Shiromani Akali Dal : ਸ਼੍ਰੋਮਣੀ ਅਕਾਲੀ ਦਲ ਵੱਲੋਂ 7 ਸਤੰਬਰ ਦੀ ਮੇਲਾ ਛਪਾਰ ਦੀ ਰੈਲੀ ਮੁਲਤਵੀ, ਵਰਕਰਾਂ ਨੂੰ ਲਾਇਆ ਸੁਨੇਹਾ
Shiromani Akali Dal : ਮਾਲਵੇ ਦਾ ਪ੍ਰਸਿੱਧ ਮੇਲਾ ਛਪਾਰ ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰੋਨਾ ਕਾਲ ਤੋਂ ਬਾਅਦ ਪਹਿਲੀ ਵਾਰ 7 ਸਤੰਬਰ ਨੂੰ ਵਿਸ਼ਾਲ ਰੈਲੀ ਕੀਤੀ ਜਾਣੀ ਸੀ ਜਿਸ ਸਬੰਧੀ ਅੱਜ ਹਲਕਾ ਮੁੱਲਾਪੁਰ ਦਾਖਾ ਦੇ ਪਿੰਡ ਗੁੱਜਰਵਾਲ ਦੇ ਗੁਰਦੁਆਰਾ ਗੁਰੂਸਰ ਸਾਹਿਬ ਵਿਖੇ ਇੱਕ ਵਰਕਰਾਂ ਦੀ ਵਿਸਾਲ ਮੀਟਿੰਗ ਕੀਤੀ ਗਈ ਸੀ ਜਿਸ ਵਿੱਚ ਵਿਧਾਨ ਸਭਾ ਹਲਕਾ ਮੁਲਾਪੁਰ ਦਾਖਾ, ਵਿਧਾਨ ਸਭਾ ਹਲਕਾ ਰਾਏਕੋਟ, ਵਿਧਾਨ ਸਭਾ ਹਲਕਾ ਸਮਰਾਲਾ, ਵਿਧਾਨ ਸਭਾ ਹਲਕਾ ਗਿੱਲ, ਵਿਧਾਨ ਸਭਾ ਹਲਕਾ ਪਾਇਲ ਆਦ ਦੇ ਵਰਕਰ ਸ਼ਾਮਿਲ ਹੋਏ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ, ਜਿੱਥੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਚੰਦ ਸਿੰਘ ਡੱਲਾ ਨੇ ਇਸ ਰੈਲੀ ਦੀਆਂ ਤਿਆਰੀਆਂ ਵਿੱਚ ਜੁਟੇ ਹੋਏ ਵਰਕਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਐਸ.ਆਰ. ਕਲੇਰ ਨੇ ਦੱਸਿਆ ਕਿ ਸੂਬੇ ਵਿੱਚ ਚੱਲ ਰਹੇ ਹੜਾਂ ਦੇ ਮੱਦੇ ਨਜ਼ਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਹਨਾਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਵਰਕਰਾਂ ਤੱਕ ਜਾਣਕਾਰੀ ਦੇਣ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ 7 ਸਤੰਬਰ ਨੂੰ ਕੀਤੀ ਜਾਣ ਵਾਲੀ ਮੇਲਾ ਛਪਾਰ ਦੀ ਕਾਨਫਰੰਸ ਨੂੰ ਰੱਦ ਕੀਤਾ ਜਾ ਰਿਹਾ ਹੈ।
ਉਹਨਾਂ ਵਰਕਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ ਮੁਤਾਬਕ ਹੁਣ ਸਾਰੇ ਵਰਕਰ ਹੜ ਪੀੜਤਾਂ ਦੀ ਮਦਦ ਵਿੱਚ ਜੁੱਟ ਜਾਣ, ਜਿਸ ਸਬੰਧੀ ਉਹ ਜੋ ਵੀ ਸਮੱਗਰੀ ਹੈ ਪਾਰਟੀ ਵੱਲੋਂ ਜਲੰਧਰ ਵਿੱਚ ਬਣਾਏ ਦਫਤਰ ਵਿੱਚ ਪੁੱਜਦੀ ਕਰਨ ਅਤੇ ਖੁਦ ਵੀ ਹੜ ਪੀਰਤਾ ਦੀ ਮਦਦ ਲਈ ਅੱਗੇ ਆਉਣ।
ਸਾਟਸ-ਪਿੰਡ ਗੁਜਰਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਦੇ ਵੱਖ ਵੱਖ ਦਰਿਸ।
ਵਾਈਟ -ਐਸਆਰ ਕਲੇਰ ਕੋਰ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ।
- PTC NEWS