Fri, May 10, 2024
Whatsapp

ਸ਼ਾਹਰੁਖ ਖਾਨ ਤੇ ਲਿਓਨੇਲ ਮੇਸੀ ਨੂੰ ਨੋਟਿਸ ਜਾਰੀ, ਗੁੰਮਰਾਹਕੁਨ ਇਸ਼ਤਿਹਾਰ ਦਾ ਮਾਮਲਾ

Written by  KRISHAN KUMAR SHARMA -- January 12th 2024 04:19 PM
ਸ਼ਾਹਰੁਖ ਖਾਨ ਤੇ ਲਿਓਨੇਲ ਮੇਸੀ ਨੂੰ ਨੋਟਿਸ ਜਾਰੀ, ਗੁੰਮਰਾਹਕੁਨ ਇਸ਼ਤਿਹਾਰ ਦਾ ਮਾਮਲਾ

ਸ਼ਾਹਰੁਖ ਖਾਨ ਤੇ ਲਿਓਨੇਲ ਮੇਸੀ ਨੂੰ ਨੋਟਿਸ ਜਾਰੀ, ਗੁੰਮਰਾਹਕੁਨ ਇਸ਼ਤਿਹਾਰ ਦਾ ਮਾਮਲਾ

Notice Issued To Shahrukh Khan: ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ (shahrukh khan) ਅਤੇ ਫੁੱਟਬਾਲ ਦੇ ਦਿੱਗਜ਼ ਖਿਡਾਰੀ ਲਿਓਨੇਲ ਮੇਸੀ (lionelmessi) ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ। ਦੋਵੇਂ ਦਿੱਗਜ਼ਾਂ ਨੂੰ ਬਿਹਾਰ ਦੀ ਜ਼ਿਲ੍ਹਾ ਖਪਤਕਾਰ ਫੋਰਮ ਨੇ ਨੋਟਿਸ ਜਾਰੀ ਕੀਤਾ ਹੈ। ਕਿੰਗ ਖਾਨ ਤੇ ਮੇਸੀ ਨੂੰ ਮੁਜ਼ੱਫਰਨਗਰ ਜ਼ਿਲ੍ਹਾ ਖਪਤਕਾਰ ਫੋਰਮ ਨੇ ਇੱਕ ਵਿਦਿਅਕ ਅਦਾਰੇ ਦੇ ਗੁੰਮਰਾਹਕੁਨ ਇਸ਼ਤਿਹਾਰ ਲਈ ਨੋਟਿਸ ਜਾਰੀ ਕੀਤਾ ਹੈ।

ਗੁੰਮਰਾਹਕੁੰਨ ਵਿਗਿਆਪਨ ਮਾਮਲੇ 'ਚ ਅਭਿਨੇਤਾ ਸ਼ਾਹਰੁਖ ਖਾਨ ਆਪਣੇ ਪ੍ਰਤੀਨਿਧੀ ਵਕੀਲ ਰਾਹੀਂ ਮੁਜ਼ੱਫਰਪੁਰ ਜ਼ਿਲ੍ਹਾ ਖਪਤਕਾਰ ਫੋਰਮ ਸਾਹਮਣੇ ਪੇਸ਼ ਹੋਏ। ਇੱਕ ਵਿਦਿਅਕ ਸੰਸਥਾ ਦੇ ਗੁੰਮਰਾਹਕੁੰਨ ਵਿਗਿਆਪਨ ਨੂੰ ਲੈ ਕੇ ਸ਼ਾਹਰੁਖ ਖਾਨ ਅਤੇ ਫੁੱਟਬਾਲਰ ਮੇਸੀ ਸਮੇਤ 7 ਲੋਕਾਂ ਖਿਲਾਫ ਜ਼ਿਲ੍ਹਾ ਖਪਤਕਾਰ ਫੋਰਮ 'ਚ ਸ਼ਿਕਾਇਤ ਦਰਜ ਕਰਵਾਈ ਸੀ। ਖਪਤਕਾਰ ਫੋਰਮ ਨੇ ਇਸ ਮਾਮਲੇ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਸੀ, ਜਿਸ 'ਚ ਸਾਰਿਆਂ ਨੂੰ 12 ਜਨਵਰੀ ਨੂੰ ਹਾਜ਼ਰ ਹੋਣਾ ਸੀ।


ਇਹ ਸੀ ਪੂਰਾ ਮਾਮਲਾ, ਜਿਸ ਨੇ ਹਿਲਾਏ ਦਿੱਗਜ਼

ਮਾਮਲੇ ਬਾਰੇ ਵਕੀਲ ਐਸ.ਕੇ.ਝਾਅ ਨੇ ਦੱਸਿਆ ਕਿ ਮੁਹੰਮਦ ਸ਼ਮਸ਼ਾਦ ਅਹਿਮਦ ਨੇ ਆਪਣੇ ਦੋ ਪੁੱਤਰਾਂ ਨੂੰ ਮੁਜ਼ੱਫਰਪੁਰ ਦੇ ਮਿਠਾਨਪੁਰਾ ਸਥਿਤ ਇੱਕ ਮਸ਼ਹੂਰ ਸੰਸਥਾ ਵਿੱਚ ਦਾਖ਼ਲ ਕਰਵਾਇਆ ਸੀ, ਜਿਸ ਦੀ ਫੀਸ ਉਸ ਨੇ ਸਮੇਂ ਸਿਰ ਅਦਾ ਕਰ ਦਿੱਤੀ ਸੀ, ਇਸ ਦੇ ਬਾਵਜੂਦ ਉਨ੍ਹਾਂ ਦੀ ਪੜ੍ਹਾਈ ਠੀਕ ਨਹੀਂ ਚੱਲ ਰਹੀ ਸੀ ਅਤੇ ਉਨ੍ਹਾਂ ਦੇ ਪੁੱਤਰਾਂ ਸਿਰ ਕਰਜ਼ਾ ਵੀ ਕਰ ਪਾ ਦਿੱਤਾ। ਸ਼ਮਸ਼ਾਦ ਅਹਿਮਦ ਨੇ ਜ਼ਿਲ੍ਹਾ ਖਪਤਕਾਰ ਫੋਰਮ ਵਿੱਚ ਸੰਸਥਾ ਦੇ ਨਿਰਦੇਸ਼ਕ, ਬ੍ਰਾਂਡ ਅੰਬੈਸਡਰ ਅਭਿਨੇਤਾ ਸ਼ਾਹਰੁਖ ਖਾਨ, ਫੁੱਟਬਾਲਰ ਮੇਸੀ ਸਮੇਤ ਸੱਤ ਲੋਕਾਂ ਖਿਲਾਫ ਕੇਸ ਦਾਇਰ ਕੀਤਾ ਸੀ।

ਵਕੀਲ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਹਰੁਖ ਖਾਨ ਅਤੇ ਸੰਸਥਾ ਤਰਫੋਂ ਵਕੀਲ ਮੌਜੂਦ ਸਨ ਪਰ ਸ਼ਾਹਰੁਖ ਖਾਨ ਦੇ ਵਕੀਲ ਨੇ ਅਸਲ ਦਸਤਾਵੇਜ਼ ਪੇਸ਼ ਨਹੀਂ ਕੀਤੇ ਸਨ, ਉਹ ਸਿਰਫ ਫੋਟੋ ਕਾਪੀ ਲੈ ਕੇ ਆਏ ਸਨ। ਅਜਿਹੇ 'ਚ ਹੁਣ ਅਗਲੀ ਤਰੀਕ 12 ਅਪ੍ਰੈਲ ਰੱਖੀ ਗਈ ਹੈ, ਜਿਸ 'ਚ ਸਾਰਿਆਂ ਨੂੰ ਹਾਜ਼ਰ ਹੋਣਾ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਹੁਣ ਇਸ ਮਾਮਲੇ 'ਚ ਆਖਰੀ ਸੁਣਵਾਈ ਤੱਕ ਸ਼ਾਹਰੁਖ ਖਾਨ ਤੇ ਮੇਸੀ ਸਮੇਤ ਸਾਰੇ 7 ਲੋਕਾਂ ਖਿਲਾਫ ਮਾਮਲਾ ਚੱਲੇਗਾ ਅਤੇ ਜੇਕਰ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਜੇਲ੍ਹ ਜਾਣਾ ਪਵੇਗਾ।

-

Top News view more...

Latest News view more...