Thu, Jul 10, 2025
Whatsapp

Sangrur News : ਸੰਗਰੂਰ ਦੇ ਖਨੌਰੀ 'ਚ ਵੱਡਾ ਖਤਰਾ, ਭਾਖੜਾ ਨਹਿਰ 'ਚੋਂ ਲੀਕ ਹੋ ਕੇ ਘੱਗਰ ਦਰਿਆ 'ਚ ਡਿੱਗ ਰਿਹਾ ਪਾਣੀ

Sangrur News : ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਲਗਾਤਾਰ ਭਾਰੀ ਮੀਂਹ ਕਾਰਨ ਡੈਮਾਂ 'ਚ ਪਾਣੀ ਦਾ ਪੱਧਰ ਵੀ ਲਗਾਤਾਰ ਖਤਰੇ ਦੇ ਨਿਸ਼ਾਨ ਵੱਲ ਵੱਧ ਰਿਹਾ ਹੈ। ਸੰਗਰੂਰ (Sangrur) ਇਲਾਕੇ ਲਈ ਵੀ ਖਤਰੇ ਦੇ ਘੰਟੀ ਵੱਜਦੀ ਨਜ਼ਰੀਂ ਪੈ ਰਹੀ ਹੈ ਕਿਉਂਕਿ ਸੰਗਰੂਰ ਦੇ ਖਨੌਰੀ ਇਲਾਕੇ ਵਿੱਚ ਘੱਗਰ ਨਦੀ ਦੇ ਉੱਪਰ ਲੰਘ ਰਹੀ ਭਾਖੜਾ ਨਹਿਰ ਦੇ ਪੁਲ ਹੇਠੋਂ ਪਾਣੀ ਲੀਕ ਹੋ ਰਿਹਾ ਹੈ,ਜਿਸਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ। ਇਸ ਲੀਕਜ ਨੂੰ ਤੁਰੰਤ ਸੰਭਾਲਣਾ ਲਾਜ਼ਮੀ ਹੈ। ਘੱਗਰ ਵਿੱਚ ਵਧਦੇ ਪਾਣੀ ਦੇ ਪ੍ਰੈਸ਼ਰ ਅਤੇ ਲੀਕਜ ਕਾਰਨ ਪੁਲ ਨੂੰ ਨੁਕਸਾਨ ਹੋ ਸਕਦਾ ਹੈ

Reported by:  PTC News Desk  Edited by:  Shanker Badra -- July 02nd 2025 01:45 PM
Sangrur News : ਸੰਗਰੂਰ ਦੇ ਖਨੌਰੀ 'ਚ ਵੱਡਾ ਖਤਰਾ, ਭਾਖੜਾ ਨਹਿਰ 'ਚੋਂ ਲੀਕ ਹੋ ਕੇ ਘੱਗਰ ਦਰਿਆ 'ਚ ਡਿੱਗ ਰਿਹਾ ਪਾਣੀ

Sangrur News : ਸੰਗਰੂਰ ਦੇ ਖਨੌਰੀ 'ਚ ਵੱਡਾ ਖਤਰਾ, ਭਾਖੜਾ ਨਹਿਰ 'ਚੋਂ ਲੀਕ ਹੋ ਕੇ ਘੱਗਰ ਦਰਿਆ 'ਚ ਡਿੱਗ ਰਿਹਾ ਪਾਣੀ

Sangrur News : ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਲਗਾਤਾਰ ਭਾਰੀ ਮੀਂਹ ਕਾਰਨ ਡੈਮਾਂ 'ਚ ਪਾਣੀ ਦਾ ਪੱਧਰ ਵੀ ਲਗਾਤਾਰ ਖਤਰੇ ਦੇ ਨਿਸ਼ਾਨ ਵੱਲ ਵੱਧ ਰਿਹਾ ਹੈ। ਸੰਗਰੂਰ (Sangrur) ਇਲਾਕੇ ਲਈ ਵੀ ਖਤਰੇ ਦੇ ਘੰਟੀ ਵੱਜਦੀ ਨਜ਼ਰੀਂ ਪੈ ਰਹੀ ਹੈ ਕਿਉਂਕਿ ਸੰਗਰੂਰ ਦੇ ਖਨੌਰੀ ਇਲਾਕੇ ਵਿੱਚ ਘੱਗਰ ਨਦੀ ਦੇ ਉੱਪਰ ਲੰਘ ਰਹੀ ਭਾਖੜਾ ਨਹਿਰ ਦੇ ਪੁਲ ਹੇਠੋਂ ਪਾਣੀ ਲੀਕ ਹੋ ਰਿਹਾ ਹੈ,ਜਿਸਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ। ਇਸ ਲੀਕਜ ਨੂੰ ਤੁਰੰਤ ਸੰਭਾਲਣਾ ਲਾਜ਼ਮੀ ਹੈ। ਘੱਗਰ ਵਿੱਚ ਵਧਦੇ ਪਾਣੀ ਦੇ ਪ੍ਰੈਸ਼ਰ ਅਤੇ ਲੀਕਜ ਕਾਰਨ ਪੁਲ ਨੂੰ ਨੁਕਸਾਨ ਹੋ ਸਕਦਾ ਹੈ। 

ਇਹ ਲੀਕਜ ਇੱਕ ਵੱਡਾ ਸੰਕਟ ਬਣ ਸਕਦੀ ਹੈ, ਕਿਉਂਕਿ ਘੱਗਰ ਨਦੀ ਵਿੱਚ ਵੀ ਮੌਸਮ ਕਾਰਨ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਭਾਖੜਾ ਨਹਿਰ ਜੋ ਹਿਮਾਚਲ ਤੋਂ ਚੱਲ ਕੇ ਪੰਜਾਬ, ਹਰਿਆਣਾ ਰਾਹੀਂ ਰਾਜਸਥਾਨ ਤੱਕ ਜਾਂਦੀ ਹੈ, ਉਸਦਾ ਵਹਾਅ ਰੁਕਣਾ ਮੁਮਕਿਨ ਨਹੀਂ। ਇਹ ਨਾ ਸਿਰਫ਼ ਪੰਜਾਬ ਦੀ ਸਿੰਚਾਈ ਲਈ ਜੀਵਨ ਰੇਖਾ ਹੈ, ਸਗੋਂ ਦੱਖਣੀ ਰਾਜਾਂ ਲਈ ਵੀ ਇਹ ਵੱਡਾ ਸਰੋਤ ਹੈ। ਇਸ ਨਹਿਰ ਵਿੱਚ ਪਾਣੀ ਦਾ ਬਹਾਅ ਕਾਫੀ ਤੇਜ਼ ਹੋਣ ਕਰਕੇ ਲੰਘਣ ਵਾਲੇ ਪੁਲ ਹੇਠੋਂ ਹੋ ਰਹੀ ਲੀਕਜ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਰੂਪ ਧਾਰ ਸਕਦੀ ਹੈ।  


ਬੀਤੇ ਦਿਨੀਂ ਖਨੌਰੀ ਤੋਂ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਪਿਛਲੇ 12 ਘੰਟਿਆਂ ਦੇ ਵਿੱਚ 5 ਫੁੱਟ ਦੇ ਕਰੀਬ ਵਧਿਆ ਸੀ। ਘੱਗਰ ਦਰਿਆ 'ਤੇ ਖਤਰੇ ਦਾ ਨਿਸ਼ਾਨ 748 ਫੁੱਟ 'ਤੇ ਹੈ। ਹਿਮਾਚਲ ਪ੍ਰਦੇਸ਼ ਵਿੱਚ ਵੀ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਪਾਣੀ ਤੇਜ਼ੀ ਨਾਲ ਪੰਜਾਬ ਦੇ ਦਰਿਆਵਾਂ ਵੱਲ ਵੱਧ ਰਿਹਾ ਹੈ। ਪਾਣੀ ਦੇ ਤੇਜ਼ੀ ਨਾਲ ਦਰਿਆਵਾਂ ਵਿੱਚ ਰਲੇਵੇਂ ਕਾਰਨ ਘੱਗਰ ਦਰਿਆ ਦੇ ਪਾਣੀ ਦਾ ਪੱਧਰ ਹੋਰ ਵੱਧ ਦੇ ਆਸਾਰ ਹਨ।  

ਦੱਸ ਦਈਏ ਕਿ ਇਸ ਵਾਰ ਫਿਰ ਪਹਾੜਾਂ ਦੇ ਵਿੱਚ ਵੱਡੇ ਪੱਧਰ ਦੇ ਵਿੱਚ ਮੀਂਹ ਪੈ ਰਿਹਾ ਹੈ ਅਤੇ ਭਾਰੀ ਤਬਾਹੀ ਹੋ ਰਹੀ ਹੈ ਉਹੀ ਪਹਾੜਾਂ ਦਾ ਪਾਣੀ ਮੈਦਾਨੀ ਇਲਾਕਿਆਂ ਵਿੱਚ ਆਉਂਦਾ ਹੈ ਤੇ ਲਗਭਗ ਹਿਮਾਚਲ ਦਾ ਕਾਫੀ ਪਾਣੀ ਇਸ ਦੀ ਮਿੱਟੀ ਦਰਿਆ ਵਿੱਚ ਆਉਂਦੀ ਹੈ, ਜੋ ਕਿ ਲਗਾਤਾਰ ਵਧ ਰਿਹਾ ਹੈ। ਸੰਗਰੂਰ ਪ੍ਰਸ਼ਾਸਨ ਲਗਾਤਾਰ ਅਲਰਟ 'ਤੇ ਹੈ ਅਤੇ ਇਲਾਕੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

- PTC NEWS

Top News view more...

Latest News view more...

PTC NETWORK
PTC NETWORK