Sun, Jun 28, 2026
Whatsapp

Ajnala : ਅਜਨਾਲਾ ਦੇ ਸਰਕਾਰੀ ਗੁਦਾਮ 'ਚ ਹਥਿਆਰਬੰਦ ਲੋਕਾਂ ਵੱਲੋਂ ਡਾਕਾ, 400 ਬੋਰੀਆਂ ਕਣਕ ਤੇ ਟਰੱਕ ਲੈ ਕੇ ਫ਼ਰਾਰ

Ajnala Robbery : ਸੁਖਦੇਵ ਸਿੰਘ ਟਰੱਕ ਮਾਲਕ ਨੇ ਦੱਸਿਆ ਕਿ ਉਸ ਦੇ ਟਰੱਕ ਦੀ ਕੀਮਤ ਕਰੀਬ 5 ਲੱਖ ਰੁਪਏ ਹੈ। ਉਸ ਨੇ ਕਿਹਾ ਕਿ ਸੂਬੇ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ਚਿੰਤਾਜਨਕ ਬਣਦੀ ਜਾ ਰਹੀ ਹੈ ਅਤੇ ਹੁਣ ਸਰਕਾਰੀ ਗੁਦਾਮ ਵੀ ਸੁਰੱਖਿਅਤ ਨਹੀਂ ਰਹੇ।

Reported by:  PTC News Desk  Edited by:  KRISHAN KUMAR SHARMA -- June 28th 2026 01:26 PM -- Updated: June 28th 2026 01:29 PM
Ajnala : ਅਜਨਾਲਾ ਦੇ ਸਰਕਾਰੀ ਗੁਦਾਮ 'ਚ ਹਥਿਆਰਬੰਦ ਲੋਕਾਂ ਵੱਲੋਂ ਡਾਕਾ, 400 ਬੋਰੀਆਂ ਕਣਕ ਤੇ ਟਰੱਕ ਲੈ ਕੇ ਫ਼ਰਾਰ

Ajnala : ਅਜਨਾਲਾ ਦੇ ਸਰਕਾਰੀ ਗੁਦਾਮ 'ਚ ਹਥਿਆਰਬੰਦ ਲੋਕਾਂ ਵੱਲੋਂ ਡਾਕਾ, 400 ਬੋਰੀਆਂ ਕਣਕ ਤੇ ਟਰੱਕ ਲੈ ਕੇ ਫ਼ਰਾਰ

Ajnala Robbery : ਪੰਜਾਬ ਵਿੱਚ ਲੁੱਟ-ਖੋਹ ਅਤੇ ਡਕੈਤੀਆਂ ਦੀਆਂ ਘਟਨਾਵਾਂ ਲਗਾਤਾਰ ਵੱਧਦੀਆਂ ਨਜ਼ਰ ਆ ਰਹੀਆਂ ਹਨ। ਤਾਜ਼ਾ ਮਾਮਲਾ ਅਜਨਾਲਾ ਨਜ਼ਦੀਕ ਅੱਡਾ ਮਹਿਲਾ ਭੁਖਾਰੀ ਵਿਖੇ ਸਥਿਤ ਪੰਜਾਬ ਸਰਕਾਰ (Punjab Government) ਦੇ ਸਰਕਾਰੀ ਕਣਕ ਗੁਦਾਮ ਤੋਂ ਸਾਹਮਣੇ ਆਇਆ ਹੈ, ਜਿੱਥੇ ਬੀਤੀ ਰਾਤ ਕਰੀਬ 10 ਤੋਂ 15 ਹਥਿਆਰਬੰਦ ਵਿਅਕਤੀਆਂ ਨੇ ਧਾਵਾ ਬੋਲ ਕੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

ਜਾਣਕਾਰੀ ਅਨੁਸਾਰ ਲੁਟੇਰਿਆਂ ਨੇ ਪਹਿਲਾਂ ਗੁਦਾਮ ਦੀ ਬਿਜਲੀ ਬੰਦ ਕੀਤੀ ਅਤੇ ਫਿਰ ਡਿਊਟੀ 'ਤੇ ਤਾਇਨਾਤ ਚਾਰ ਚੌਂਕੀਦਾਰਾਂ ਨੂੰ ਦਾਤਰਾਂ ਅਤੇ ਪਿਸਤੌਲਾਂ ਦੀ ਨੋਕ 'ਤੇ ਬੰਦੀ ਬਣਾ ਲਿਆ। ਉਨ੍ਹਾਂ ਨੂੰ ਇੱਕ ਕਮਰੇ ਵਿੱਚ ਬੰਦ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਗੁਦਾਮ ਵਿੱਚ ਖੜ੍ਹੇ ਟਰੱਕ ਵਿੱਚ ਕਰੀਬ 400 ਕਣਕ ਦੀਆਂ ਬੋਰੀਆਂ ਲੱਦ ਲਈਆਂ ਅਤੇ ਟਰੱਕ ਸਮੇਤ ਮੌਕੇ ਤੋਂ ਫਰਾਰ ਹੋ ਗਏ।


ਚੌਕੀਦਾਰ ਹੋਏ ਬੇਵੱਸ

ਬਲਵਿੰਦਰ ਸਿੰਘ ਚੌਂਕੀਦਾਰ ਨੇ ਦੱਸਿਆ ਕਿ ਜਿਵੇਂ ਹੀ ਉਹ ਬਿਜਲੀ ਚਾਲੂ ਕਰਨ ਲਈ ਗਏ ਤਾਂ ਹਮਲਾਵਰਾਂ ਨੇ ਉਨ੍ਹਾਂ ਦੀ ਗਰਦਨ 'ਤੇ ਦਾਤਰ ਅਤੇ ਪਿਸਤੌਲ ਤਾਣ ਦਿੱਤੀ। ਇਸ ਤੋਂ ਬਾਅਦ ਬਾਕੀ ਚੌਂਕੀਦਾਰਾਂ ਨੂੰ ਵੀ ਕਾਬੂ ਕਰਕੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਉਹ ਕਿਸੇ ਤਰ੍ਹਾਂ ਦਾ ਵਿਰੋਧ ਨਹੀਂ ਕਰ ਸਕੇ।

ਲੁਟੇਰੇ ਜਾਂਦੇ ਸੀਸੀਟੀਵੀ ਫੁਟੇਜ਼ ਵੀ ਲੈ ਗਏ

ਗੁਦਾਮ ਦੇ ਇੰਚਾਰਜ ਭਾਸਕਰ ਨੇ ਦੱਸਿਆ ਕਿ ਵਾਰਦਾਤ ਕਰੀਬ ਰਾਤ 12:30 ਵਜੇ ਵਾਪਰੀ। ਲੁਟੇਰੇ ਸਿਰਫ਼ ਕਣਕ ਅਤੇ ਟਰੱਕ ਹੀ ਨਹੀਂ ਲੈ ਕੇ ਗਏ, ਸਗੋਂ ਸਬੂਤ ਮਿਟਾਉਣ ਦੀ ਨੀਅਤ ਨਾਲ ਗੁਦਾਮ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਵੀ ਆਪਣੇ ਨਾਲ ਲੈ ਗਏ। ਸੁਖਦੇਵ ਸਿੰਘ ਟਰੱਕ ਮਾਲਕ ਨੇ ਦੱਸਿਆ ਕਿ ਉਸ ਦੇ ਟਰੱਕ ਦੀ ਕੀਮਤ ਕਰੀਬ 5 ਲੱਖ ਰੁਪਏ ਹੈ। ਉਸ ਨੇ ਕਿਹਾ ਕਿ ਸੂਬੇ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ਚਿੰਤਾਜਨਕ ਬਣਦੀ ਜਾ ਰਹੀ ਹੈ ਅਤੇ ਹੁਣ ਸਰਕਾਰੀ ਗੁਦਾਮ ਵੀ ਸੁਰੱਖਿਅਤ ਨਹੀਂ ਰਹੇ।

ਅਜਨਾਲਾ ਪੁਲਿਸ ਗੁਰਮੀਤ ਸਿੰਘ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਸਬੰਧੀ ਸ਼ਿਕਾਇਤ ਮਿਲੀ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK