Sat, Jul 26, 2025
Whatsapp

Sri Darbar Sahib ਹਰ ਇੱਕ ਲਈ ਖੁੱਲ੍ਹਿਆ, ਪਰ ਧਮਕੀਆਂ ਆਉਣਾ ਚਿੰਤਾਜਨਕ – ਗਿਆਨੀ ਰਘਬੀਰ ਸਿੰਘ

ਦੂਜੇ ਪਾਸੇ ਅੱਜ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹਰ ਧਰਮ, ਨਸਲ, ਦੇਸ਼ ਦੇ ਲੋਕਾਂ ਲਈ ਸਦਾ ਤੋਂ ਖੁੱਲ੍ਹਾ ਹੈ।

Reported by:  PTC News Desk  Edited by:  Aarti -- July 17th 2025 10:55 AM
Sri Darbar Sahib ਹਰ ਇੱਕ ਲਈ ਖੁੱਲ੍ਹਿਆ, ਪਰ ਧਮਕੀਆਂ ਆਉਣਾ ਚਿੰਤਾਜਨਕ – ਗਿਆਨੀ ਰਘਬੀਰ ਸਿੰਘ

Sri Darbar Sahib ਹਰ ਇੱਕ ਲਈ ਖੁੱਲ੍ਹਿਆ, ਪਰ ਧਮਕੀਆਂ ਆਉਣਾ ਚਿੰਤਾਜਨਕ – ਗਿਆਨੀ ਰਘਬੀਰ ਸਿੰਘ

Sri Darbar Sahib News : 14 ਜੁਲਾਈ ਤੋਂ ਲਗਾਤਾਰ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਭਰੀਆਂ ਈਮੇਲਾਂ ਆ ਰਹੀਆਂ ਹਨ ਜਿਸ ਤੋਂ ਬਾਅਦ ਪ੍ਰਸ਼ਾਸਨ ਵੀ ਹਰਕਤ ਵਿੱਚ ਹੈ ਅਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸਖਤ ਪਹਿਰਾ ਦਿੱਤਾ ਜਾ ਰਿਹਾ ਹੈ। ਨਾਲ ਹੀ ਬੰਬ ਸਕੋਰ ਟੀਮਾਂ ਅਤੇ ਡੋਕੂ ਸਪੋਰਟ ਟੀਮਾਂ ਵੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਆਖਿਆ ਸਮੇਂ ਸਮੇਂ ਦੇ ਜਾਂਚ ਕਰ ਰਹੀਆਂ ਹਨ। 

ਇਸ ਦੌਰਾਨ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਪ੍ਰੈਸ ਕਾਨਫਰੰਸ ਕਰਕੇ ਪ੍ਰਸ਼ਾਸਨ ਨੂੰ ਇਸ ’ਤੇ ਕਾਰਵਾਈ ਦੀ ਅਪੀਲ ਕੀਤੀ ਸੀ। ਦੂਜੇ ਪਾਸੇ ਅੱਜ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹਰ ਧਰਮ, ਨਸਲ, ਦੇਸ਼  ਦੇ ਲੋਕਾਂ ਲਈ ਸਦਾ ਤੋਂ ਖੁੱਲ੍ਹਾ ਹੈ। ਇੱਥੇ ਹਰ ਕੋਈ ਆ ਕੇ ਮੱਥਾ ਟੇਕ ਸਕਦਾ ਇਸ਼ਨਾਨ ਕਰ ਸਕਦਾ, ਲੰਗਰ ਛਕ ਸਕਦਾ ਅਤੇ ਸੇਵਾ ਵਿੱਚ ਹਿੱਸਾ ਲੈ ਸਕਦਾ ਹੈ। ਗੁਰੂ ਸਾਹਿਬ ਦੀ ਬਾਣੀ ਅਨੁਸਾਰ ਇਹ ਅਜਿਹਾ ਦਰ ਹੈ ਜਿੱਥੇ ਕਿਸੇ ਵੀ ਆਉਣ-ਜਾਣ 'ਤੇ ਕੋਈ ਰੁਕਾਵਟ ਨਹੀਂ।


ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਗੱਲ ਹੈ ਕਿ 14 ਜੁਲਾਈ ਤੋਂ ਲਗਾਤਾਰ ਸ੍ਰੀ ਹਰਿਮੰਦਰ ਸਾਹਿਬ ਦੀ ਈਮੇਲ ਆਈ.ਡੀ. ’ਤੇ ਧਮਕੀ ਭਰੀਆਂ ਈਮੇਲਾਂ ਮਿਲ ਰਹੀਆਂ ਹਨ। ਇਹ ਸਵਾਲ ਖੜਾ ਕਰਦਾ ਹੈ ਕਿ ਇੰਨੀ ਅੱਗੇ ਵਧ ਚੁੱਕੀ ਤਕਨਾਲੋਜੀ ਹੋਣ ਦੇ ਬਾਵਜੂਦ ਵੀ ਅਜੇ ਤੱਕ ਨਾਂ ਤਾਂ ਧਮਕੀ ਦੇਣ ਵਾਲੇ ਪੱਕੇ ਤੌਰ ’ਤੇ ਸਾਹਮਣੇ ਆਏ ਹਨ, ਨਾ ਹੀ ਸਰਕਾਰ ਜਾਂ ਏਜੰਸੀਆਂ ਵਲੋਂ ਕੋਈ ਢੁਕਵੀਂ ਕਾਰਵਾਈ ਹੋਈ ਹੈ।

ਗਿਆਨੀ ਰਘਬੀਰ ਸਿੰਘ ਨੇ ਸਖ਼ਤ ਲਹਜੇ ’ਚ ਆਖਿਆ ਕਿ ਸ਼੍ਰੋਮਣੀ ਦੇ ਅੰਦਰਲੇ ਇਲਾਕੇ ਦੀ ਜਿੰਮੇਵਾਰੀ ਐਸਜੀਪੀਸੀ ਪ੍ਰਬੰਧਕਾਂ ਦੀ ਹੈ ਪਰ ਪਰਿਕਰਮਾ ਤੋਂ ਬਾਹਰ ਦੀ ਜਿੰਮੇਵਾਰੀ ਸਿੱਧੀ ਤੌਰ ’ਤੇ ਸਰਕਾਰੀ ਪਰਸ਼ਾਸਨ ਦੀ ਹੈ। ਉਨ੍ਹਾਂ ਕਿਹਾ ਕਿ ਭੇਖਧਾਰੀ 'ਚ ਆ ਕੇ ਕੋਈ ਵੀ ਵਿਅਕਤੀ ਅਜਿਹਾ ਘਿਨੌਣਾ ਕਦਮ ਚੁੱਕ ਸਕਦਾ ਹੈ। ਇਸ ਲਈ ਸਰਕਾਰ ਨੂੰ ਜ਼ਰੂਰੀ ਜਾਂਚ ਕਰਕੇ ਸਾਜ਼ਿਸ਼ਕਰਤਾਵਾਂ ਨੂੰ ਬੇਨਕਾਬ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : Environment Laws Violations : ਪੰਜਾਬ ਪ੍ਰਦੂਸ਼ਣ ਬੋਰਡ ਦਾ ਵੱਡਾ ਐਕਸ਼ਨ, ਰੋਪੜ ਥਰਮਲ ਪਲਾਂਟ ਨੂੰ ਲਗਾਇਆ 5 ਕਰੋੜ ਦਾ ਜੁਰਮਾਨਾ

- PTC NEWS

Top News view more...

Latest News view more...

PTC NETWORK
PTC NETWORK