Sat, Dec 14, 2024
Whatsapp

Mohali Teacher News : 8 ਤੋਂ 10 ਸਾਲ ਦੀਆਂ ਬੱਚੀਆਂ ਨੂੰ ਪਹਿਲਾਂ ਅਧਿਆਪਕ ਨੇ ਦਿਖਾਈ ਇਤਰਾਜ਼ਯੋਗ ਵੀਡੀਓ ਤੇ ਫਿਰ...

ਮੁਹਾਲੀ ਦੇ ਇੱਕ ਨਿੱਜੀ ਸਕੂਲ ’ਚ ਅਧਿਆਪਕ ਵੱਲੋਂ 8 ਤੋਂ 10 ਸਾਲ ਦੀਆਂ ਬੱਚੀਆਂ ਨੂੰ ਅਸ਼ਲੀਲ ਵੀਡੀਓ ਦਿਖਾਈ ਅਤੇ ਫੇਰ ਉਨ੍ਹਾਂ ਦੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਮਾਪਿਆਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।

Reported by:  PTC News Desk  Edited by:  Aarti -- November 27th 2024 03:49 PM
Mohali Teacher News : 8 ਤੋਂ 10 ਸਾਲ ਦੀਆਂ ਬੱਚੀਆਂ ਨੂੰ ਪਹਿਲਾਂ ਅਧਿਆਪਕ ਨੇ ਦਿਖਾਈ ਇਤਰਾਜ਼ਯੋਗ ਵੀਡੀਓ ਤੇ ਫਿਰ...

Mohali Teacher News : 8 ਤੋਂ 10 ਸਾਲ ਦੀਆਂ ਬੱਚੀਆਂ ਨੂੰ ਪਹਿਲਾਂ ਅਧਿਆਪਕ ਨੇ ਦਿਖਾਈ ਇਤਰਾਜ਼ਯੋਗ ਵੀਡੀਓ ਤੇ ਫਿਰ...

Mohali Teacher News : ਇੱਕ ਪਾਸੇ ਜਿੱਥੇ ਅਧਿਆਪਕ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਉੱਥੇ ਹੀ ਦੂਜੇ ਪਾਸੇ ਅੱਜ ਦੇ ਸਮੇਂ ’ਚ ਅਧਿਆਪਕ ਵੀ ਕਿਸੇ ਸ਼ੈਤਾਨ ਤੋਂ ਘੱਟ ਨਹੀਂ ਹਨ। ਜਿਸ ਕਾਰਨ ਹੁਣ ਮਾਪੇ ਆਪਣੀਆਂ ਬੱਚੀਆਂ ਨੂੰ ਸਕੂਲ ਭੇਜਣ ਤੋਂ ਪਹਿਲਾਂ ਇੱਕ ਵਾਰ ਸੋਚਦੇ ਹਨ ਕਿ ਕਿੱਧਰੇ ਉਨ੍ਹਾਂ ਦੀ ਧੀ ਨਾਲ ਕੁਝ ਗਲਤ ਨਾ ਹੋ ਜਾਵੇ। ਅਜਿਹਾ ਹੀ ਮਾਮਲਾ ਮੁਹਾਲੀ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਅਧਿਆਪਕ ਵੱਲੋਂ 8 ਤੋਂ 10 ਸਾਲ ਦੀਆਂ ਬੱਚੀਆਂ ਦੇ ਇਤਰਾਜਯੋਗ ਹਰਕਤ ਕਰਨ ਦਾ ਗੱਲ ਸਾਹਮਣੇ ਆਈ ਹੈ। 

ਮੁਹਾਲੀ ਦੇ ਇੱਕ ਨਿੱਜੀ ਸਕੂਲ ’ਚ ਅਧਿਆਪਕ ਵੱਲੋਂ 8 ਤੋਂ 10 ਸਾਲ ਦੀਆਂ ਬੱਚੀਆਂ ਨੂੰ ਅਸ਼ਲੀਲ ਵੀਡੀਓ ਦਿਖਾਈ ਅਤੇ ਫੇਰ ਉਨ੍ਹਾਂ ਦੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਮਾਪਿਆਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। 

ਦੱਸ ਦਈਏ ਕਿ ਨਿੱਜੀ ਸਕੂਲ ਮੁਹਾਲੀ ਦੇ 6 ਫੇਸ ’ਚ ਸਥਿਤ ਹੈ। ਉਕਤ ਅਧਿਆਪਕ ਸਪੋਰਟਸ ਦਾ ਅਧਿਆਪਕ ਹੈ। ਹਾਲਾਂਕਿ ਮਾਮਲੇ ਦੇ ਸਾਹਮਣੇ ਆਉਣ ਮਗਰੋਂ ਪੁਲਿਸ ਨੇ ਅਧਿਆਪਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਮਾਮਲੇ ਸਬੰਧੀ ਬੱਚਿਆਂ ਦੀ ਮਾਂ ਦਾ ਕਹਿਣਾ ਹੈ ਕਿ ਤਿੰਨ ਮਹੀਨੇ ਤੋਂ ਲਗਾਤਾਰ ਬੱਚੇ ਇਸ ਬਾਰੇ ਜ਼ਿਕਰ ਕਰ ਰਹੇ ਸਨ, ਪਰ ਅਸੀਂ ਇਸ ਨੂੰ ਅਣਗੌਲਿਆਂ ਕਰਦੇ ਰਹੇ। ਪਰ ਬੀਤੇ ਦਿਨੀ ਇਹ ਗਰਕਤ ਜਿਆਦਾ ਵਧੀ। ਜਿਸ ’ਚ ਅਧਿਆਪਕ ਨੇ ਅਸ਼ਲੀਲ ਵੀਡੀਓ ਦਿਖਾ ਕੇ ਗਲਤ ਤਰੀਕੇ ਦੀਆਂ ਹਰਕਤਾਂ ਕੀਤੀਆਂ ਗਈਆਂ। 

ਫਿਲਹਾਲ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਪੁਲਿਸ ਨੇ ਅਧਿਆਪਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਨੂੰ ਹਿਰਾਸਤ ’ਚ ਵੀ ਲੈ ਲਿਆ ਹੈ। 

ਇਹ ਵੀ ਪੜ੍ਹੋ : Moga Marriage Firing : ਮੋਗਾ ’ਚ ਵਿਆਹ ਸਮਾਗਮ ਦੌਰਾਨ ਹੋਈ ਹਵਾਈ ਫਾਇਰਿੰਗ; ਪੁਲਿਸ ਨੇ ਮਾਮਲਾ ਕੀਤਾ ਦਰਜ

- PTC NEWS

Top News view more...

Latest News view more...

PTC NETWORK