Wed, Oct 21, 2026
Whatsapp

SBI ਬੈਂਕ ਦੇ 3,897 ਗਾਹਕਾਂ ਦਾ ਡਾਟਾ ਲੀਕ ਹੋਣ ਦਾ ਖ਼ਦਸ਼ਾ! ਫੋਨ ਨੰਬਰ ਤੋਂ ਘਰ ਦੇ ਪਤੇ ਤੱਕ ਹਰੇਕ ਜਾਣਕਾਰੀ ਡਾਰਕ ਵੈੱਬ ’ਤੇ ਮਿਲਣ ਦੀ ਖ਼ਬਰ ਨਾਲ ਹੜਕੰਪ

ਬੈਂਕ ਨੇ ਦਿੱਤਾ ਬਿਆਨ

Reported by:  PTC News Desk  Edited by:  Jaswinder Kaur -- October 21st 2026 12:07 PM
SBI ਬੈਂਕ ਦੇ 3,897 ਗਾਹਕਾਂ ਦਾ ਡਾਟਾ ਲੀਕ ਹੋਣ ਦਾ ਖ਼ਦਸ਼ਾ! ਫੋਨ ਨੰਬਰ ਤੋਂ ਘਰ ਦੇ ਪਤੇ ਤੱਕ ਹਰੇਕ ਜਾਣਕਾਰੀ ਡਾਰਕ ਵੈੱਬ ’ਤੇ ਮਿਲਣ ਦੀ ਖ਼ਬਰ ਨਾਲ ਹੜਕੰਪ

SBI ਬੈਂਕ ਦੇ 3,897 ਗਾਹਕਾਂ ਦਾ ਡਾਟਾ ਲੀਕ ਹੋਣ ਦਾ ਖ਼ਦਸ਼ਾ! ਫੋਨ ਨੰਬਰ ਤੋਂ ਘਰ ਦੇ ਪਤੇ ਤੱਕ ਹਰੇਕ ਜਾਣਕਾਰੀ ਡਾਰਕ ਵੈੱਬ ’ਤੇ ਮਿਲਣ ਦੀ ਖ਼ਬਰ ਨਾਲ ਹੜਕੰਪ

Data leak in SBI Bank : SBI ਬੈਂਕ ਦੇ 3,897 ਗਾਹਕਾਂ ਦਾ ਡਾਟਾ ਲੀਕ ਹੋਣ ਦਾ ਖ਼ਦਸ਼ਾ! ਫੋਨ ਨੰਬਰ ਤੋਂ ਘਰ ਦੇ ਪਤੇ ਤੱਕ ਹਰੇਕ ਜਾਣਕਾਰੀ ਡਾਰਕ ਵੈੱਬ ’ਤੇ ਮਿਲਣ ਦੀ ਖ਼ਬਰ ਨਾਲ ਹੜਕੰਪ

ਬੈਂਕ ਨੇ ਦਿੱਤਾ ਬਿਆਨ

ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (SBI) ਦੇ 3,897 ਗਾਹਕਾਂ ਦੀ ਨਿੱਜੀ ਅਤੇ ਸੰਵੇਦਨਸ਼ੀਲ ਜਾਣਕਾਰੀ dark web ’ਤੇ ਲੀਕ ਹੋਣ ਦਾ ਖ਼ਦਸ਼ਾ ਜਤਾਇਆ ਗਿਆ ਹੈ। ਇਸ ਮਾਮਲੇ ਸਬੰਧੀ 16 ਅਕਤੂਬਰ 2026 ਨੂੰ CERT-In ਅਤੇ ਡਿਫੈਂਸ ਸਾਈਬਰ ਏਜੰਸੀ ਤੋਂ ਅਲਰਟ ਮਿਲਣ ਮਗਰੋਂ ਬੈਂਕ ਨੇ ਭਾਰਤੀ ਪ੍ਰਤੀਭੂਤੀ ਅਤੇ ਵਟਾਂਦਰਾ ਬੋਰਡ (SEBI) ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ।

ਹਾਲਾਂਕਿ, ਸਟੇਟ ਬੈਂਕ ਆਫ਼ ਇੰਡੀਆ ਨੇ ਸਪੱਸ਼ਟ ਕੀਤਾ ਹੈ ਕਿ ਇਸ ਘਟਨਾ ਦਾ ਬੈਂਕ ਦੇ ਮੁੱਖ ਕਾਰੋਬਾਰੀ ਕੰਮਕਾਜ, ਵਿੱਤੀ ਪ੍ਰਦਰਸ਼ਨ ਜਾਂ ਬੈਂਕਿੰਗ ਸੇਵਾਵਾਂ ਦੀ ਨਿਰੰਤਰਤਾ ’ਤੇ ਕੋਈ ਵੱਡਾ ਅਸਰ ਨਹੀਂ ਪਿਆ। ਬੈਂਕ ਦੀਆਂ ਸਾਰੀਆਂ ਸੇਵਾਵਾਂ ਆਮ ਵਾਂਗ ਚੱਲ ਰਹੀਆਂ ਹਨ ਅਤੇ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।

ਇਹ ਵੀ ਪੜ੍ਹੋ :  

ਪੰਜਾਬ ਪੁਲਿਸ ਨੂੰ ਵੱਡੀ ਸਫਲਤਾ, ਹੈਂਡ ਗ੍ਰੇਨੇਡ, ਦੋ ਪਿਸਤੌਲਾਂ ਅਤੇ ਹੈਰੋਇਨ ਸਮੇਤ 7 ਗ੍ਰਿਫ਼ਤਾਰ

ਡਾਰਕ ਵੈੱਬ ’ਤੇ ਕਿਵੇਂ ਸਾਹਮਣੇ ਆਇਆ ਡਾਟਾ ਲੀਕ ਦਾ ਮਾਮਲਾ ?

SEBI ਦੇ ਨਿਯਮਾਂ ਤਹਿਤ ਦਿੱਤੀ ਜਾਣਕਾਰੀ ਵਿੱਚ ਬੈਂਕ ਨੇ ਡਾਟਾ ਨਾਲ ਜੁੜੀ ਇੱਕ ਘਟਨਾ ਦਾ ਜ਼ਿਕਰ ਕੀਤਾ ਹੈ। ਬੈਂਕ ਨੂੰ 16 ਅਕਤੂਬਰ 2026 ਨੂੰ ਆਪਣੇ ਥ੍ਰੈਟ ਇੰਟੈਲੀਜੈਂਸ ਸੇਵਾ ਪ੍ਰਦਾਤਾ, ਡਿਫੈਂਸ ਸਾਈਬਰ ਏਜੰਸੀ ਅਤੇ ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਵੱਲੋਂ ਅਲਰਟ ਮਿਲਿਆ ਸੀ। ਇਸ ਵਿੱਚ ਡਾਰਕ ਵੈੱਬ ’ਤੇ ਗਾਹਕਾਂ ਦੀ ਜਾਣਕਾਰੀ ਸਾਹਮਣੇ ਆਉਣ ਦੀ ਸੰਭਾਵਨਾ ਬਾਰੇ ਚਿਤਾਵਨੀ ਦਿੱਤੀ ਗਈ ਸੀ।

ਮੁੱਢਲੀ ਜਾਂਚ ਦੌਰਾਨ ਡਾਰਕ ਵੈੱਬ ’ਤੇ ਮੌਜੂਦ ਲਗਭਗ 3.75 ਲੱਖ ਰਿਕਾਰਡਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਵਿੱਚੋਂ 3,897 ਰਿਕਾਰਡ ਅਜਿਹੇ ਮਿਲੇ, ਜਿਨ੍ਹਾਂ ਵਿੱਚ ਗਾਹਕਾਂ ਦੀ ਨਿੱਜੀ ਪਛਾਣ ਨਾਲ ਸਬੰਧਤ ਜਾਣਕਾਰੀ (PII) ਮੌਜੂਦ ਹੋਣ ਦੀ ਗੱਲ ਸਾਹਮਣੇ ਆਈ ਹੈ।

ਗਾਹਕਾਂ ਦੀ ਕਿਹੜੀ ਜਾਣਕਾਰੀ ਲੀਕ ਹੋਣ ਦਾ ਖ਼ਦਸ਼ਾ ?

ਸਾਹਮਣੇ ਆਈ ਜਾਣਕਾਰੀ ਅਨੁਸਾਰ ਡਾਰਕ ਵੈੱਬ ’ਤੇ ਮਿਲੇ ਰਿਕਾਰਡਾਂ ਵਿੱਚ ਗਾਹਕਾਂ ਨਾਲ ਸਬੰਧਤ ਹੇਠ ਲਿਖੇ ਵੇਰਵੇ ਸ਼ਾਮਲ ਹੋਣ ਦੀ ਸੰਭਾਵਨਾ ਜਤਾਈ ਗਈ ਹੈ :

ਗਾਹਕਾਂ ਦੇ ਨਾਮ

ਰਜਿਸਟਰਡ ਮੋਬਾਈਲ ਨੰਬਰ

ਜਨਮ ਮਿਤੀ ਅਤੇ ਲਿੰਗ

ਈਮੇਲ ਆਈਡੀ

ਘਰ ਦੇ ਪਤੇ

ਬੈਂਕ ਸ਼ਾਖਾ ਨਾਲ ਸਬੰਧਤ ਜਾਣਕਾਰੀ

CIF (Customer Information File) ਪਛਾਣ ਨੰਬਰ

ਲੋਨ ਅਤੇ ਲੀਡ ਆਈਡੀ

ਸਬੰਧਤ ਫਾਈਲਾਂ ਦਾ ਮੈਟਾਡਾਟਾ

ਇਸ ਜਾਣਕਾਰੀ ਦੇ ਸਾਹਮਣੇ ਆਉਣ ਨਾਲ ਗਾਹਕਾਂ ਦੀ ਨਿੱਜਤਾ ਅਤੇ ਡਾਟਾ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਪੈਦਾ ਹੋ ਗਈਆਂ ਹਨ। ਹਾਲਾਂਕਿ, ਇਹ ਜਾਣਕਾਰੀ ਕਿਹੜੇ ਸਰੋਤ ਤੋਂ ਆਈ ਅਤੇ ਇਸ ਦੀ ਅਸਲ ਪ੍ਰਮਾਣਿਕਤਾ ਕੀ ਹੈ, ਇਸ ਬਾਰੇ ਜਾਂਚ ਜਾਰੀ ਹੈ।

SBI ਨੇ ਕੀ ਕਦਮ ਚੁੱਕੇ?

ਬੈਂਕ ਨੇ ਦੱਸਿਆ ਕਿ ਡਾਟਾ ਦੀ ਪ੍ਰਮਾਣਿਕਤਾ, ਸਰੋਤ ਅਤੇ ਇਸ ਨਾਲ ਜੁੜੇ ਸੰਭਾਵੀ ਖ਼ਤਰਿਆਂ ਦਾ ਪਤਾ ਲਗਾਉਣ ਲਈ ਵਿਸਥਾਰਪੂਰਵਕ ਜਾਂਚ ਕੀਤੀ ਗਈ ਹੈ। ਇਸ ਦੇ ਨਾਲ ਹੀ ਬੈਂਕ ਨੇ ਤੁਰੰਤ ਆਪਣੇ ਇਨਸਿਡੈਂਟ ਰਿਸਪਾਂਸ ਅਤੇ ਸੁਰੱਖਿਆ ਪ੍ਰੋਟੋਕੋਲ ਲਾਗੂ ਕਰ ਦਿੱਤੇ ਹਨ।

ਮਾਮਲੇ ਦੀ ਸੁਤੰਤਰ ਅਤੇ ਨਿਰਪੱਖ ਜਾਂਚ ਕਰਵਾਉਣ ਲਈ CERT-In ਵੱਲੋਂ ਮਾਨਤਾ ਪ੍ਰਾਪਤ ਇੱਕ ਸਾਈਬਰ ਸੁਰੱਖਿਆ ਏਜੰਸੀ ਨੂੰ ਵੀ ਨਿਯੁਕਤ ਕੀਤਾ ਗਿਆ ਹੈ।

SBI ਨੇ ਭਰੋਸਾ ਦਿੱਤਾ ਹੈ ਕਿ ਇਸ ਘਟਨਾ ਕਾਰਨ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਨਹੀਂ ਹੋਈਆਂ ਅਤੇ ਸਾਰਾ ਕੰਮਕਾਜ ਆਮ ਵਾਂਗ ਜਾਰੀ ਹੈ। ਦੂਜੇ ਪਾਸੇ, ਜਾਂਚ ਪੂਰੀ ਹੋਣ ਮਗਰੋਂ ਹੀ ਡਾਟਾ ਦੇ ਸਰੋਤ ਅਤੇ ਇਸ ਘਟਨਾ ਦੇ ਪੂਰੇ ਪ੍ਰਭਾਵ ਬਾਰੇ ਹੋਰ ਸਪੱਸ਼ਟ ਜਾਣਕਾਰੀ ਸਾਹਮਣੇ ਆ ਸਕੇਗੀ।



- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK