Sat, Jul 27, 2024
Whatsapp

'Sarabhai vs Sarabhai' ਫੇਮ ਵੈਭਵੀ ਉਪਾਧਿਆਏ ਦਾ ਦਿਹਾਂਤ, ਖਾਈ 'ਚ ਡਿੱਗੀ ਕਾਰ

'ਸਾਰਾਭਾਈ ਵਰਸੇਜ਼ ਸਾਰਾਭਾਈ' 'ਚ ਜੈਸਮੀਨ ਦਾ ਕਿਰਦਾਰ ਨਿਭਾਉਣ ਵਾਲੀ ਵੈਭਵੀ ਉਪਾਧਿਆਏ ਦਾ ਕਾਰ ਹਾਦਸੇ 'ਚ ਦਿਹਾਂਤ ਹੋ ਗਿਆ।

Reported by:  PTC News Desk  Edited by:  Jasmeet Singh -- May 24th 2023 09:49 AM
'Sarabhai vs Sarabhai' ਫੇਮ ਵੈਭਵੀ ਉਪਾਧਿਆਏ ਦਾ ਦਿਹਾਂਤ, ਖਾਈ 'ਚ ਡਿੱਗੀ ਕਾਰ

'Sarabhai vs Sarabhai' ਫੇਮ ਵੈਭਵੀ ਉਪਾਧਿਆਏ ਦਾ ਦਿਹਾਂਤ, ਖਾਈ 'ਚ ਡਿੱਗੀ ਕਾਰ

ਮੁੰਬਈ: 'ਸਾਰਾਭਾਈ ਵਰਸੇਜ਼ ਸਾਰਾਭਾਈ' 'ਚ ਜੈਸਮੀਨ ਦਾ ਕਿਰਦਾਰ ਨਿਭਾਉਣ ਵਾਲੀ ਵੈਭਵੀ ਉਪਾਧਿਆਏ ਦਾ ਕਾਰ ਹਾਦਸੇ 'ਚ ਦਿਹਾਂਤ ਹੋ ਗਿਆ। ਇਹ ਦਰਦਨਾਕ ਹਾਦਸਾ ਸੋਮਵਾਰ ਯਾਨੀ 22 ਮਈ ਨੂੰ ਹਿਮਾਚਲ ਪ੍ਰਦੇਸ਼ 'ਚ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ 'ਚ ਰਹਿਣ ਵਾਲਾ ਉਸ ਦਾ ਪਰਿਵਾਰ ਲਾਸ਼ ਲੈ ਕੇ ਮੁੰਬਈ ਪਹੁੰਚ ਰਿਹਾ ਹੈ, ਜਿੱਥੇ ਬੁੱਧਵਾਰ ਸਵੇਰੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ। ਨਿਰਮਾਤਾ ਅਤੇ ਅਦਾਕਾਰ ਜੇਡੀ ਮਜੀਠੀਆ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।

ਟੈਲੀਵਿਜ਼ਨ ਇੰਡਸਟਰੀ ਦਾ ਮਸ਼ਹੂਰ ਨਾਮ ਵੈਭਵੀ ਉਪਾਧਿਆਏ 'ਸੀਆਈਡੀ' ਅਤੇ 'ਅਦਾਲਤ' ਵਰਗੇ ਕਈ ਸ਼ੋਅਜ਼ ਦਾ ਹਿੱਸਾ ਰਹੀ। ਹਾਲਾਂਕਿ ਉਹ 'ਸਾਰਾਭਾਈ ਵਰਸੇਜ਼ ਸਾਰਾਭਾਈ' ਲਈ ਜ਼ਿਆਦਾ ਜਾਣੇ ਜਾਂਦੇ ਸਨ। ਇਸ ਸ਼ੋਅ 'ਚ ਉਨ੍ਹਾਂ ਜੈਸਮੀਨ ਦਾ ਕਿਰਦਾਰ ਨਿਭਾਇਆ ਸੀ। ਵੈਭਵੀ ਦੀ ਮੌਤ ਦੀ ਖਬਰ ਸੁਣਦੇ ਹੀ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ। 'ਸਾਰਾਭਾਈ ਵਰਸੇਜ਼ ਸਾਰਾਭਾਈ' 'ਚ ਇਕੱਠੇ ਕੰਮ ਕਰ ਚੁੱਕੀ ਅਭਿਨੇਤਰੀ ਰੂਪਾਲੀ ਗਾਂਗੁਲੀ ਨੇ ਵੀ ਸੋਸ਼ਲ ਮੀਡੀਆ 'ਤੇ ਇਹ ਖਬਰ ਸੁਣ ਕੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਵੈਭਵੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ- ਤੁਸੀਂ ਬਹੁਤ ਜਲਦੀ ਚਲੇ ਗਏ।


ਹਾਦਸੇ ਦੌਰਾਨ ਕਾਰ 'ਚ ਮੰਗੇਤਰ ਵੀ ਸੀ ਮੌਜੂਦ
ਉਨ੍ਹਾਂ ਦੀਆਂ ਅੰਤਿਮ ਰਸਮਾਂ ਬਾਰੇ ਗੱਲ ਕਰਦਿਆਂ ਦੱਸਿਆ ਜਾ ਰਿਹਾ ਕਿ ਚੰਡੀਗੜ੍ਹ ਸਥਿਤ ਉਨ੍ਹਾਂ ਦਾ ਪਰਿਵਾਰ ਅਭਿਨੇਤਰੀ ਦੀ ਦੇਹ ਲੈ ਕੇ ਮੁੰਬਈ ਪਹੁੰਚ ਰਿਹਾ ਹੈ, ਜਿੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਹ ਆਪਣੀ ਮੰਗੇਤਰ ਨਾਲ ਕਾਰ 'ਚ ਸਵਾਰ ਸੀ ਜਦੋਂ ਸੜਕ 'ਤੇ ਮੋੜ ਲੈਂਦੇ ਸਮੇਂ ਕਾਰ ਫਿਸਲ ਕੇ ਖੁੱਡ 'ਚ ਜਾ ਡਿੱਗੀ। 

ਅਦਾਕਾਰ ਦੇਵੇਨ ਭੋਜਾਨੀ ਨੇ ਵੀ ਕੀਤਾ ਟਵੀਟ 
ਅਭਿਨੇਤਾ ਦੇਵੇਨ ਭੋਜਾਨੀ ਨੇ ਵੀ ਟਵੀਟ ਕੀਤਾ ਅਤੇ ਲਿਖਿਆ, 'ਹੈਰਾਨ ਕਰਨ ਵਾਲੀ ਗੱਲ, ਇਕ ਬਹੁਤ ਚੰਗੀ ਅਭਿਨੇਤਰੀ ਅਤੇ ਇਕ ਚੰਗੀ ਦੋਸਤ ਵੈਭਵੀ ਉਪਾਧਿਆਏ ਜਿਸ ਨੂੰ ਸਾਰਾਭਾਈ ਵਰਸੇਜ਼ ਸਾਰਾਭਾਈ ਦੀ ਜੈਸਮੀਨ ਵਜੋਂ ਜਾਣਿਆ ਜਾਂਦਾ ਹੈ, ਸਾਡੇ ਵਿਚ ਨਹੀਂ ਰਹੇ। ਕੁਝ ਘੰਟੇ ਪਹਿਲਾਂ ਉਹ ਹਾਦਸੇ ਦਾ ਸ਼ਿਕਾਰ ਹੋ ਗਏ। ਵੈਭਵੀ ਦੀ ਆਤਮਾ ਨੂੰ ਸ਼ਾਂਤੀ ਮਿਲੇ।

ਇਹ ਵੀ ਪੜ੍ਹੋ: 

ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਨੂੰ ਲੈਕੇ SGPC ਨੇ ਸਾਂਝੇ ਕੀਤੇ ਵੇਰਵੇ; ਵਿਰੋਧੀਆਂ ਦੇ ਦੂਰ ਕੀਤੇ ਭੁਲੇਖੇ

ਪੰਜਾਬ ਕੋਲ ਦੇਣ ਲਈ ਇੱਕ ਬੂੰਦ ਵੀ ਪਾਣੀ ਫਾਲਤੂ ਨਹੀਂ: ਅਕਾਲੀ ਦਲ ਮੁਖੀ ਨੇ ਭਗਵੰਤ ਮਾਨ ਨੂੰ ਆਖਿਆ

- With inputs from agencies

Top News view more...

Latest News view more...

PTC NETWORK