Advertisment

ਪਾਕਿਸਤਾਨ ’ਚ ਜਥੇ ’ਚ ਸ਼ਾਮਲ ਸ਼ਰਧਾਲੂਆਂ ਨੇ ਪਾਕਿਸਤਾਨ ਪ੍ਰਸ਼ਾਸਨ ’ਤੇ ਲਗਾਏ ਇਹ ਇਲਜ਼ਾਮ

author-image
Aarti
Updated On
New Update
ਪਾਕਿਸਤਾਨ ’ਚ ਜਥੇ ’ਚ ਸ਼ਾਮਲ ਸ਼ਰਧਾਲੂਆਂ ਨੇ ਪਾਕਿਸਤਾਨ ਪ੍ਰਸ਼ਾਸਨ ’ਤੇ ਲਗਾਏ ਇਹ ਇਲਜ਼ਾਮ
Advertisment

ਅੰਮ੍ਰਿਤਸਰ: ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨ ਦੀ ਗੱਲ ਸਾਹਮਣੇ ਆਈ ਹੈ। ਦੱਸ ਦਈਏ ਕਿ 25 ਨਵੰਬਰ ਨੂੰ ਇਹ ਜਥਾ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਪਹੁੰਚਿਆ ਸੀ। ਜੋ ਕਿ ਹੁਣ ਭਾਰਤ ਵਾਪਿਸ ਆ ਚੁੱਕਿਆ ਹੈ।

Advertisment

ਜਾਣਕਾਰੀ ਹਾਸਿਲ ਹੋਈ ਹੈ ਕਿ ਜਥੇ ਵਿੱਚ ਸ਼ਾਮਲ ਸ਼ਰਧਾਲੂਆਂ ਲਈ ਰਿਹਾ ਇਸ ਦੇ ਪੁਖਤਾ ਪ੍ਰਬੰਧ ਨਹੀਂ ਸੀ। ਪਾਕਿਸਤਾਨ ਸਰਕਾਰ ਨੇ ਉਨ੍ਹਾਂ ਨੂੰ ਹੋਟਲ 'ਚ ਰੱਖਣ ਦੀ ਗੱਲ ਕਹੀ ਸੀ ਪਰ ਉਨ੍ਹਾਂ ਨੂੰ ਟੈਂਟ 'ਚ ਰੱਖਿਆ ਗਿਆ ਸੀ। ਇਸ ਤੋਂ ਇਲਾਵਾ ਪਖਾਨਿਆਂ ਦੀ ਮਾੜੀ ਹਾਲਤ ਨੇ ਵੀ ਸ਼ਰਧਾਲੂਆਂ ਨੂੰ ਪ੍ਰੇਸ਼ਾਨ ਕੀਤਾ।

ਸਥਾਨਕ ਪੁਲਿਸ ਨੇ ਸੁਰੱਖਿਆ ਹੇਠ ਰੱਖਿਆ-ਸ਼ਰਧਾਲੂ

ਅਫਸੋਸ ਦੀ ਗੱਲ ਇਹ ਹੈ ਕਿ ਗੁਰਦੁਆਰਾ ਸ੍ਰੀ ਪੰਜਾ ਸਾਹਿਬ ’ਚ ਸੁਰੱਖਿਆ ਕਰਮਚਾਰੀ ਹੀ ਬੀੜੀ ਪੀਂਦੇ ਹੋਏ ਨਜ਼ਰ ਆਏ। ਸ਼ਰਧਾਲੂਆਂ ਨੂੰ ਸਥਾਨਕ ਪੁਲਿਸ ਨੇ ਸਖਤ ਸੁਰੱਖਿਆ ਦੇ ਵਿਚਾਲੇ ਰੱਖਿਆ। ਉਨ੍ਹਾਂ ਨੂੰ ਘੁੰਮਣ ਤੱਕ ਦੀ ਆਜਾਦੀ ਨਹੀਂ ਮਿਲੀ। ਜਥੇ ’ਚ ਸ਼ਾਮਲ ਸ਼ਰਧਾਲੂ ਜਸਪ੍ਰੀਤ ਨੇ ਪਾਕਿਸਤਾਨ ਤੋਂ ਵਾਪਿਸ ਆ ਕੇ ਦੱਸਿਆ ਕਿ 25 ਨਵੰਬਰ ਨੂੰ ਇਹ ਜਥਾ ਪਾਕਿਸਤਾਨ ਗਿਆ ਸੀ ਅਤੇ 4 ਦਸੰਬਰ ਨੂੰ ਵਾਪਸ ਆ ਗਿਆ ਸੀ। ਇਸ 9 ਦਿਨਾਂ ’ਚ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸ਼ਰਧਾਲੂਆਂ ਨੂੰ ਟੈਂਟ ’ਚ ਠਹਿਰਾਇਆ ਗਿਆ ਸੀ। ਉੱਥੇ ਹੀ ਪਖਾਨੇ ਬਹੁਤ ਹੀ ਗੰਦੇ ਸੀ ਅਤੇ ਇਨ੍ਹਾਂ ਦੀ ਗਿਣਤੀ ਵੀ ਬਹੁਤ ਹੀ ਘੱਟ ਸੀ। 

Advertisment

ਸ਼ਰਧਾਲੂਆਂ ਨੂੰ ਬੇਹੱਦ ਮੁਸ਼ਕਿਲਾਂ ਦਾ ਕਰਨਾ ਪਿਆ ਸਾਹਮਣਾ-ਸ਼ਰਧਾਲੂ

ਉਨ੍ਹਾਂ ਅੱਗੇ ਦੱਸਿਆ ਕਿ ਸ਼ਰਧਾਲੂਆਂ ਨੂੰ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਗੁਰਦੁਆਰਾ ਸ੍ਰੀ ਪੰਜਾ ਸਾਹਿਬ ’ਚ ਜਿਸ ਥਾਂ ’ਤੇ ਸ਼ਰਧਾਲੂਆਂ ਨੂੰ ਠਹਿਰਾਇਆ ਗਿਆ ਸੀ ਉੱਥੇ ਬਿਸਤਰ ਬਹੁਤ ਗੰਦੇ ਸੀ। ਖਾਣ ਪੀਣ ਦੇ ਲਈ ਗੁਰੂ ਘਰ ਚੋਂ ਲੰਗਰ ਆਉਂਦਾ ਸੀ ਪਰ ਪਾਕਿਸਤਾਨ ਸਰਕਾਰ ਵੱਲੋਂ ਕੋਈ ਇੰਤਜਾਮ ਨਹੀਂ ਕੀਤਾ ਗਿਆ ਸੀ। 

'ਸੁਰੱਖਿਆ ਮੁਲਾਜ਼ਮ ਗੁਰਦੁਆਰਾ ਸਾਹਿਬ ਪੀਂਦੇ ਸੀ ਸਿਗਰੇਟ' 

Advertisment

ਉਨ੍ਹਾਂ ਇਹ ਵੀ ਦੱਸਿਆ ਕਿ ਇਤਿਹਾਸਕ ਤੇ ਪਵਿੱਤਰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿੱਚ ਸੁਰੱਖਿਆ ਮੁਲਾਜ਼ਮ ਸਿਗਰਟ ਪੀ ਰਹੇ ਸੀ। ਇਹ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ। ਗੁਰਦੁਆਰਾ ਪੰਜਾ ਸਾਹਿਬ 'ਚ ਗੁਰੂਦੁਆਰੇ ਦੇ ਬਾਹਰ ਸਾਈਨ ਬੋਰਡ ਲਗਾਏ ਗਏ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਦੇ ਉੱਤੇ ਮੁਹੰਮਦ ਜਿਨਾਹ ਦੀ ਤਸਵੀਰ ਲਗਾਈ ਗਈ, ਇਹ ਵੀ ਮਰਿਆਦਾ ਦੀ ਉਲੰਘਣਾ ਹੈ।

'ਲਾਹੌਰ ’ਚ ਅੱਠ ਲੋਕਾਂ ਦੇ ਪਾਸਪੋਰਟ ਹੋਏ ਚੋਰੀ' 

ਸ਼ਰਧਾਲੂ ਜਸਪ੍ਰੀਤ ਨੇ ਦੱਸਿਆ ਕਿ ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਸੁਰੱਖਿਆ ਦੇ ਘੇਰੇ ਵਿੱਚ ਰੱਖਿਆ ਹੋਇਆ ਸੀ ਪਰ ਸ਼ਰਧਾਲੂਆਂ ਨਾਲ ਚੋਰੀ ਦੀਆਂ ਘਟਨਾਵਾਂ ਵੀ ਵਾਪਰੀਆਂ। ਇਸ ਵਿੱਚ ਸੰਗਰੂਰ ਦੀ ਰਹਿਣ ਵਾਲੀ 70 ਸਾਲਾ ਰਾਜ ਕੌਰ ਦਾ ਪਾਸਪੋਰਟ ਸਮੇਤ ਹੋਰ ਸਮਾਨ ਚੋਰੀ ਹੋ ਗਿਆ। ਇਸ ਤੋਂ ਇਲਾਵਾ ਕਮਲਜੀਤ ਸਿੰਘ ਅਤੇ ਉਸਦੇ ਪਰਿਵਾਰ ਨਾਲ ਵੀ ਚੋਰੀ ਦੀ ਘਟਨਾ ਵਾਪਰੀ ਹੈ। ਕੁਰੂਕਸ਼ੇਤਰ ਨਿਵਾਸੀ ਕਮਲਜੀਤ ਸਿੰਘ ਅਤੇ ਉਸ ਦੇ ਪਰਿਵਾਰ ਦੇ ਤਿੰਨ ਮੋਬਾਈਲ ਫੋਨ ਚੋਰੀ ਹੋ ਗਏ, ਇਸ ਦੇ ਨਾਲ ਡੇਢ ਲੱਖ ਦੀ ਪਾਕਿਸਤਾਨੀ ਕਰੰਸੀ ਦੇ ਗਹਿਣੇ ਅਤੇ 3,00,000 ਰੁਪਏ ਦੀਆਂ ਕੁਝ ਮਹਿੰਗੀਆਂ ਬ੍ਰਾਂਡ ਦੀਆਂ ਘੜੀਆਂ ਚੋਰੀ ਹੋ ਗਈਆਂ। ਇਨ੍ਹਾਂ ਹੀ ਨਹੀਂ ਅੱਠ ਲੋਕਾਂ ਦੇ ਪਾਸਪੋਰਟ ਤੱਕ ਗਾਇਬ ਹੋ ਗਏ ਸੀ। ਇਨ੍ਹਾਂ ਘਟਨਾਵਾਂ ਤੋਂ ਬਾਅਦ ਸ਼ਰਧਾਲੂਆਂ ’ਚ ਭਾਰੀ ਰੋਸ ਹੈ। 

Advertisment

'ਪਾਕਿਸਤਾਨ ਨਾਗਰਿਕਾਂ ਨੇ ਕੀਤਾ ਵਿਰੋਧ' 

ਇਨ੍ਹਾਂ ਘਟਨਾਵਾਂ ਤੋਂ ਬਾਅਦ ਪਾਕਿਸਤਾਨ ਦੇ ਲੋਕ ਵੀ ਵਿਰੋਧ 'ਚ ਉਤਰ ਆਏ ਹਨ। ਪਾਕਿਸਤਾਨੀ ਨਾਗਰਿਕਾਂ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਦੇ ਦੇਸ਼ ਦੀ ਬਦਨਾਮੀ ਹੋ ਰਹੀ ਹੈ। ਸੁਰੱਖਿਆ ਕਰਮਚਾਰੀ ਸਮੂਹ ਦੀ ਸੁਰੱਖਿਆ ਵੱਲ ਕੋਈ ਧਿਆਨ ਨਹੀਂ ਦੇ ਰਹੇ ਸਨ। ਸੁਰੱਖਿਆ ਕਰਮੀਆਂ ਨੇ ਸਾਨੂੰ ਘੇਰ ਕੇ ਰੱਖਿਆ। ਆਖਰੀ ਦਿਨ ਲਾਹੌਰ ਵਿੱਚ ਪੂਰੀ ਸੁਰੱਖਿਆ ਉਨ੍ਹਾਂ ’ਤੇ ਲੱਗਾ ਦਿੱਤੀ ਗਈ। ਸ਼ਰਧਾਲੂ ਬਾਜ਼ਾਰ ਜਾਣਾ ਚਾਹੁੰਦੇ ਸੀ ਪਰ ਉਨ੍ਹਾਂ ਨੂੰ ਅਜਿਹਾ ਨਹੀਂ ਕਰਨ ਦਿੱਤਾ ਗਿਆ। ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਆਉਣ ਦੇਣ। 

ਅੰਮ੍ਰਿਤਸਰ ਤੋਂ ਰਿਪੋਰਟਰ ਮਨਿੰਦਰ ਮੋਂਗਾ ਦੀ ਰਿਪੋਰਟ 

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋ ਬੱਝੀ ਉਮੀਦ

pakistan sikh-devotees sikh-jatha-in-pakistan
Advertisment

Stay updated with the latest news headlines.

Follow us:
Advertisment