CM ਮਾਨ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਇੰਝ ਜਾਂਦੇ ਨੇ ਜਿਵੇਂ ਫਿਲਮ ਦੀ ਸ਼ੂਟਿੰਗ ਹੋਵੇ - ਸਾਬਕਾ CM ਚੰਨੀ
ਨਾਭਾ (ਪਟਿਆਲਾ): ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਸ਼ਬਦੀ ਹਮਲਾ ਕੀਤਾ ਹੈ। ਨਾਭਾ ਵਿੱਚ ਚੰਨੀ ਨੇ ਕਿਹਾ ਕਿ ਸਰਕਾਰ ਨੇ ਬਰਸਾਤਾਂ ਤੋਂ ਪਹਿਲਾਂ ਨਦੀਆਂ-ਨਾਲਿਆਂ ਦੀ ਸਫ਼ਾਈ ਨਹੀਂ ਕਰਵਾਈ। ਹੁਣ ਸੀ.ਐਮ. ਮਾਨ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਇਸ ਤਰ੍ਹਾਂ ਜਾਂਦੇ ਹਨ ਜਿਵੇਂ ਉਨ੍ਹਾਂ ਨੇ ਕਿਸੇ ਫਿਲਮ ਦੀ ਸ਼ੂਟਿੰਗ ਕਰਨੀ ਹੋਵੇ। ਮੁੱਖ ਮੰਤਰੀ ਜਿੱਥੇ ਵੀ ਜਾਂਦੇ ਹਨ, ਪਹਿਲਾਂ ਉਸ ਖੇਤਰ ਵਿੱਚ ਇੱਕ ਸੈੱਟ ਲਗਾਇਆ ਜਾਂਦਾ ਹੈ ਅਤੇ ਫਿਰ ਵੀਡੀਓ ਸ਼ੂਟ ਕਰਕੇ ਜਾਰੀ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ - ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ ਬੇਅਦਬੀ ਮਾਮਲਾ: ਰੋਪੜ ਅਦਾਲਤ ਵੱਲੋਂ ਮੁਲਜ਼ਮ ਦੋਸ਼ੀ ਕਰਾਰ, 5 ਸਾਲ ਦੀ ਸਜ਼ਾ
ਚੰਗੇ ਪ੍ਰਬੰਧਕ ਦੀ ਘਾਟ ਦਾ ਨਤੀਜਾ ਇਹ ਮਾੜੇ ਹਲਾਤ - ਚੰਨੀ
ਸਾਬਕਾ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਅੱਜ ਚੰਗੇ ਪ੍ਰਬੰਧਕ ਦੀ ਘਾਟ ਕਾਰਨ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਜੇਕਰ ਮੁੱਖ ਮੰਤਰੀ ਕੋਲ ਦੂਰਅੰਦੇਸ਼ੀ ਹੁੰਦੀ ਤਾਂ ਉਹ ਮਾਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਹੜ੍ਹਾਂ ਦੇ ਖ਼ਤਰੇ ਨੂੰ ਟਾਲਣ ਲਈ ਠੋਸ ਪ੍ਰਬੰਧ ਕਰ ਲੈਂਦੇ। ਚੰਨੀ ਵੀਰਵਾਰ ਨੂੰ ਕਾਂਗਰਸੀ ਆਗੂ ਕੁਸ਼ਲਦੀਪ ਸਿੰਘ ਉਰਫ਼ ਕਿੱਕੀ ਢਿੱਲੋਂ ਨੂੰ ਮਿਲਣ ਲਈ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਪੁੱਜੇ ਸਨ।
ਇਹ ਵੀ ਪੜ੍ਹੋ - ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਮੁੜ੍ਹ ਮਿਲੀ 30 ਦਿਨਾਂ ਦੀ ਪੈਰੋਲ
ਜਹਾਜ਼ ਦੇ ਧੂੰਏਂ 'ਚ ਉੱਡਾਇਆ ਜਾ ਰਿਹਾ ਪੰਜਾਬ ਦਾ ਪੈਸਾ - ਚੰਨੀ
ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਜਹਾਜ਼ ਦੇ ਧੂੰਏਂ ਵਿੱਚ ਪੰਜਾਬ ਦਾ ਪੈਸਾ ਬਰਬਾਦ ਕਰ ਰਹੇ ਹਨ। ਪਿਛਲੇ ਦਿਨੀਂ ਬੰਗਲੌਰ ਵਿੱਚ ਹੋਈ ਮੀਟਿੰਗ ਵਿੱਚ ਰਾਘਵ ਚੱਢਾ ਅਤੇ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹੋ ਸਕਦੇ ਸਨ ਪਰ ਇਹ ਦੋਵੇਂ ਹੀ ਮਾਨ ਨੂੰ ਆਪਣੇ ਨਾਲ ਲੈ ਗਏ ਤਾਂ ਜੋ ਉਹ ਪੰਜਾਬ ਸਰਕਾਰ ਦਾ ਜਹਾਜ਼ ਵਰਤ ਸਕਣ। 'ਆਪ' ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਲੋਕਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ। ਇਸ ਲਈ ਲੋਕਾਂ ਨੂੰ ਅੱਗੇ ਤੋਂ ਇਹ ਆਸ ਨਹੀਂ ਰੱਖਣੀ ਚਾਹੀਦੀ ਕਿ ਹੜ੍ਹ ਕਾਰਨ ਹੋਏ ਨੁਕਸਾਨ ਲਈ ਉਨ੍ਹਾਂ ਨੂੰ ਕੋਈ ਆਰਥਿਕ ਮਦਦ ਮਿਲੇਗੀ।
ਇਹ ਵੀ ਪੜ੍ਹੋ - ਸ਼ਰਧਾਲੂਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਰੋਕੀ ਗਈ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ 'ਤੇ ਆਰਜ਼ੀ ਤੌਰ ‘ਤੇ ਤਿੰਨ ਦਿਨਾਂ ਦੀ ਰੋਕ
ਬਦਲਾਖੋਰੀ ਦੀ ਰਾਜਨੀਤੀ ਬਰਦਾਸ਼ਤ ਨਹੀਂ - ਚੰਨੀ
ਪੰਜਾਬ ਪਾਣੀ ਦੀ ਮਾਰ ਹੇਠ ਹੈ ਅਤੇ ਮਾਨ ਹੋਰਾਂ ਸੂਬਿਆਂ ਦੇ ਦੌਰੇ ਕਰ ਰਿਹਾ ਹੈ। ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਨਹੀਂ ਸਗੋਂ ਵਿਰੋਧੀ ਪਾਰਟੀ ਦੇ ਆਗੂਆਂ ਨੂੰ ਖਤਮ ਕਰਨ ਲਈ ਝੂਠੇ ਮੁਕੱਦਮੇ ਦਰਜ ਕਰਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਅਜਿਹਾ ਬਦਲਾਖੋਰੀ ਦੀ ਰਾਜਨੀਤੀ ਕਾਰਨ ਹੋ ਰਿਹਾ ਹੈ, ਜਿਸ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਿਰੋਧੀ ਪਾਰਟੀਆਂ ਨੂੰ ਇਕਜੁੱਟ ਹੋ ਕੇ ਇਸ ਸਬੰਧੀ 'ਆਪ' ਸਰਕਾਰ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ - ਮਣੀਪੁਰ ਕਾਂਡ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ; ਵਾਇਰਲ ਵੀਡੀਓ ਲਈ ਭਾਜਪਾ ਨੇ ਕਾਂਗਰਸ ਨੂੰ ਠਹਿਰਾਇਆ ਕਸੂਰਵਾਰ
- With inputs from our correspondent