Trees cut for Widening : ਸੜਕ ਚੌੜਾ ਕਰਨ ਦੀ ਆੜ ’ਚ ਦਿੱਤੀ ਜਾ ਰਹੀ ਦਰੱਖਤਾਂ ਦੀ ਬਲੀ, ਲੋਕਾਂ ਨੇ ਕੀਤਾ ਰੋਡ ਜਾਮ
Trees cut for Widening : ਇਕ ਪਾਸੇ ਜਿੱਥੇ ਪੰਜਾਬ ਸਰਕਾਰ ਸੂਬੇ ਨੂੰ ਹਰਿਆ ਭਰਿਆ ਬਣਾਉਣ ਦਰੱਖਤ ਲਗਾਉਣ ਲਈ ਲੋਕਾਂ ਨੂੰ ਪ੍ਰੇਰਿਤ ਕਰ ਰਹੀ ਹੈ ਅਤੇ ਆਪਣੇ ਘਰਾਂ, ਖੇਤਾਂ ਅਤੇ ਮੋਟਰਾਂ ’ਤੇ ਵੱਧ ਤੋਂ ਵੱਧ ਦਰੱਖਤ ਲਗਾਉਣ ਲਈ ਕਿਹਾ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਪੁਰਾਣੇ ਦਰੱਖਤਾਂ ਨੂੰ ਕੱਟਿਆ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਸਬ ਡਵੀਜਨ ਭਵਾਨੀਗੜ੍ਹ ਦੇ ਨੇੜਲੇ ਪਿੰਡ ਬਾਲਦ ਖੁਰਦ ਤੋਂ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਸਬ ਡਵੀਜਨ ਭਵਾਨੀਗੜ੍ਹ ਦੇ ਨੇੜਲੇ ਪਿੰਡ ਬਾਲਦ ਖੁਰਦ ਵਿਖੇ ਭਵਾਨੀਗੜ੍ਹ-ਸਮਾਣਾ ਰੋਡ ਨੂੰ ਚੌੜਾ ਕਰਨ ਦੀ ਆੜ ਵਿਚ ਹਜਾਰਾਂ ਦਰੱਖਤਾਂ ਦੀ ਬਲੀ ਦਿੱਤੀ ਜਾ ਰਹੀ ਹੈ।
ਦੱਸ ਦਈਏ ਕਿ ਇਨ੍ਹਾਂ ’ਚ ਇੱਕ 50 ਸਾਲ ਪਿੱਪਲ ਜੋ ਪਿੰਡ ਬਾਲਦ ਖੁਰਦ ਦੇ ਵਿਚ ਲੱਗਾ ਹੋਇਆ ਹੈ ਜਿੱਥੇ ਬੱਸ ਅੱਡੇ ਦੇ ਨਾਲ ਨਾਲ ਬਜੁਰਗਾਂ ਦੀ ਸੱਥ ਵੀ ਬਣੀ ਹੋਈ ਹੈ। ਪਿੰਡ ਦੇ ਬਜੁਰਗ ਅਕਸਰ ਸਵੇਰ ਤੋਂ ਦੇਰ ਸ਼ਾਮ ਤੱਕ ਇਸ ਪਿੱਪਲ ਹੇਠਾਂ ਬੈਠਦੇ ਹਨ। ਦਰੱਖਤਾਂ ਦੀ ਕਟਾਈ ਦੇ ਚੱਲਦੇ ਲੋਕਾਂ ’ਚ ਰੋਸ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਇਕ ਬਜੁਰਗ ਨੇ ਦੱਸਿਆ ਕਿ ਇਸ ਪਿੱਪਲ ਦੀ ਛਾਂ ਲਗਭਗ ਇਕ ਵਿੱਘੇ ਵਿਚ ਫੈਲਦੀ ਹੈ। ਲੋਕਾਂ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਜੋ ਮਰਜ਼ੀ ਕਰ ਲਵੇ ਅਸੀਂ ਇਸ ਪਿੱਪਲ ਦੇ ਦਰੱਖਤ ਨੂੰ ਪੱਟਣ ਨਹੀਂ ਦਿੰਦੇ। ਇਸੇ ਵਿਰੋਧ ’ਚ ਉਨ੍ਹਾਂ ਵੱਲੋਂ ਰੋਡ ਜਾਮ ਕੀਤਾ ਗਿਆ ਹੈ।
ਦੂਜੇ ਪਾਸੇ ਇਸ ਸਬੰਧੀ ਪ੍ਰਸਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਪਿੰਡ ਵਾਸੀ ਇਸ ਪਿੱਪਲ ਦੇ ਦਰੱਖਤ ਨੂੰ ਰੱਖਣਾ ਚਾਹੁੰਦੇ ਹਨ ਤਾਂ ਉਹ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ।
ਇਹ ਵੀ ਪੜ੍ਹੋ: Punjab Tehsildar Strike : ਪੰਜਾਬ ’ਚ ਲੋਕਾਂ ਨੂੰ ਰਜਿਸਟਰੀਆਂ ਕਰਵਾਉਣ ਸਮੇਂ ਝਲਣੀ ਪਵੇਗੀ ਪਰੇਸ਼ਾਨੀ, ਤਹਿਸੀਲਦਾਰਾਂ ਨੇ ਕੀਤਾ ਇਹ ਐਲਾਨ
- PTC NEWS