SGPC ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ’ਚ ਤੈਨਾਤ ਮੁਲਜ਼ਮਾਂ ਨਾਲ ਮੀਟਿੰਗ, ਸੰਗਤ ਨੂੰ ਕੀਤੀ ਇਹ ਅਪੀਲ
SGPC Meeting : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵੱਲੋਂ ਪਰਿਕਰਮਾ ਦੇ ਮੁਲਾਜ਼ਮਾਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਪਰਿਕਰਮਾ ਦੇ ਸਮੂਹ ਮੁਲਾਜ਼ਮਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਉਹਨਾਂ ਦਾ ਹੱਲ ਕਰਨ ਸਬੰਧੀ ਗੱਲਬਾਤ ਕੀਤੀ ਗਈ, ਉਥੇ ਹੀ ਪਰਿਕਰਮਾ ਦੇ ਮੁਲਾਜਮਾਂ ਨੂੰ ਵੀ ਹਦਾਇਤ ਕੀਤੀ ਗਈ ਕਿ ਬਾਹਰੋਂ ਆਉਂਣ ਵਾਲੀ ਸੰਗਤ ਨਾਲ ਚੰਗਾ ਵਤੀਰਾ ਕਰਨਾ ਹੈ, ਕਿਸ ਤਰ੍ਹਾਂ ਦੀ ਗੱਲਬਾਤ ਨਹੀਂ ਕਰਨੀ ਹੈ।
ਸੰਗਤ ਨੂੰ ਅਪੀਲ
ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਵੀ ਸੰਗਤ ਨੂੰ ਅਪੀਲ ਕੀਤੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੋਟੋਗ੍ਰਾਫੀ ਨਾ ਕੀਤੀ ਜਾਵੇ। ਜੇਕਰ ਕੋਈ ਸੇਵਾਦਾਰ ਰੋਕਦਾ ਹੈ ਤੇ ਉਸ ਨਾਲ ਵਾਧੂ ਗੱਲਬਾਤ ਨਾ ਕੀਤੀ ਜਾਵੇ ਅਤੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨਾਲ ਆ ਕੇ ਸੰਪਰਕ ਕੀਤਾ ਜਾਵੇ।
ਮੈਨੇਜਰ ਪਰਿਕਰਮਾ ਨਰਿੰਦਰ ਸਿੰਘ ਨੇ ਦੱਸਿਆ ਕਿ ਇਹ ਮੀਟਿੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ਤੇ ਹਰ ਹਫਤੇ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਅੰਦਰਲਾ ਪ੍ਰਬੰਧ, ਪਰਿਕਰਮਾ ਆਦਿ ਦੇ ਸੇਵਾਦਾਰਾਂ ਦੀ ਮੀਟਿੰਗ ਕੀਤੀ ਗਈ ਹੈ। ਜਿਸ ਵਿੱਚ ਜਿਹੜੇ ਮੁਲਾਜ਼ਮ 24 ਘੰਟੇ ਦਿਨ ਰਾਤ ਪਰਿਕਰਮਾ ‘ਚ ਡਿਊਟੀ ਕਰਦੇ ਹਨ, ਉਹਨਾਂ ਕੋਲੋਂ ਸੁਝਾਅ ਲਏ ਹਨ, ਉਹਨਾਂ ਦੀਆਂ ਦੁੱਖ ਤਕਲੀਫਾਂ ਸਮਝਦੇ ਹੋਏ ਹੱਲ ਕਰਨ ਲਈ ਉਹਨਾਂ ਨੂੰ ਭਰੋਸਾ ਦਿੱਤਾ ਹੈ। ਜਿਹੜੀ ਸੰਗਤ ਆਉਂਦੀ ਹੈ ਉਸ ਨਾਲ ਮੁਲਾਜ਼ਮਾਂ ਨੇ ਬੋਲਬਾਣੀ ਚੰਗੀ ਰੱਖਦਿਆ ਸਤਿਕਾਰ ਦੇਣਾ ਹੈ, ਇਸ ਸਬੰਧੀ ਮੀਟਿੰਗ ਕਰਕੇ ਸਮਝਾਇਆ ਗਿਆ ਹੈ।
ਸੰਗਤ ਨੂੰ ਅਪੀਲ ਕਰਦੇ ਹਾਂ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਅਨੁਸਾਰ ਫੋਟੋਗ੍ਰਾਫਰੀ ਅਤੇ ਵੀਡੀਓਗ੍ਰਾਫਰੀ ਨਾ ਕੀਤੀ ਜਾਵੇ, ਜੇਕਰ ਮੁਲਾਜ਼ਮ ਪਿਆਰ ਸਤਿਕਾਰ ਨਾਲ ਰੋਕਦੇ ਹਨ, ਉਹਨਾਂ ਨਾਲ ਕੋਈ ਵੀ ਮਾੜਾ ਵਤੀਰਾ ਨਾ ਕੀਤਾ ਜਾਵੇ। ਜੇਕਰ ਕਿਸੇ ਨੂੰ ਕੋਈ ਵੀ ਸ਼ਿਕਾਇਤ ਹੁੰਦੀ ਹੈ, ਉਹ ਦਫਤਰ ਵਿੱਚ ਆ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹਨ ਤਾਂ ਜੋ ਸ਼ਰਧਾਲੂ ਦੀ ਭਾਵਨਾ ਨੂੰ ਠੇਸ ਨਾ ਪਹੁੰਚੇ।
ਇਹ ਵੀ ਪੜ੍ਹੋ: Banur Gangster Encounter: ਪੁਲਿਸ ਤੇ ਗੈਂਗਸਟਰ ਵਿਚਾਲੇ ਮੁਠਭੇੜ, 2 ਗੈਂਗਸਟਰ ਕਾਬੂ, ਦੇਖੋ ਵੀਡੀਓ
- PTC NEWS