Fri, May 1, 2026
Whatsapp

Sangrur ਬਾਈਪਾਸ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ , 42 ਸਾਲਾ ਵਿਅਕਤੀ ਦੀ ਹੋਈ ਮੌਤ

Sangrur Accident News : ਚੰਡੀਗੜ੍ਹ - ਬਠਿੰਡਾ ਨੈਸ਼ਨਲ ਹਾਈਵੇ 'ਤੇ ਸੰਗਰੂਰ ਬਾਈਪਾਸ 'ਤੇ ਅੱਜ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ 'ਚ 42 ਸਾਲਾ ਇੱਕ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਅਕਤੀ ਪਿੰਡ ਜਖੇਪਲ ਦਾ ਰਹਿਣ ਵਾਲਾ ਸੀ। ਬਾਈਪਾਸ ਕੋਲ ਟਰਾਲੇ ਵਾਲੇ ਨੇ ਦਰੜ ਦਿੱਤਾ

Reported by:  PTC News Desk  Edited by:  Shanker Badra -- September 27th 2025 01:23 PM
Sangrur ਬਾਈਪਾਸ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ ,  42 ਸਾਲਾ ਵਿਅਕਤੀ ਦੀ ਹੋਈ ਮੌਤ

Sangrur ਬਾਈਪਾਸ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ , 42 ਸਾਲਾ ਵਿਅਕਤੀ ਦੀ ਹੋਈ ਮੌਤ

Sangrur Accident News : ਚੰਡੀਗੜ੍ਹ - ਬਠਿੰਡਾ ਨੈਸ਼ਨਲ ਹਾਈਵੇ 'ਤੇ ਸੰਗਰੂਰ ਬਾਈਪਾਸ 'ਤੇ ਅੱਜ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ 'ਚ 42 ਸਾਲਾ ਇੱਕ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਅਕਤੀ ਪਿੰਡ ਜਖੇਪਲ ਦਾ ਰਹਿਣ ਵਾਲਾ ਸੀ। ਬਾਈਪਾਸ ਕੋਲ ਟਰਾਲੇ ਵਾਲੇ ਨੇ ਦਰੜ ਦਿੱਤਾ ਹੈ। 

ਮਿਲੀ ਜਾਣਕਾਰੀ ਅਨੁਸਾਰ 42 ਸਾਲਾ ਇੱਕ ਵਿਅਕਤੀ ਭਵਾਨੀਗੜ ਤੋਂ ਰੋਡਵੇਜ ਦੀ ਬੱਸ 'ਚ ਬੈਠ ਕੇ ਸੰਗਰੂਰ ਬਾਇਪਾਸ 'ਤੇ ਉਤਰਿਆ ਸੀ। ਇਸ ਦੌਰਾਨ ਪਿੱਛੋਂ ਆ ਰਹੇ ਟਰਾਲੇ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਮੌਕੇ 'ਤੇ ਮੌਤ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਟਰਾਲਾ ਚਾਲਕ ਟਰਾਲੇ ਦੇ ਲਿਬੜੇ ਟਾਇਰ ਧੋ ਕੇ ਮੌਕੇ ਤੋਂ ਫਰਾਰ ਹੋ ਗਿਆ ਹੈ। 


SSF ਮੁਲਾਜ਼ਮਾਂ ਨੇ ਜੇਬ ਦੇ ਵਿੱਚੋਂ ਬੱਸ ਦੀ ਟਿਕਟ ਦਿਖਾਈ ਅਤੇ ਦੱਸਿਆ ਕਿ ਭਵਾਨੀਗੜ੍ਹ ਤੋਂ ਸੰਗਰੂਰ ਲਈ ਬੱਸ ਵਿੱਚ ਬੈਠਿਆ ਸੀ ਅਤੇ ਇਹ ਵਿਅਕਤੀ ਜਖੇਪਲ ਦਾ ਰਹਿਣ ਵਾਲਾ ਹੈ। ਐਸਐਸ ਐਫ ਮੁਲਾਜ਼ਮਾਂ ਨੇ ਐਂਬੂਲੈਂਸ ਬੁਲਾਈ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸੰਗਰੂਰ ਹਸਪਤਾਲ ਭੇਜਿਆ ਜਾ ਰਿਹਾ ਹੈ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।   

- PTC NEWS

Top News view more...

Latest News view more...

PTC NETWORK
PTC NETWORK