Sun, Jul 27, 2025
Whatsapp

Shahbaz Ansari : ਸਿੱਧੂ ਮੂਸੇਵਾਲਾ ਹੱਤਿਆ ਕਾਂਡ 'ਚ ਹਥਿਆਰ ਸਪਲਾਇਲਰ ਸ਼ਾਹਬਾਜ਼ ਅੰਸਾਰੀ ਫ਼ਰਾਰ ! ਪਤਨੀ ਦੀ ਸਰਜਰੀ ਦੇ ਬਹਾਨੇ ਲਈ ਜ਼ਮਾਨਤ, ਫ਼ੋਨ ਵੀ ਬੰਦ

Shahbaz Ansari : ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਹਥਿਆਰ ਸਪਲਾਇਲਰ ਸ਼ਹਿਬਾਜ਼ ਅੰਸਾਰੀ ਅੰਤਰਿਮ ਜ਼ਮਾਨਤ ਤੋਂ ਬਾਅਦ ਫਰਾਰ ਹੋ ਗਿਆ ਹੈ। ਅੰਸਾਰੀ ਨੇ ਪਤਨੀ ਦੀ ਸਰਜਰੀ ਦੇ ਬਹਾਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਅੰਤਰਿਮ ਜ਼ਮਾਨਤ ਲਈ ਸੀ ਪਰ ਜ਼ਮਾਨਤ ਖ਼ਤਮ ਹੋਣ ਤੋਂ ਬਾਅਦ ਅੰਸਾਰੀ ਤੈਅ ਸਮੇਂ 'ਤੇ ਵਾਪਸ ਨਹੀਂ ਆਇਆ। ਹੁਣ ਉਸਦਾ ਮੋਬਾਈਲ ਬੰਦ ਆ ਰਿਹਾ ਹੈ ਅਤੇ ਪਤਨੀ ਵੀ ਲਾਪਤਾ ਹੈ

Reported by:  PTC News Desk  Edited by:  Shanker Badra -- July 12th 2025 02:26 PM
Shahbaz Ansari : ਸਿੱਧੂ ਮੂਸੇਵਾਲਾ ਹੱਤਿਆ ਕਾਂਡ 'ਚ ਹਥਿਆਰ ਸਪਲਾਇਲਰ ਸ਼ਾਹਬਾਜ਼ ਅੰਸਾਰੀ ਫ਼ਰਾਰ ! ਪਤਨੀ ਦੀ ਸਰਜਰੀ ਦੇ ਬਹਾਨੇ ਲਈ ਜ਼ਮਾਨਤ, ਫ਼ੋਨ ਵੀ ਬੰਦ

Shahbaz Ansari : ਸਿੱਧੂ ਮੂਸੇਵਾਲਾ ਹੱਤਿਆ ਕਾਂਡ 'ਚ ਹਥਿਆਰ ਸਪਲਾਇਲਰ ਸ਼ਾਹਬਾਜ਼ ਅੰਸਾਰੀ ਫ਼ਰਾਰ ! ਪਤਨੀ ਦੀ ਸਰਜਰੀ ਦੇ ਬਹਾਨੇ ਲਈ ਜ਼ਮਾਨਤ, ਫ਼ੋਨ ਵੀ ਬੰਦ

Shahbaz Ansari : ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਹਥਿਆਰ ਸਪਲਾਇਲਰ ਸ਼ਹਿਬਾਜ਼ ਅੰਸਾਰੀ ਅੰਤਰਿਮ ਜ਼ਮਾਨਤ ਤੋਂ ਬਾਅਦ ਫਰਾਰ ਹੋ ਗਿਆ ਹੈ। ਅੰਸਾਰੀ ਨੇ ਪਤਨੀ ਦੀ ਸਰਜਰੀ ਦੇ ਬਹਾਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਅੰਤਰਿਮ ਜ਼ਮਾਨਤ ਲਈ ਸੀ ਪਰ ਜ਼ਮਾਨਤ ਖ਼ਤਮ ਹੋਣ ਤੋਂ ਬਾਅਦ ਅੰਸਾਰੀ ਤੈਅ ਸਮੇਂ 'ਤੇ ਵਾਪਸ ਨਹੀਂ ਆਇਆ। ਹੁਣ ਉਸਦਾ ਮੋਬਾਈਲ ਬੰਦ ਆ ਰਿਹਾ ਹੈ ਅਤੇ ਪਤਨੀ ਵੀ ਲਾਪਤਾ ਹੈ। ਉਸ 'ਤੇ ਮਈ 2022 ਵਿੱਚ ਮੂਸੇਵਾਲਾ ਦੇ ਕਤਲ ਲਈ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਹਥਿਆਰ ਅਤੇ ਗੋਲਾ ਬਾਰੂਦ ਮੁਹੱਈਆ ਕਰਵਾਉਣ ਦਾ ਆਰੋਪ ਹੈ।

ਦਰਅਸਲ 'ਚ ਫਰਵਰੀ 2023 ਵਿੱਚ ਅਦਾਲਤ ਨੇ ਉਸਨੂੰ ਉਸਦੀ ਪਤਨੀ ਦੀ ਗਰਭ ਅਵਸਥਾ ਦਾ ਹਵਾਲਾ ਦਿੰਦੇ ਹੋਏ 5 ਦਿਨਾਂ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ ਪਰ ਉਸਨੇ ਸ਼ਰਤਾਂ ਦੀ ਉਲੰਘਣਾ ਕੀਤੀ ਅਤੇ ਅਦਾਲਤ ਵਿੱਚ ਪੇਸ਼ ਨਹੀਂ ਹੋਇਆ। ਬਾਅਦ ਵਿੱਚ ਕਈ ਵਾਰ ਜ਼ਮਾਨਤ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਪਰ NIA ਦੇ ਇਤਰਾਜ਼ਾਂ ਕਾਰਨ ਰੱਦ ਹੁੰਦੀਆਂ ਰਹੀਆਂ ਹਨ। ਪਿਛਲੇ ਮਹੀਨੇ ਉਸਨੇ ਆਪਣੀ ਪਤਨੀ ਦੀ ਸਰਜਰੀ ਦਾ ਹਵਾਲਾ ਦਿੰਦੇ ਹੋਏ ਦੁਬਾਰਾ ਅੰਤਰਿਮ ਜ਼ਮਾਨਤ ਲਈ ਅਤੇ ਬਾਹਰ ਆਉਂਦੇ ਹੀ ਫਰਾਰ ਹੋ ਗਿਆ।


ਅੰਸਾਰੀ ਦੀ ਨਹੀਂ ਮਿਲ ਰਹੀ ਲੋਕੇਸ਼ਨ, ਫ਼ੋਨ ਵੀ ਬੰਦ

NIA ਦੇ ਅਨੁਸਾਰ ਅੰਸਾਰੀ ਦੀ ਲੋਕੇਸ਼ਨ ਦਾ ਪਤਾ ਨਹੀਂ ਲੱਗ ਸਕਿਆ। ਉਸਦਾ ਮੋਬਾਈਲ ਫੋਨ ਵੀ ਬੰਦ ਹੈ ਅਤੇ ਜਿਸ ਨੰਬਰ 'ਤੇ ਉਹ ਸੰਪਰਕ 'ਚ ਸੀ, ਉਹ ਆਸਾਮ ਦੇ ਇੱਕ ਵਿਅਕਤੀ ਦੇ ਨਾਮ 'ਤੇ ਰਜਿਸਟਰਡ ਪਾਇਆ ਗਿਆ। NIA ਨੇ ਅਦਾਲਤ ਨੂੰ ਦੱਸਿਆ ਕਿ ਗਾਜ਼ੀਆਬਾਦ ਦਾ ਜੋ ਪਤਾ ਉਸਨੇ ਅਦਾਲਤ ਚ ਦਿੱਤਾ ਸੀ ,ਓਥੇ ਵੀ ਉਹ ਨਹੀਂ ਰਹਿ ਰਿਹਾ। 

NIA ਦੀ ਰਿਪੋਰਟ ਦੇ ਅਨੁਸਾਰ ਉਸਦੀ ਗ੍ਰਿਫਤਾਰੀ ਦੇ ਸਮੇਂ ਉਸ ਤੋਂ ਕਈ ਹਥਿਆਰ ਬਰਾਮਦ ਕੀਤੇ ਗਏ ਸਨ। ਉਹ ਲਾਰੈਂਸ ਬਿਸ਼ਨੋਈ ਗੈਂਗ ਲਈ ਵਾਰ-ਵਾਰ ਹਥਿਆਰਾਂ ਦਾ ਵਪਾਰ ਕਰਦਾ ਸੀ ਅਤੇ ਹਵਾਲਾ ਰਾਹੀਂ ਲੱਖਾਂ ਰੁਪਏ ਕਮਾਏ ਸਨ। ਜਾਂਚ ਤੋਂ ਪਤਾ ਲੱਗਾ ਹੈ ਕਿ ਜ਼ਮਾਨਤ ਕਰਵਾਉਣ ਵਾਲਾ ਵਿਅਕਤੀ ਸੀ ਪੈਸਿਆਂ ਦੇ ਬਦਲੇ ਉਸਦੀ ਗਰੰਟੀ ਦੇਣ ਨੂੰ ਤਿਆਰ ਹੋਇਆ ਸੀ।

 ਅੰਸਾਰੀ ਦੀ ਭਾਲ 'ਚ ਜੁਟੀ ਪੁਲਿਸ ਅਤੇ NIA 

ਪ੍ਰਾਪਤ ਜਾਣਕਾਰੀ ਅਨੁਸਾਰ NIA ਨੇ 8 ਜੁਲਾਈ ਨੂੰ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਉਸਦੀ ਜ਼ਮਾਨਤ ਰੱਦ ਕਰਵਾ ਦਿੱਤੀ ਸੀ ਪਰ ਨੋਟਿਸ ਮਿਲਣ ਦੇ ਬਾਵਜੂਦ ਅੰਸਾਰੀ ਅਦਾਲਤ ਵਿੱਚ ਪੇਸ਼ ਨਹੀਂ ਹੋਇਆ। ਉਸਦੇ ਵਕੀਲ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਉਸਨੂੰ ਆਪਣੇ ਮੁਵੱਕਿਲ ਦਾ ਪਤਾ ਨਹੀਂ ਹੈ। ਇਸ ਸਮੇਂ ਪੁਲਿਸ ਅਤੇ NIA ਉਸਨੂੰ ਫੜਨ ਲਈ ਸੰਭਾਵਿਤ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੇ ਹਨ ਅਤੇ ਉਸਦੇ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ

- PTC NEWS

Top News view more...

Latest News view more...

PTC NETWORK
PTC NETWORK      
Notification Hub
Icon