Fri, Dec 8, 2023
Whatsapp

ਭਾਰਤ-ਪਾਕਿਸਤਾਨ ਵੰਡ 'ਚ ਵਿਛੜਿਆ; 75 ਸਾਲਾਂ ਬਾਅਦ ਮੱਕਾ 'ਚ ਮੁੜ ਇੱਕ ਹੋਇਆ ਪਰਿਵਾਰ

Written by  Jasmeet Singh -- November 21st 2023 03:37 PM -- Updated: November 21st 2023 03:46 PM
ਭਾਰਤ-ਪਾਕਿਸਤਾਨ ਵੰਡ 'ਚ ਵਿਛੜਿਆ; 75 ਸਾਲਾਂ ਬਾਅਦ ਮੱਕਾ 'ਚ ਮੁੜ ਇੱਕ ਹੋਇਆ ਪਰਿਵਾਰ

ਭਾਰਤ-ਪਾਕਿਸਤਾਨ ਵੰਡ 'ਚ ਵਿਛੜਿਆ; 75 ਸਾਲਾਂ ਬਾਅਦ ਮੱਕਾ 'ਚ ਮੁੜ ਇੱਕ ਹੋਇਆ ਪਰਿਵਾਰ

ਪੀਟੀਸੀ ਨਿਊਜ਼ ਡੈਸਕ: ਅੱਜ ਭਾਰਤ ਅਤੇ ਪਾਕਿਸਤਾਨ ਦੀ ਵੰਡ ਨੂੰ 75 ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ। ਪਰ ਇਸ ਬਟਵਾਰੇ ਦੌਰਾਨ ਜੋ ਹੋਇਆ ਸੀ, ਉਹ ਅੱਜ ਵੀ ਲੋਕਾਂ ਦੇ ਜ਼ਹਿਨ 'ਚ ਹੈ। ਭਾਰਤ-ਪਾਕਿਸਤਾਨ ਵੰਡ ਦੌਰਾਨ ਲੱਖਾਂ ਲੋਕਾਂ ਦਾ ਕਤਲ ਹੋਇਆ ਅਤੇ ਹਜ਼ਾਰਾਂ ਔਰਤਾਂ ਦੀ ਪੱਤ ਲੁੱਟੀ ਗਈ। ਨਾਲ ਹੀ ਕਈ ਲੱਖ ਲੋਕ ਆਪਣੇ ਅਜ਼ੀਜ਼ਾਂ ਤੋਂ ਵਿਛੜ ਗਏ ਸਨ ਅਤੇ ਭਾਰਤ ਤੋਂ ਪਾਕਿਸਤਾਨ ਅਤੇ ਪਾਕਿਸਤਾਨ ਤੋਂ ਭਾਰਤ ਆਉਣ ਲਈ ਮਜਬੂਰ ਹੋਏ। 

ਇਹ ਵੀ ਪੜ੍ਹੋ: "ਪਰਦੇ ਦੇ ਪਿੱਛੇ" ਦਾ ਰਾਜ਼ - ਜਦੋਂ ਮੁਸਲਿਮ ਲੀਗ ਅਤੇ ਕਾਂਗਰਸ ਨੇ ਵੰਡ ਦੀ ਯੋਜਨਾ ਲਈ ਪ੍ਰਗਟਾਈ ਸਹਿਮਤੀ


ਪਰ ਸਾਊਦੀ ਅਰਬ ਦੇ ਮੱਕਾ ਵਿੱਚ ਇੱਕ YouTuber ਦੇ ਕਾਰਨ ਇਸ ਦਰਦਨਾਕ ਵੰਡ ਦੌਰਾਨ ਇੱਕ ਵਿਛੜਿਆ ਪਰਿਵਾਰ ਇੱਕਜੁੱਟ ਹੋ ਸਕਿਆ। ਜਿਸ ਮਗਰੋਂ ਸਾਰੇ ਇਸ YouTuber ਨੂੰ ਦੁਆਵਾਂ ਦੇ ਰਹੇ ਹਨ। 

ਜਾਣਕਾਰੀ ਮੁਤਾਬਕ ਇਹ ਪਰਿਵਾਰ ਲਗਾਤਾਰ 17 ਮਹੀਨਿਆਂ ਤੋਂ ਮਿਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਲੰਬੇ ਯਤਨਾਂ ਤੋਂ ਬਾਅਦ ਹੁਣ ਪਾਕਿਸਤਾਨ ਦੀ 105 ਸਾਲਾ ਹਾਜਰਾ ਬੀਬੀ ਅਤੇ ਉਸ ਦੀ 60 ਸਾਲਾ ਭਤੀਜੀ ਹਨੀਫਾ ਮੱਕਾ ਸ਼ਹਿਰ ਦੇ ਕਾਬਾ ਵਿੱਚ ਇਕੱਠੇ ਹੋਏ ਹਨ। 

ਸਾਲ 1947 ਦੀ ਵੰਡ ਦੌਰਾਨ ਵੱਖ ਹੋਏ ਪਰਿਵਾਰਾਂ ਨੇ ਪਹਿਲਾਂ ਵੀ ਕਈ ਵਾਰ ਮਿਲਣ ਦੀ ਕੋਸ਼ਿਸ਼ ਕੀਤੀ ਸੀ ਪਰ ਕਈ ਕਾਰਨਾਂ ਕਰਕੇ ਉਹ ਮਿਲ ਨਹੀਂ ਸਕੇ ਸਨ। ਅੰਤ ਵਿੱਚ ਪਿਛਲੇ ਸਾਲ ਜੂਨ ਵਿੱਚ ਪਾਕਿਸਤਾਨ ਦੇ ਇੱਕ ਯੂਟਿਊਬਰ ਨੇ ਹਾਜਰਾ ਬੀਬੀ ਨੂੰ ਮੱਕਾ ਵਿੱਚ ਆਪਣੀ ਭਤੀਜੀ ਨਾਲ ਦੁਬਾਰਾ ਮਿਲਣ ਲਈ ਇੱਕ ਫੋਨ ਕੀਤਾ।

ਕਈ ਵਾਰ ਮਿਲਣ ਦੀ ਕੀਤੀ ਕੋਸ਼ਿਸ਼
ਇਨ੍ਹਾਂ ਵਿਛੜੇ ਪਰਿਵਾਰਾਂ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਮਿਲਣ ਲਈ ਕਈ ਵਾਰ ਕੋਸ਼ਿਸ਼ਾਂ ਵੀ ਕੀਤੀਆਂ ਸਨ। ਪਰ ਇਜਾਜ਼ਤ ਨਾ ਮਿਲਣ ਕਾਰਨ ਉਹ ਉੱਥੇ ਵੀ ਨਹੀਂ ਮਿਲ ਸਕੇ। 

ਪੰਜਾਬ ਦੇ ਕਪੂਰਥਲਾ ਦੀ ਰਹਿਣ ਵਾਲੀ ਹਨੀਫਾ ਨੇ ਵੀ ਆਪਣੀ ਮਾਸੀ ਹਾਜਰਾ ਬੀਬੀ ਨੂੰ ਮਿਲਣ ਲਈ ਪਾਕਿਸਤਾਨ ਸਰਕਾਰ ਤੋਂ ਵੀਜ਼ੇ ਲਈ ਅਰਜ਼ੀ ਦਿੱਤੀ ਸੀ, ਜਿਸ ਨੂੰ ਬਾਅਦ ਵਿੱਚ ਰੱਦ ਕਰ ਦਿੱਤਾ ਗਿਆ ਸੀ। 

ਪਿਛਲੇ ਸਾਲ ਜੂਨ ਵਿੱਚ ਹਾਜਰਾ ਬੀਬੀ ਨੇ ਪਹਿਲੀ ਵਾਰ ਹਨੀਫਾ ਨੂੰ ਵੀਡੀਓ ਕਾਲ ਕੀਤੀ ਸੀ। ਕਾਲ ਦੌਰਾਨ ਉਸ ਨੇ ਆਪਣੀ ਛੋਟੀ ਭੈਣ ਮਜੀਦਾ ਨੂੰ ਮਿਲਣ ਲਈ ਕਿਹਾ, ਪਰ ਪਤਾ ਲੱਗਾ ਕਿ ਉਸ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਹਾਜਰਾ ਬੀਬੀ ਇਸ ਖ਼ਬਰ ਤੋਂ ਦੁਖੀ ਹੋ ਗਈ।

ਇਹ ਵੀ ਪੜ੍ਹੋ: ਕਿਉਂ ਮਾਸਟਰ ਤਾਰਾ ਸਿੰਘ ਦਾ ਖੁਦਮੁਖਤਿਆਰੀ ਸਿੱਖ ਰਾਜ ਬਣਾਉਣ ਦਾ ਸੁਪਨਾ ਰਹਿ ਗਿਆ ਅਧੂਰਾ? ਇੱਥੇ ਜਾਣੋ

ਬਟਵਾਰੇ ਦੇ ਸਮੇਂ ਭੈਣ ਭਾਰਤ ਵਿੱਚ ਹੀ ਰਹੀ 

ਜਦੋਂ ਦੋਵੇਂ ਪਰਿਵਾਰਾਂ ਦੀਆਂ ਉਮੀਦਾਂ ਟੁੱਟਣ ਲੱਗੀਆਂ ਤਾਂ ਨਾਸਿਰ ਢਿੱਲੋਂ, ਇੱਕ ਪਾਕਿਸਤਾਨੀ ਯੂਟਿਊਬਰ, ਅਤੇ ਅਮਰੀਕਾ ਵਿੱਚ ਰਹਿਣ ਵਾਲੇ ਇੱਕ ਸਿੱਖ ਵਿਅਕਤੀ, ਪਾਲ ਸਿੰਘ ਗਿੱਲ, ਉਨ੍ਹਾਂ ਦੀ ਮਦਦ ਲਈ ਆਏ ਅਤੇ ਮੱਕਾ ਵਿੱਚ ਦੋਵਾਂ ਪਰਿਵਾਰਾਂ ਨੂੰ ਦੁਬਾਰਾ ਮਿਲਾਇਆ। 

ਢਿੱਲੋਂ ਨੇ ਕਿਹਾ ਕਿ ਅਸੀਂ ਹਾਜਰਾ ਬੀਬੀ ਦੀ ਵੀਡੀਓ ਅਪਲੋਡ ਕੀਤੀ ਸੀ, ਜਿਸ ਨੇ ਸਾਨੂੰ ਪੰਜਾਬ (ਭਾਰਤ) ਵਿੱਚ ਉਸ ਦੀ ਭੈਣ ਦੇ ਪਰਿਵਾਰ ਦਾ ਪਤਾ ਲਗਾਉਣ ਵਿੱਚ ਮਦਦ ਕੀਤੀ। ਹਾਜਰਾ 1947 ਦੀ ਵੰਡ ਦੌਰਾਨ ਪਾਕਿਸਤਾਨ ਆ ਗਈ, ਜਦੋਂ ਕਿ ਉਸਦੀ ਛੋਟੀ ਭੈਣ ਮਜੀਦਾ ਨੇ ਭਾਰਤ ਵਿੱਚ ਰਹਿਣ ਦਾ ਫੈਸਲਾ ਕੀਤਾ।

ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਹਨੀਫਾ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਇਜਾਜ਼ਤ ਕਿਉਂ ਨਹੀਂ ਮਿਲੀ। ਇਸ ਤੋਂ ਪਹਿਲਾਂ ਵੰਡ ਦੇ ਦੋ ਪੀੜਤ ਭਰਾ ਸਾਦਿਕ ਖਾਨ ਅਤੇ ਸਿੱਕਾ ਖਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਮਿਲੇ ਸਨ। 

ਹਨੀਫਾ ਨੇ ਹਾਜਰਾ ਬੀਬੀ ਨੂੰ ਮਿਲਣ ਲਈ ਪਾਕਿਸਤਾਨੀ ਵੀਜ਼ੇ ਲਈ ਵੀ ਅਰਜ਼ੀ ਦਿੱਤੀ ਸੀ, ਪਰ ਭਾਰਤ ਵਿਚ ਪਾਕਿਸਤਾਨੀ ਹਾਈ ਕਮਿਸ਼ਨ ਨੇ ਉਸ ਦੀ ਬੇਨਤੀ ਨੂੰ ਸਵੀਕਾਰ ਨਹੀਂ ਕੀਤਾ। ਵੰਡ ਵੇਲੇ ਵੱਖ ਹੋਏ ਦੋਵੇਂ ਪਰਿਵਾਰ ਆਰਥਿਕ ਤੌਰ 'ਤੇ ਖੁਸ਼ਹਾਲ ਨਹੀਂ ਸਨ। ਇਸ ਦੇ ਲਈ ਅਮਰੀਕਾ ਰਹਿੰਦੇ ਪਾਲ ਸਿੰਘ ਗਿੱਲ ਨੇ ਹਾਜਰਾ ਬੀਬੀ ਅਤੇ ਹਨੀਫਾ ਨੂੰ ਮਿਲਣ ਲਈ ਮੱਕਾ ਜਾਣ ਦਾ ਪ੍ਰਬੰਧ ਕੀਤਾ।

- PTC NEWS

adv-img

Top News view more...

Latest News view more...