕ ਹੈ, ਦੇਸ਼ ਸ਼ਰਮਸਾਰ ਹੈ ਅਤੇ ਅਣਗਿਣਤ ਸਵਾਲ ਹਨ। ਕਾਂਗਰਸੀ ਆਗੂ ਸੁਪ੍ਰੀਆ ਸ਼ਰੀਨੇਤਾ ਨੇ ਸਵਾਲ ਕੀਤਾ ਕਿ "ਜਿਸ ਵਿਅਕਤੀ ਦੇ ਨੱਕ ਹੇਠ ਇਹ ਘਟਨਾਵਾਂ ਵਾਪਰ ਰਹੀਆਂ ਹਨ, ਉਹ ਮੁੱਖ ਮੰਤਰੀ ਕਿਵੇਂ ਬਣਿਆ?"
ਮਣੀਪੁਰ ਦੇ ਮੁੱਦੇ 'ਤੇ ਛਿੜੀ ਜੰਗ:
ਇਸ ਦੇ ਨਾਲ ਹੀ ਮਨੀਪੁਰ ਦੇ ਸੀਐਮ ਐਨ ਬੀਰੇਨ ਸਿੰਘ ਨੇ ਕਿਹਾ ਕਿ ਮਣੀਪੁਰ ਵਿੱਚ ਲਗਾਤਾਰ ਹਿੰਸਾ ਹੋ ਰਹੀ ਹੈ। ਇਸ ਵਿਚ ਕੌਣ-ਕੌਣ ਸੀ, ਦੀ ਪਛਾਣ ਕਰਨ ਵਿਚ ਸਮਾਂ ਲੱਗਾ। ਵੀਡੀਓ ਮਿਲਦੇ ਹੀ ਕਾਰਵਾਈ ਕੀਤੀ ਗਈ। ਦੱਸ ਦੇਈਏ ਕਿ ਮਣੀਪੁਰ ਦੇ ਮੁੱਦੇ 'ਤੇ ਸੜਕ ਤੋਂ ਸੰਸਦ ਤੱਕ ਸੰਘਰਸ਼ ਹੋਇਆ ਹੈ। ਮਣੀਪੁਰ ਦੀ ਰਾਜਪਾਲ ਅਨੁਸੂਈਆ ਉਈਕੇ ਨੇ ਇਸ ਘਟਨਾ ਦੀ ਬਹੁਤ ਨਿੰਦਾ ਕੀਤੀ ਅਤੇ ਕਿਹਾ ਕਿ ਅਜਿਹੇ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਂਦੀ ਹੈ।
ਪੁਲਿਸ ਦੀ ਭੂਮਿਕਾ 'ਤੇ ਉੱਠੇ ਸਵਾਲ:
ਮਣੀਪੁਰ ਵਿੱਚ 4 ਮਈ ਨੂੰ ਔਰਤਾਂ ਨਾਲ ਅੱਤਿਆਚਾਰ ਹੋਇਆ ਅਤੇ 77 ਦਿਨਾਂ ਬਾਅਦ ਕਾਰਵਾਈ ਹੋਈ। ਉਹ ਵੀ ਉਦੋਂ ਜਦੋਂ ਜ਼ੁਲਮ ਦੀ ਵੀਡੀਓ ਪੂਰੀ ਦੁਨੀਆ ਦੇ ਸਾਹਮਣੇ ਆਈ ਸੀ। ਪੁਲੀਸ ਹੁਣ ਤੱਕ ਮੁੱਖ ਮੁਲਜ਼ਮ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ, ਜਿਸ ਕਾਰਨ ਪੁਲੀਸ ਦੀ ਭੂਮਿਕਾ ਵੀ ਸਵਾਲਾਂ ਦੇ ਘੇਰੇ ਵਿੱਚ ਹਨ, ਕਿ ਉਥੋਂ ਦੀ ਸਰਕਾਰ ਅਤੇ ਪੁਲਿਸ ਨੇ ਢਾਈ ਮਹੀਨੇ ਕੁੱਝ ਕਿਓਂ ਨਹੀਂ ਕੀਤਾ?
ਮਣੀਪੁਰ ਸਰਕਾਰ 'ਤੇ ਉੱਠੇ ਸਵਾਲ:
ਜ਼ਿਕਰਯੋਗ ਹੈ ਕਿ ਮਨੀਪੁਰ ਦੀ ਘਟਨਾ ਨੂੰ ਲੈ ਕੇ ਪੂਰੇ ਦੇਸ਼ 'ਚ ਹੰਗਾਮਾ ਹੈ। ਮਣੀਪੁਰ ਸਰਕਾਰ ਨੂੰ ਵੀ ਸਵਾਲ ਪੁੱਛੇ ਜਾ ਰਹੇ ਹਨ। ਔਰਤਾਂ ਦੀ ਸੁਰੱਖਿਆ ਦਾ ਸਵਾਲ, ਕਾਰਵਾਈ ਵਿੱਚ ਦੇਰੀ ਦਾ ਸਵਾਲ, ਇਨਸਾਫ਼ ਦਾ ਸਵਾਲ। ਇਨ੍ਹਾਂ ਸਵਾਲਾਂ ਦੇ ਵਿਚਕਾਰ ਮਣੀਪੁਰ ਦੇ ਰਾਜਪਾਲ ਨੇ ਡੀ.ਜੀ.ਪੀ ਨੂੰ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ।
ਰਾਜਪਾਲ ਨੇ ਕੀਤੀ ਨਿੰਦਾ:
ਰਾਜਪਾਲ ਅਨੁਸੂਈਆ ਉਈਕੇ ਨੇ ਕਿਹਾ ਕਿ ਮੈਂ ਕਿਹਾ ਕਿ ਜਿੰਨੀ ਜਲਦੀ ਹੋ ਸਕੇ ਅਜਿਹੇ ਬਲਾਤਕਾਰ ਕਰਨ ਵਾਲੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਸਖਤ ਕਾਰਵਾਈ ਕੀਤੀ ਜਾਵੇ। ਅਤੇ ਜਿਸ ਥਾਣੇ ਵਿੱਚ 18 ਮਈ ਨੂੰ ਰਿਪੋਰਟ ਦਰਜ ਕੀਤੀ ਗਈ ਸੀ, ਪੁਲਿਸ ਨੇ ਅੱਜ ਤੱਕ ਜਾਂਚ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ?
ਇਹ ਵੀ ਪੜ੍ਹੋ: CM ਮਾਨ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਇੰਝ ਜਾਂਦੇ ਨੇ ਜਿਵੇਂ ਫਿਲਮ ਦੀ ਸ਼ੂਟਿੰਗ ਹੋਵੇ - ਸਾਬਕਾ CM ਚੰਨੀ
- PTC NEWS