ਕਸਬਾ ਚੋਹਲਾ ਸਾਹਿਬ ’ਚ AAP ਨਾਲ ਸਬੰਧਤ ਸਰਪੰਚ ਮੁਅੱਤਲ, 85 ਲੱਖ ਰੁਪਏ ਦੇ ਗਬਨ ਮਾਮਲੇ ’ਚ ਕੀਤਾ ਗਿਆ ਸਸਪੈਂਡ
AAP Sarpanch Suspended News : ਕਸਬਾ ਚੋਹਲਾ ਸਾਹਿਬ ਦੇ 'ਆਪ' ਨਾਲ ਸਬੰਧਤ ਸਰਪੰਚ ਕੇਵਲ ਨਈਅਰ ਪੰਜਾਬ ਸਰਕਾਰ ਵੱਲੋਂ 85 ਲੱਖ ਰੁਪਏ ਦੇ ਗਬਨ ਮਾਮਲੇ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਸ਼ੁੱਕਰਵਾਰ ਦੇਰ ਸ਼ਾਮ ਨੂੰ ਇਹ ਆਦੇਸ਼ ਜਾਰੀ ਕੀਤੇ ਹਨ। ਸਰਪੰਚ ਖ਼ਿਲਾਫ਼ ਸਰਕਾਰੀ ਗਰਾਂਟਾਂ ਵਿੱਚ ਕਥਿਤ ਹੇਰਾ-ਫੇਰੀ ਦੇ ਦੋਸ਼ ਲੱਗੇ ਸਨ।
ਦੱਸ ਦਈਏ ਕਿ ਪ੍ਰਸ਼ਾਸਨ ਵੱਲੋਂ ਕਰਵਾਈ ਜਾਂਚ ਵਿੱਚ ਸਾਹਮਣੇ ਆਇਆ ਕਿ ਸਾਲ 2022 ਤੋਂ ਲੈ ਕੇ ਹੁਣ ਤੱਕ 15ਵੇਂ ਵਿੱਤ ਕਮਿਸ਼ਨ ਅਤੇ ਐੱਮਪੀ ਲਾਈਨ ਫੰਡ ਵਿੱਚੋਂ ਪੰਚਾਇਤ ਨੂੰ 89,50,806 ਰੁਪਏ ਦੀ ਰਕਮ ਆਈ ਸੀ ਜਦਕਿ 3,34,89 ਰੁਪਏ ਪੰਚਾਇਤ ਦੇ ਖਾਤੇ ਵਿੱਚ ਬਾਕੀ ਹਨ। ਸਰਪੰਚ ਕੇਵਲ ਨਈਅਰ ਨੇ ਵੱਖ-ਵੱਖ ਕਥਿਤ ਜਾਅਲੀ ਕਾਗਜ਼ ਤਿਆਰ ਕਰਵਾਏ ਅਤੇ 86,16,717 ਰੁਪਏ ਦੇ ਵਿਕਾਸ ਕਾਰਜ ਗਿਣਵਾਏ। ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ
ਗ਼ਲਤ ਢੰਗ ਨਾਲ ਮੁਅੱਤਲ ਕੀਤਾ: ਨਈਅਰ
ਸਰਪੰਚ ਕੇਵਲ ਨਈਅਰ ਨੇ ਆਖਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਉਨ੍ਹਾਂ ਨੂੰ ਗ਼ਲਤ ਢੰਗ ਨਾਲ ਮੁਅੱਤਲ ਕੀਤਾ ਗਿਆ ਹੈ। ਉਨ੍ਹਾਂ ਨੂੰ ਮੁਅੱਤਲ ਅਤੇ ਗਬਨ ਸਬੰਧੀ ਕੋਈ ਨੋਟਿਸ ਨਹੀਂ ਭੇਜਿਆ ਗਿਆ। ਉਨ੍ਹਾਂ ਨੂੰ ਇਸ ਕਾਰਵਾਈ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਪੰਚਾਇਤ ਨੇ ਕੇਵਲ ਇੱਕ ਲੱਖ ਰੁਪਏ ਦੇ ਹੀ ਕੰਮ ਕਰਵਾਏ ਹਨ। ਇਸ ਦੀ ਰਿਪੋਰਟ ਸ਼ੁੱਕਰਵਾਰ ਨੂੰ ਜਾਰੀ ਹੋਈ। ਇਸ ਰਿਪੋਰਟ 'ਤੇ ਕਾਰਵਾਈ ਕਰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੁਲ ਨੇ ਸਰਪੰਚ ਕੇਵਲ ਨਈਅਰ ਨੂੰ ਤੁਰੰਤ ਮੁਅੱਤਲ ਕਰਨ ਦੇ ਆਦੇਸ਼ ਦਿੱਤੇ ਹਨ।
ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਆਪ' ਦੇ ਸਰਪੰਚ ਵੱਲੋਂ ਕਥਿਤ ਤੌਰ 'ਤੇ ਕੀਤੇ 85 ਲੱਖ ਰੁਪਏ ਦੇ ਗਬਨ 'ਤੇ ਸਵਾਲ ਉਠਾਉਂਦੇ ਹੋਏ ਭਗਵੰਤ ਮਾਨ ਸਰਕਾਰ ਨੂੰ ਕਟਿਹਰੇ 'ਚ ਖੜ੍ਹਾ ਕੀਤਾ ਹੈ।
ਇਹ ਵੀ ਪੜ੍ਹੋ : Hoshiarpur Accident News : ਵਿਦੇਸ਼ ਜਾਣ ਤੋਂ ਪਹਿਲਾਂ ਹੀ ਵਾਪਰਿਆ ਭਿਆਨਕ ਹਾਦਸਾ, ਪੁੱਤ ਨੂੰ ਜਹਾਜ਼ ਚੜ੍ਹਾਉਣ ਗਏ ਪਿਓ ਸਣੇ 4 ਦੀ ਦਰਦਨਾਕ ਮੌਤ
- PTC NEWS