Sat, Mar 14, 2026
Whatsapp

ਅੰਮ੍ਰਿਤਸਰ ’ਚ ਸੇਵਾਦਾਰ ਦਾ ਬੇਰਹਿਮੀ ਨਾਲ ਕਤਲ; ਦਰਗਾਹ ‘ਚ ਕਰਦਾ ਸੀ ਸੇਵਾ

Reported by:  PTC News Desk  Edited by:  Aarti -- December 21st 2023 10:53 AM
ਅੰਮ੍ਰਿਤਸਰ ’ਚ ਸੇਵਾਦਾਰ ਦਾ ਬੇਰਹਿਮੀ ਨਾਲ ਕਤਲ; ਦਰਗਾਹ ‘ਚ ਕਰਦਾ ਸੀ ਸੇਵਾ

ਅੰਮ੍ਰਿਤਸਰ ’ਚ ਸੇਵਾਦਾਰ ਦਾ ਬੇਰਹਿਮੀ ਨਾਲ ਕਤਲ; ਦਰਗਾਹ ‘ਚ ਕਰਦਾ ਸੀ ਸੇਵਾ

Murder In Amritsar: ਪੰਜਾਬ ’ਚ ਕਤਲ, ਲੁੱਟਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਜਿਸ ਕਾਰਨ ਆਮ ਲੋਕਾਂ ਨੂੰ ਸਹਿਮ ਦੇ ਮਾਹੌਲ ’ਚ ਜਿਉਣਾ ਪੈ ਰਿਹਾ ਹੈ। ਬੇਸ਼ੱਕ ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਸਖਤ ਕਾਰਵਾਈ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਸਦੀ ਜਮੀਨੀ ਹਕੀਕਤ ਕੁਝ ਹੋਰ ਹੀ ਨਜਰ ਆ ਰਹੀ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਹੋਰ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। 

ਦਰਗਾਹ ਦੇ ਸੇਵਾਦਾਰ ਦਾ ਕਤਲ 


ਮਿਲੀ ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਦੇ ਇਲਾਕੇ ਗਵਾਲਮੰਡੀ ’ਚ ਇੱਕ ਦਰਗਾਹ ’ਚ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਦਰਗਾਹ ’ਚ ਵਿਅਕਤੀ ਵੱਲੋਂ ਸੇਵਾ ਕੀਤੀ ਜਾਂਦੀ ਸੀ ਜਿਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮੁੱਢਲੀ ਜਾਣਕਾਰੀ ਮੁਤਾਬਿਕ ਅਣਪਛਾਤੇ ਵਿਅਕਤੀਆਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। 

Breaking news:ਅੰਮ੍ਰਿਤਸਰ 'ਚ ਕਤਲ ਕਰਨ ਦਾ ਮਾਮਲਾ ਦਰਗਾਹ 'ਤੇ ਸੇਵਾਦਾਰ ਦਾ ਗੋਲੀ ਮਾਰ ਕੇ ਕੀਤਾ ਗਿਆ ਕਤਲ !

Breaking news:ਅੰਮ੍ਰਿਤਸਰ 'ਚ ਕਤਲ ਕਰਨ ਦਾ ਮਾਮਲਾ ਦਰਗਾਹ 'ਤੇ ਸੇਵਾਦਾਰ ਦਾ ਗੋਲੀ ਮਾਰ ਕੇ ਕੀਤਾ ਗਿਆ ਕਤਲ ! ਪਰਿਵਾਰ ਨੇ ਗੁਆਂਢੀ 'ਤੇ ਹੀ ਮਾਰਨ ਦੇ ਲਾਏ ਇਲਜ਼ਾਮ #punajbnews #punjab #ptcnews #Amritsar #crime #latestnews #breakingnews Posted by PTC News on Wednesday, December 20, 2023

ਪੁਲਿਸ ਕਰ ਰਹੀ ਮਾਮਲੇ ਦੀ ਜਾਂਚ 

ਦੱਸਿਆ ਜਾ ਰਿਹਾ ਹੈ ਕਿ ਦਰਗਾਹ ’ਚ ਸੇਵਾ ਕਰਨ ਤੋਂ ਬਾਅਦ ਸੇਵਾਦਾਰ ਉੱਥੇ ਹੀ ਸੁੱਤਾ ਪਿਆ ਸੀ। ਸੇਵਾਦਾਰ ਵੱਲੋਂ ਕਾਫੀ ਸਾਲਾਂ ਤੋਂ ਦਰਗਾਹ ਦੀ ਸੇਵਾ ਕਰ ਰਿਹਾ ਸੀ। ਫਿਲਹਾਲ ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਹਰ ਇੱਕ ਪਹਿਲੂ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਚੰਡੀਗੜ੍ਹ ’ਚ ਕੋਰੋਨਾ ਦਾ ਖੌਫ਼, ਪ੍ਰਸ਼ਾਸਨ ਨੇ ਮਾਸਕ ਪਾਉਣਾ ਕੀਤਾ ਲਾਜ਼ਮੀ

-

Top News view more...

Latest News view more...

PTC NETWORK
PTC NETWORK