Thu, Oct 24, 2024
Whatsapp

Shambhu Border: ਸ਼ੰਭੂ ਬਾਰਡਰ 'ਤੇ ਪਹੁੰਚੇ ਸ਼ਰਾਰਤੀ ਅਨਸਰ, ਕਿਸਾਨਾਂ ਨੇ ਮੌਕੇ 'ਤੇ ਕੀਤੇ ਕਾਬੂ, ਕਿਸਾਨਾਂ ਨੇ ਲਾਏ ਇਹ ਇਲਜ਼ਾਮ

ਦੱਸ ਦਈਏ ਕਿ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸ਼ੰਭੂ ਸਟੇਜ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੰਜਾਬ ਪੁਲਿਸ ਵੀ ਮੌਜੂਦ ਸੀ ਜੋ ਕਿ ਸਿਰਫ ਮੂਕ ਦਰਸ਼ਕ ਬਣੀ ਦੇਖਦੀ ਰਹੀ।

Reported by:  PTC News Desk  Edited by:  Aarti -- June 23rd 2024 04:09 PM -- Updated: June 23rd 2024 08:39 PM
Shambhu Border: ਸ਼ੰਭੂ ਬਾਰਡਰ 'ਤੇ ਪਹੁੰਚੇ ਸ਼ਰਾਰਤੀ ਅਨਸਰ, ਕਿਸਾਨਾਂ ਨੇ ਮੌਕੇ 'ਤੇ ਕੀਤੇ ਕਾਬੂ, ਕਿਸਾਨਾਂ ਨੇ ਲਾਏ ਇਹ ਇਲਜ਼ਾਮ

Shambhu Border: ਸ਼ੰਭੂ ਬਾਰਡਰ 'ਤੇ ਪਹੁੰਚੇ ਸ਼ਰਾਰਤੀ ਅਨਸਰ, ਕਿਸਾਨਾਂ ਨੇ ਮੌਕੇ 'ਤੇ ਕੀਤੇ ਕਾਬੂ, ਕਿਸਾਨਾਂ ਨੇ ਲਾਏ ਇਹ ਇਲਜ਼ਾਮ

Shambhu Border Farmer Protest: ਸ਼ੰਭੂ ਬਾਰਡਰ ’ਤੇ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਧਰਨੇ ’ਤੇ ਬੈਠੇ ਹੋਏ ਹਨ। ਸ਼ੰਭੂ ਬਾਰਡਰ ’ਤੇ ਅੱਜ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ। ਦੱਸ ਦਈਏ ਕਿ ਧਰਨੇ ’ਚ ਕੁਝ ਸ਼ਰਾਰਤੀ ਅਨਸਰਾਂ ਨੂੰ ਕਿਸਾਨਾਂ ਨੇ ਕਾਬੂ ਕੀਤਾ। ਕਿਸਾਨਾਂ ਨੇ ਸ਼ਰਾਰਤੀ ਅਨਸਰਾਂ ’ਤੇ ਸ਼ੰਭੂ ਸਟੇਜ ’ਤੇ ਕਬਜਾ ਕਰਨ ਦੇ ਇਲਜ਼ਾਮ ਲਗਾਏ। 


ਦੱਸ ਦਈਏ ਕਿ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸ਼ੰਭੂ ਸਟੇਜ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੰਜਾਬ ਪੁਲਿਸ ਵੀ ਮੌਜੂਦ ਸੀ ਜੋ ਕਿ ਸਿਰਫ ਮੂਕ ਦਰਸ਼ਕ ਬਣੀ ਦੇਖਦੀ ਰਹੀ। ਕਿਸਾਨਾਂ ਨੇ ਸ਼ੰਭੂ ਬਾਰਡਰ ’ਤੇ ਬੀਤੇ 132 ਦਿਨਾਂ ਤੋਂ ਧਰਨਾ ਲਗਾਇਆ ਹੋਇਆ ਹੈ। 

ਦੱਸ ਦਈਏ ਕਿ ਸ਼ੰਭੂ ਬਾਰਡਰ ਤੇ ਕਿਸਾਨੀ ਮੰਗਾਂ ਨੂੰ ਲੈ ਕੇ ਸ਼ਾਂਤੀਮੇ ਤਰੀਕੇ ਨਾਲ 131 ਦਿਨਾਂ ਤੋਂ ਚੱਲ ਰਹੇ ਕਿਸਾਨ ਅੰਦੋਲਨ-2 ਦੀ ਸਟੇਜ ਤੇ ਹਾਲਤ ਉਸ ਸਮੇ ਨਾਜ਼ੁਕ ਬਣ ਗਏ ਜਦੋ 100 ਦੇ ਕਰੀਬ ਬਾਜਪਾ ਤੇ ਲੋਕਲ ਆਮ ਆਦਮੀ ਪਾਰਟੀ ਦੇ MLA ਦੇ ਕਰੀਬੀ ਬੰਦਿਆਂ ਨੇ ਇਕੱਠੇ ਹੋ ਕੇ ਸੰਭੂ ਦੀ ਸਟੇਜ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। 

ਉਸ ਸਮੇ ਸਟੇਜ ਤੇ ਮੋਜੂਦ ਆਗੂਆਂ ਬਲਦੇਵ ਸਿੰਘ ਜੀਰਾ, ਸਵਿੰਦਰ ਸਿੰਘ ਚੁਤਾਲਾ, ਜਸਵੀਰ ਸਿੰਘ ਸਿੱਧੂਪੁਰ, ਜੰਗ ਸਿੰਘ ਭਟੇੜੀ, ਮਾਨ ਸਿੰਘ ਰਾਜਪੁਰਾ, ਕਰਨੈਲ ਸਿੰਘ ਲੰਗ, ਗੁਰਦੇਵ ਸਿੰਘ ਗੱਜੂ ਮਾਜਰਾ, ਗੁਰਅਮਨੀਤ ਸਿੰਘ ਮਾਂਗਟ, ਜਸਵੀਰ ਸਿੰਘ ਪਿੰਦੀ, ਸੂਰਜਭਾਨ ਫਰੀਦਕੋਟ, ਨੇ ਦਸਿਆ ਕਿ ਕਰੀਬ 1 ਵਜੇ ਦੇ ਕਰੀਬ ਜਦੋ ਸਟੇਜ ਦੀ ਕਾਰਵਾਈ ਚੱਲ ਰਹੀ ਸੀ ਤਾ ਵਿਸ਼ਾਲ ਬੱਤਰਾ ਅੰਬਾਲਾ, ਸੋਨੂੰ ਸਰਵਿਸ ਸਟੇਸ਼ਨ ਤੇਪਲਾ, ਮਿਨਟੂ ਰਾਜਗੜ, ਜੈਗੋਪਾਲ ਭੱਠੇ ਵਾਲਾ, ਦਲਬੀਰ ਸਿੰਘ ਉਰਫ ਬਿੱਟੂ ਬਾਬਾ ਰਾਜਗੜ ਦੀ ਅਗਵਾਈ ਵਿੱਚ 100 ਦੇ ਕਰੀਬ ਵਿਅਕਤੀਆਂ ਨੇ ਸਟੇਜ ਤੇ ਹਮਲਾ ਕਰ ਕੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ। 

ਕਿਸਾਨ ਆਗੂਆਂ ਵੱਲੋ ਉਨ੍ਹਾਂ ਨੂੰ ਬੈਠ ਕੇ ਗੱਲ ਕਰਨ ਲਈ ਆਖਿਆ ਗਿਆ ਜਿਸ ਤੇ ਉਕਤ ਵਿਅਕਤੀ ਹੱਥੋਪਾਈ ਤੇ ਉਤਰ ਆਏ। ਹਮਲਾ ਕਰਨ ਵਾਲੇ ਰੋਡ ਬੰਦ ਹੋਣ ਦਾ ਇਲਜਾਮ ਕਿਸਾਨਾਂ ਸਿਰ ਲਾ ਰਹੇ ਸਨ ਜਦੋ ਕਿ ਕਿਸਾਨ ਆਗੂਆਂ ਨੇ ਸਾਫ ਕੀਤਾ ਕਿ ਰੋਡ ਸਰਕਾਰ ਨੇ ਜਾਮ ਕੀਤਾ ਹੋਇਆ ਹੈ 8 ਫਰਵਰੀ ਤੋਂ, ਜਦੋ ਕਿ ਕਿਸਾਨ ਤਾ ਬਾਡਰ ਤੇ 13 ਫਰਵਰੀ ਨੂੰ ਪਹੁੰਚੇ। ਆਗੂਆਂ ਨੇ ਦੱਸਿਆਂ ਕਿ ਹਮਲਾਵਰਾਂ ਵਿੱਚ ਆਗੂ ਬਣਕੇ ਆਏ ਹੋਏ ਵਿਅਕਤੀ ਮਾਈਨਿੰਗ ਦਾ ਧੰਦਾ ਕਰਦੇ ਹਨ ਤੇ ਘੱਗਰ ਵਿਚੋ ਰੇਤਾ ਕੱਢਕੇ ਕਾਲਾਬਾਜ਼ਾਰੀ ਕਰਦੇ ਹਨ। ਮੋਰਚਾ ਲੱਗਾ ਹੋਣ ਕਾਰਨ ਕਾਲਾਬਾਜ਼ਾਰੀ ਦਾ ਧੰਦਾ ਬਿਲਕੁਲ ਬੰਦ ਹੈ।

ਪਿੰਡਾ ਦੇ ਲੋਕਾਂ ਜੰਗਪੁਰਾ ਤੋ ਭੂਰਾ ਸਿੰਘ, ਜਗਮੀਤ ਸਿੰਘ ਸੰਧਾਰਸੀ ਤੋ, ਗੁਰਪ੍ਰੀਤ ਸਿੰਘ ਨੰਡਿਆਲੀ ਤੋ, ਬਲਵੀਰ ਸਿੰਘ ਹੁਲਕਾ, ਮਨਦੀਪ ਸਿੰਘ ਕਨੋਲੀ ਤੋ, ਬਿਟੂ ਬੂਟਾ ਸਿੰਘ ਵਾਲਾ ਤੋ, ਸਤਪਾਲ ਸਿੰਘ ਖਲੋਰ ਤੋ, ਹਰਪ੍ਰੀਤ ਸਿੰਘ ਮਦਨਪੁਰ, ਦਲਜੀਤ ਕਾਲਾ ਚਮਾਰੂ, ਹਰਵਿੰਦਰ ਬੱਲੋਪੁਰ ਤੋ, ਜਸਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਲੋਕ ਉਹ ਹੀ ਹਨ ਜੋ ਵੋਟ ਪਾਰਟੀਆਂ ਦੇ ਛੋਟੇ ਮੋਟੇ ਲੀਡਰ ਹਨ ਤੇ ਪੂਰੇ ਪੁਆਧ ਦਾ ਨਾਮ ਖਰਾਬ ਕਰ ਰਹੇ ਹਨ ਜਦੋ ਕਿ ਪੁਆਧ ਦੇ ਲੋਕ ਪੂਰੀ ਤਰ੍ਹਾਂ ਮੋਰਚੇ ਦੇ ਨਾਲ ਖੜੇ ਹਨ ਜੇਕਰ ਦੁਬਾਰਾ ਕਿਸੇ ਨੇ ਕਿਸਾਨ ਮੋਰਚੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾ ਸਭ ਤੋ ਪਹਿਲਾ ਉਨ੍ਹਾਂ ਨੂੰ ਪੁਆਧ ਦੇ ਲੋਕਾਂ ਦਾ ਸਾਹਮਣਾ ਕਰਨਾ ਪਵੇਗਾ।

ਆਗੂਆਂ ਨੇ ਪੁਲਿਸ ਪ੍ਰਸਾਸ਼ਨ ਤੇ ਅਰੋਪ ਲਾਉਦੇ ਹੋਏ ਆਖਿਆ ਕਿ ਇਸ ਹਮਲੇ ਵਿੱਚ ਪੁਲਿਸ ਨੇ ਹਮਲਾਵਰਾਂ ਨੂੰ ਸਟੇਜ ਤੱਕ ਆਉਣ ਦਿੱਤਾ ਤੇ ਮੂਕ ਦਰਸ਼ਕ ਬਣਕੇ ਖੜੀ ਰਹੀ। ਇਹ ਹਮਲਾ ਸਾਜਿਸ਼ ਤਹਿਤ ਗਿਣਮਿਥ ਕੇ ਕੀਤਾ ਗਿਆ ਆਉਣ ਵਾਲੇ ਦਿਨਾਂ ਵਿੱਚ ਪਿਛੇ ਤੋ ਕੰਮ ਕਰ ਰਹੇ ਸਾਜਿਸ ਕਾਰੀ ਵੀ ਲੋਕਾਂ ਵਿੱਚ ਨੰਗੇ ਕੀਤੇ ਜਾਣਗੇ।  ਇਹ ਵੀ ਪੜ੍ਹੋ: ਸ੍ਰੀ ਹਰਿਮੰਦਰ ਸਾਹਿਬ ’ਚ ਯੋਗਾ ਕਰਨ ਵਾਲੀ ਲੜਕੀ ਦੀਆਂ ਵਧੀਆਂ ਮੁਸ਼ਕਲਾਂ, 295 ਏ ਤਹਿਤ ਮਾਮਲਾ ਦਰਜ

- PTC NEWS

Top News view more...

Latest News view more...

PTC NETWORK