Advertisment

ਸਰਕਾਰ ਦੀ ਨਵੀਂ ਪਹਿਲਕਦਮੀ ਤਹਿਤ ਸਕੂਲੀ ਵਿਦਿਆਰਥਣ ਨੂੰ ਇੱਕ ਦਿਨ ਲਈ ਬਣਾਇਆ ਡੀ.ਸੀ. ਪਟਿਆਲਾ

ਸਿਨੇਮਾ ਤੋਂ ਰਾਜਨੀਤੀ 'ਚ ਉੱਤਰੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ 'ਤੇ ਇੱਕ ਨਵੇਕਲਾ ਉਪਰਾਲਾ ਕੀਤਾ ਜਾ ਰਿਹਾ। ਮਸ਼ਹੂਰ ਅਭਿਨੇਤਾ ਅਨਿਲ ਕਪੂਰ ਦੀ ਪ੍ਰਸਿੱਧ ਫਿਲਮ 'ਨਾਇਕ' ਜਿਸ ਵਿੱਚ ਅਦਾਕਾਰ ਨੂੰ ਇੱਕ ਦਿਨ ਦਾ ਮੁੱਖ ਮੰਤਰੀ ਬਣਾਇਆ ਗਿਆ ਸੀ, ਉਸ ਤਰਜ਼ 'ਤੇ ਇਸ ਉਪਰਾਲੇ ਤਹਿਤ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਆਪਣੇ ਭਵਿੱਖ ਲਈ ਸਹੀ ਮਾਰਗ ਦਰਸ਼ਨ ਮਿਲੇਗਾ।

author-image
ਜਸਮੀਤ ਸਿੰਘ
New Update
ਸਰਕਾਰ ਦੀ ਨਵੀਂ ਪਹਿਲਕਦਮੀ ਤਹਿਤ ਸਕੂਲੀ ਵਿਦਿਆਰਥਣ ਨੂੰ ਇੱਕ ਦਿਨ ਲਈ ਬਣਾਇਆ ਡੀ.ਸੀ. ਪਟਿਆਲਾ
Advertisment

ਗਗਨਦੀਪ ਸਿੰਘ ਅਹੂਜਾ, 27 ਦਸੰਬਰ: ਸਿਨੇਮਾ ਤੋਂ ਰਾਜਨੀਤੀ 'ਚ ਉੱਤਰੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ 'ਤੇ ਇੱਕ ਨਵੇਕਲਾ ਉਪਰਾਲਾ ਕੀਤਾ ਜਾ ਰਿਹਾ। ਮਸ਼ਹੂਰ ਅਭਿਨੇਤਾ ਅਨਿਲ ਕਪੂਰ ਦੀ ਪ੍ਰਸਿੱਧ ਫਿਲਮ 'ਨਾਇਕ' ਜਿਸ ਵਿੱਚ ਅਦਾਕਾਰ ਨੂੰ ਇੱਕ ਦਿਨ ਦਾ ਮੁੱਖ ਮੰਤਰੀ ਬਣਾਇਆ ਗਿਆ ਸੀ, ਉਸ ਤਰਜ਼ 'ਤੇ ਇਸ ਉਪਰਾਲੇ ਤਹਿਤ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਆਪਣੇ ਭਵਿੱਖ ਲਈ ਸਹੀ ਮਾਰਗ ਦਰਸ਼ਨ ਮਿਲੇਗਾ। 

Advertisment



ਇਹ ਵੀ ਪੜ੍ਹੋ: ਮਹਾਨ ਫੁੱਟਬਾਲਰ ਪੇਲੇ ਦੀ ਹਾਲਤ ਬੇਹੱਦ ਨਾਜ਼ੁਕ, ਪਰਿਵਾਰ ਨੇ ਹਸਪਤਾਲ 'ਚ ਮਨਾਇਆ ਕ੍ਰਿਸਮਸ

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪ੍ਰਸ਼ਾਸਨਿਕ ਕੰਮ ਕਾਜ ਤੋਂ ਜਾਣੂ ਕਰਵਾਉਂਣ ਲਈ ਸਰਕਾਰੀ ਸਮਾਰਟ ਸਕੂਲ ਮਾਡਲ ਟਾਊਨ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਮਹਿਫ਼ੂਜ਼ਾ ਨੂੰ ਇੱਕ ਦਿਨ ਲਈ ਪਟਿਆਲਾ ਦੀ ਡਿਪਟੀ ਕਮਿਸ਼ਨਰ ਬਣਿਆ ਗਿਆ। 

ਮੁੱਖ ਮੰਤਰੀ ਦੇ ਹੁਕਮਾਂ 'ਤੇ ਸਾਕਸ਼ੀ ਸਾਹਨੀ ਦੀ ਨਿਗਰਾਨੀ ਹੇਠ ਵਿਦਿਆਰਥਣ ਮਹਿਫ਼ੂਜ਼ਾ ਨੇ ਵੱਖ ਵੱਖ ਵਿਭਾਗਾਂ ਨਾਲ ਮੀਟਿੰਗਾਂ ਕੀਤੀਆਂ ਅਤੇ ਰਿਕਾਰਡ ਰੂਮ ਦਾ ਨਿਰੀਖਣ ਵੀ ਕੀਤਾ। ਇੰਦਰਪੁਰਾ ਦੀ ਵਸਨੀਕ ਵਿਦਿਆਰਥਣ ਦੇ ਪਿਤਾ ਮੱਖਣ ਖਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਸਮੇਤ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ।



ਇਹ ਵੀ ਪੜ੍ਹੋ: ਠੰਢ ਤੇ ਸੰਘਣੀ ਧੁੰਦ ਦਾ ਕਹਿਰ ਜਾਰੀ, ਜਨਜੀਵਨ ਹੋਇਆ ਪ੍ਰਭਾਵਿਤ

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ (ਟੀਮ ਪਟਿਆਲਾ) ਵੱਲੋਂ ਸ਼ੁਰੂ ਕੀਤੇ ਆਈ ਐਸ-ਪਾਇਰ ਲੀਡਰਸ਼ਿਪ ਪ੍ਰੋਗਰਾਮ ਤਹਿਤ ਹਰ ਮਹੀਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਰੁਚੀ ਮੁਤਾਬਿਕ ਅਤੇ ਉਨ੍ਹਾਂ ਦੇ ਰੋਲ ਮਾਡਲ ਵਿਭਾਗਾਂ ਨਾਲ ਜੋੜਿਆ ਜਾਵੇਗਾ ਤਾਂ ਕਿ ਸਾਡੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਦੀ ਪ੍ਰੇਰਨਾ ਮਿਲ ਸਕੇ ਅਤੇ ਉਹ ਆਪਣੇ ਸੁਪਨੇ ਸਾਕਾਰ ਕਰ ਸਕਣ।

- PTC NEWS
bhagwant-mann chief-minister dc-patiala
Advertisment

Stay updated with the latest news headlines.

Follow us:
Advertisment