Wed, Oct 28, 2026
Whatsapp

ਭਾਬੀ ਚੁੰਮਿਆਂ ਵਾਲੀ ਨਾਲ ਹੋ ਗਈ ਜੱਗੋਂ ਤੇਰ੍ਹਵੀਂ...! ਦਿਓਰ ਨੇ ਘਰੋਂ ਕੱਢਿਆ, ਪਤੀ ਨੂੰ ਚਾੜਿਆ ਕੁਟਾਪਾ, ਵੇਖੋ Video

Ranjit Kaur Bhabhi Chumianwali : ਦੱਸਿਆ ਜਾ ਰਿਹਾ ਹੈ ਕਿ ਰਣਜੀਤ ਕੌਰ ਤੇ ਉਸ ਦੇ ਪਤੀ ਨੂੰ ਉਸ ਦੇ ਦਿਓਰ ਨੇ ਘਰੋਂ ਬਾਹਰ ਕਰ ਦਿੱਤਾ ਹੈ। ਨਾਲ ਹੀ, ਪਤੀ ਦੀ ਕੁੱਟਮਾਰ ਵੀ ਕੀਤੀ ਹੈ। ਹੰਗਾਮੇ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜੋ ਕਿ ਸੱਚਾਈ ਖੁਦ ਬਿਆਨ ਕਰ ਰਹੀ ਹੈ ਕਿ ਆਖਿਰ ਮਾਮਲਾ ਕੀ ਹੈ।

Reported by:  PTC News Desk  Edited by:  KRISHAN KUMAR SHARMA -- October 28th 2026 05:27 PM -- Updated: October 28th 2026 05:48 PM
ਭਾਬੀ ਚੁੰਮਿਆਂ ਵਾਲੀ ਨਾਲ ਹੋ ਗਈ ਜੱਗੋਂ ਤੇਰ੍ਹਵੀਂ...! ਦਿਓਰ ਨੇ ਘਰੋਂ ਕੱਢਿਆ, ਪਤੀ ਨੂੰ ਚਾੜਿਆ ਕੁਟਾਪਾ, ਵੇਖੋ Video

ਭਾਬੀ ਚੁੰਮਿਆਂ ਵਾਲੀ ਨਾਲ ਹੋ ਗਈ ਜੱਗੋਂ ਤੇਰ੍ਹਵੀਂ...! ਦਿਓਰ ਨੇ ਘਰੋਂ ਕੱਢਿਆ, ਪਤੀ ਨੂੰ ਚਾੜਿਆ ਕੁਟਾਪਾ, ਵੇਖੋ Video

Ranjit Kaur Bhabhi Chumianwali Video : ਸੋਸ਼ਲ ਮੀਡੀਆ 'ਤੇ ਆਪਣੀਆਂ ਵੱਖਰੀਆਂ ਵੀਡੀਓਜ਼ ਨਾਲ ਲੋਕਾਂ ਧਿਆਨ ਖਿੱਚਣ ਵਾਲੀ ਰਣਜੀਤ ਕੌਰ ਉਰਫ਼ ਭਾਬੀ ਚੁੰਮਿਆਂ ਵਾਲੀ ਨਾਲ ਜੱਗੋਂ ਤੇਰ੍ਹਵੀਂ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਰਣਜੀਤ ਕੌਰ ਤੇ ਉਸ ਦੇ ਪਤੀ ਨੂੰ ਉਸ ਦੇ ਦਿਓਰ ਨੇ ਘਰੋਂ ਬਾਹਰ ਕਰ ਦਿੱਤਾ ਹੈ। ਨਾਲ ਹੀ, ਪਤੀ ਦੀ ਕੁੱਟਮਾਰ ਵੀ ਕੀਤੀ ਹੈ। ਹੰਗਾਮੇ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜੋ ਕਿ ਸੱਚਾਈ ਖੁਦ ਬਿਆਨ ਕਰ ਰਹੀ ਹੈ ਕਿ ਆਖਿਰ ਮਾਮਲਾ ਕੀ ਹੈ।

ਕਰਵਾ ਚੌਥ 'ਤੇ ਹੁਣ ਮਰਦਾਂ ਨੂੰ ਵੀ ਹੋਵੇਗੀ ਛੁੱਟੀ ! ਇਸ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤਾ ਤੋਹਫ਼ਾ

ਰਣਜੀਤ ਨੇ ਦਿਓਰ-ਦਰਾਣੀ ਅਤੇ ਉਨ੍ਹਾਂ ਦੇ ਬੱਚਿਆਂ 'ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਹੈ। ਉਸ ਨੇ ਗਲੀ 'ਚ ਪਿੱਛਾ ਕਰਨ ਅਤੇ ਉਨ੍ਹਾਂ ਦੇ ਕੱਪੜੇ ਪਾੜਨ ਦਾ ਵੀ ਇਲਜ਼ਾਮ ਲਾਇਆ। ਘਟਨਾ ਤੋਂ ਬਾਅਦ ਰਣਜੀਤ ਕੌਰ ਨੇ ਇਨਸਾਫ਼ ਦੀ ਮੰਗ ਕਰਦੇ ਹੋਏ ਲੁਧਿਆਣਾ ਪੁਲਿਸ ਕਮਿਸ਼ਨਰ (ਸੀਪੀ) ਦੇ ਸਾਹਮਣੇ ਪੇਸ਼ ਹੋ ਕੇ ਸਖ਼ਤ ਕਾਰਵਾਈ ਦੀ ਬੇਨਤੀ ਕਰਦਿਆਂ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ।

ਰਣਜੀਤ ਨੇ ਕਿਹਾ ਕਿ ਉਸਦੇ ਦਿਓਰ ਸੁਰਿੰਦਰਪਾਲ, ਉਸਦੀ ਪਤਨੀ, ਕਰਮਜੀਤ ਕੌਰ ਅਤੇ ਪੁੱਤਰਾਂ ਮੁਨੀਸ਼ ਹੰਸ ਅਤੇ ਗਗਨ ਹੰਸ ਨੇ ਬਿਨਾਂ ਕਿਸੇ ਕਾਰਨ ਲੜਾਈ ਸ਼ੁਰੂ ਕਰ ਦਿੱਤੀ, ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਅਤੇ ਹਮਲਾ ਕੀਤਾ। ਝਗੜੇ ਦੌਰਾਨ, ਉਸਦੇ ਪਤੀ ਦੇ ਕੱਪੜੇ ਪਾੜ ਦਿੱਤੇ ਗਏ, ਉਸਨੂੰ ਗਲੀਆਂ ਵਿੱਚ ਭਜਾ ਦਿੱਤਾ ਗਿਆ ਅਤੇ ਬੇਰਹਿਮੀ ਨਾਲ ਕੁੱਟਿਆ ਗਿਆ।

ਸ਼ਿਕਾਇਤ ਦੇ ਅਨੁਸਾਰ, ਇਹ ਸਾਰਾ ਝਗੜਾ 27 ਅਕਤੂਬਰ ਨੂੰ ਸਵੇਰੇ 7:30 ਤੋਂ 7:45 ਵਜੇ ਦੇ ਵਿਚਕਾਰ ਸ਼ੁਰੂ ਹੋਇਆ।

ਰਣਜੀਤ ਕੌਰ ਨੇ ਕਿਹਾ ਕਿ ਮੁਲਜ਼ਮ ਨੇ ਘਰ ਖਾਲੀ ਨਾ ਕਰਨ 'ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ। ਉਸ ਨੇ ਕਿਹਾ ਕਿ ਦਿਓਰ ਨੇ ਧਮਕੀ ਦਿੱਤੀ ਕਿ ਉਸ ਦੇ ਪੁਲਿਸ ਨਾਲ ਚੰਗੇ ਸਬੰਧ ਹਨ ਅਤੇ ਉਨ੍ਹਾਂ ਦਾ ਕੁੱਝ ਨਹੀਂ ਵਿਗਾੜਿਆ ਜਾ ਸਕਦਾ।

ਮੋਤੀ ਨਗਰ ਪੁਲਿਸ ਸਟੇਸ਼ਨ ਦੇ ਐਸਐਚਓ ਜਸਪਾਲ ਸਿੰਘ ਨੇ ਕਿਹਾ ਕਿ ਦੋਵਾਂ ਧਿਰਾਂ ਤੋਂ ਸ਼ਿਕਾਇਤਾਂ ਮਿਲੀਆਂ ਹਨ। ਦੋਵਾਂ ਧਿਰਾਂ ਨੂੰ ਕੱਲ੍ਹ ਥਾਣੇ ਬੁਲਾਇਆ ਗਿਆ ਹੈ। ਝਗੜੇ ਦੀ ਸੁਣਵਾਈ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ...ਵੀਡੀਓ ਰਾਹੀਂ ਨਸ਼ੇ ਦਾ ਵਿਰੋਧ ਕਰਨ ਵਾਲੇ CRPF ਜਵਾਨ 'ਤੇ ਪੰਜਾਬ ਪੁਲਿਸ ਨੇ ਕੀਤੀ FIR, ਦੇਖੋ ਵਾਇਰਲ Video

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK