Sidhu Moosewala ਦਾ ਨਵਾਂ ਗੀਤ ‘Barota’ ਜਲਦੀ ਹੋਵੇਗਾ ਰਿਲੀਜ਼; ਨਵੇਂ ਗਾਣੇ ਦਾ ਪੋਸਟਰ ਰਿਲੀਜ਼
Sidhu Moosewala’s new song ‘Barota’ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਰਿਲੀਜ਼ ਹੋਣ ਵਾਲਾ ਹੈ। ਇਸਦਾ ਇੱਕ ਪੋਸਟਰ ਵੀ ਸੋਸ਼ਲ ਮੀਡੀਆ 'ਤੇ ਰਿਲੀਜ਼ ਕੀਤਾ ਗਿਆ ਹੈ। ਪੋਸਟਰ ਵਿੱਚ ਇੱਕ ਵੱਡੇ ਦਰੱਖਤ ਤੋਂ ਰੱਸੀਆਂ ਨਾਲ ਬੰਦੂਕਾਂ ਨੂੰ ਉਲਟਾ ਲਟਕਾਇਆ ਗਿਆ ਹੈ। ਪੋਸਟਰ ਰਿਲੀਜ਼ ਤੋਂ ਪਹਿਲਾਂ ਹੀ ਫ਼ੈਨਜ 'ਚ ਕ੍ਰੇਜ਼ ਵੱਧ ਗਿਆ ਹੈ। ਫ਼ੈਨਜ ਪੋਸਟਰ ਨੂੰ ਦੇਖ ਕੇ ਕਈ ਅੰਦਾਜ਼ੇ ਲਗਾ ਰਹੇ ਹਨ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਇਹ ਗੀਤ 30 ਨਵੰਬਰ ਨੂੰ ਜਾਂ ਇਸ ਤੋਂ ਪਹਿਲਾਂ ਰਿਲੀਜ਼ ਕੀਤਾ ਜਾਵੇਗਾ। ਸ਼ੂਟਿੰਗ ਪੂਰੀ ਹੋ ਗਈ ਹੈ ਅਤੇ ਹੁਣ ਰਿਲੀਜ਼ ਡੇਟ ਫਾਈਨਲ ਕਰਨੀ ਹੈ। ਇਸ ਟਰੈਕ ਦਾ ਨਾਮ "ਬਰੋਟਾ" ਰੱਖਿਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਗੀਤ ਦੀ ਰਿਲੀਜ਼ ਦੇ ਨਾਲ ਸਿੱਧੂ ਮੂਸੇਵਾਲਾ ਦੇ ਫ਼ੈਨਜ ਨੂੰ ਇੱਕ ਖਾਸ ਤੋਹਫ਼ਾ ਵੀ ਮਿਲੇਗਾ। ਪਰਿਵਾਰ ਇੱਕ ਵਿਸ਼ੇਸ਼ ਹੋਲੋਗ੍ਰਾਮ ਪ੍ਰਫੋਮਸ਼ ਦੀ ਵੀ ਯੋਜਨਾ ਬਣਾ ਰਿਹਾ ਹੈ, ਜੋ ਪ੍ਰਸ਼ੰਸਕਾਂ ਨੂੰ ਮੂਸੇਵਾਲਾ ਦੀ ਸਟੇਜ 'ਤੇ ਮੌਜੂਦਗੀ ਦਾ ਇੱਕ ਵਿਲੱਖਣ ਅਨੁਭਵ ਦੇਵੇਗਾ।
ਇਸ ਹੋਲੋਗ੍ਰਾਮ ਸ਼ੋਅ ਨੂੰ ਇਟਲੀ ਦੇ ਕਲਾਕਾਰ ਤਿਆਰ ਕਰ ਰਹੇ ਹਨ। ਪਿਛਲੇ ਹਫ਼ਤੇ ਬਲਕੌਰ ਸਿੰਘ ਖੁਦ ਇਸਦੀਆਂ ਤਿਆਰੀਆਂ ਦੀ ਨਿਗਰਾਨੀ ਕਰਨ ਲਈ ਇਟਲੀ ਗਏ ਸਨ। ਇਸ ਟੂਰ ਦਾ 3-ਡੀ ਹੋਲੋਗ੍ਰਾਮ ਸ਼ੋਅ ਜਨਵਰੀ ਵਿੱਚ ਰਿਲੀਜ਼ ਕੀਤਾ ਜਾਵੇਗਾ। ਇਸਦਾ ਨਾਲ "ਸਾਈਨ ਟੂ ਗੌਡ" ਰੱਖਿਆ ਗਿਆ ਹੈ।
ਪਿਤਾ ਬੋਲੇ -"ਅਸੀਂ ਮੂਸੇਵਾਲਾ ਦੇ ਸੰਗੀਤ ਦੇ ਸਫ਼ਰ ਨੂੰ ਜ਼ਿੰਦਾ ਰੱਖਾਂਗੇ"
ਨਵੇਂ ਗੀਤ ਬਾਰੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਉਹ ਸਿੱਧੂ ਦੇ ਸੰਗੀਤ ਦੇ ਸਫ਼ਰ ਨੂੰ ਜ਼ਿੰਦਾ ਰੱਖਣਗੇ। ਉਹ ਹਰ ਸਾਲ ਇੱਕ-ਇੱਕ ਕਰਕੇ ਸਿੱਧੂ ਦੁਆਰਾ ਆਪਣੀ ਡਾਇਰੀ ਵਿੱਚ ਲਿਖੇ ਸਾਰੇ ਗੀਤਾਂ ਨੂੰ ਰਿਲੀਜ਼ ਕਰਦੇ ਰਹਿਣਗੇ। ਉਨ੍ਹਾਂ ਕੋਲ ਅਗਲੇ 30 ਸਾਲਾਂ ਲਈ ਗੀਤਾਂ ਦਾ ਖਜ਼ਾਨਾ ਹੈ।
- PTC NEWS