Punjab Bachao Rally : ਮੋਹਨਜੀਤ ਸ਼ੇਰੋਂ 'ਤੇ ਤਸ਼ੱਦਦ ਕਰਨ ਵਾਲੇ DSP 'ਤੇ ਸੁਖਬੀਰ ਸਿੰਘ ਬਾਦਲ ਦਾ ਲੋਕਾਂ ਨਾਲ ਵੱਡਾ ਵਾਅਦਾ; ਕਿਹਾ - ਬਸ 4 ਮਹੀਨੇ ਹੋਰ...
Punjab Bachao Rally : ਸ਼੍ਰੋਮਣੀ ਅਕਾਲੀ ਦਲ (SAD) ਵੱਲੋਂ ਕੀਤੀਆਂ ਜਾ ਰਹੀਆਂ ਪੰਜਾਬ ਬਚਾਓ ਰੈਲੀਆਂ ਦੇ ਦੂਸਰੇ ਪੜਾਅ ਤਹਿਤ ਹਲਕਾ ਬਸੀ ਪਠਾਣਾ (Bassi Pathana) ਵਿਖੇ ਦਰਬਾਰਾ ਸਿੰਘ ਗੁਰੂ ਦੀ ਅਗਵਾਈ ਵਿੱਚ ਕੀਤੀ ਗਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਵੱਡੇ ਐਲਾਨ ਕੀਤੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਪੰਜਾਬ ਨਿਵਾਸੀਆਂ ਨੂੰ ਵੱਡੇ ਪੱਧਰ 'ਤੇ ਰਿਆਇਤਾਂ ਪ੍ਰਦਾਨ ਕੀਤੀਆਂ ਜਾਣਗੀਆਂ।
'ਅਕਾਲੀ ਦਲ ਦੀ ਸਰਕਾਰ ਬਣਨ 'ਤੇ ਡੀਐਸਪੀ ਨੂੰ ਕਰਾਂਗੇ ਬਰਖਾਸਤ'
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੋਹਨਜੀਤ ਸਿੰਘ 'ਤੇ ਥਰਡ ਡਿਗਰੀ ਟਾਰਚਰ ਕਰਨ ਵਾਲੇ ਡੀਐਸਪੀ ਅਗਲੇ ਚਾਰ ਮਹੀਨਿਆਂ ਵਿੱਚ ਨੌਕਰੀ ਤੋਂ ਡਿਸਮਿਸ ਹੋਵੇਗਾ।
ਸੁਖਬੀਰ ਬਾਦਲ ਨੇ ਕਿਹਾ ਕਿ ਅਮਨ ਅਰੋੜਾ ਭਗਵੰਤ ਮਾਨ ਦੀ ਸਰਕਾਰ ਵੱਲੋਂ ਜੋ ਵੀ ਵਿਅਕਤੀ ਆਵਾਜ਼ ਚੁੱਕਦਾ ਹੈ ਉਸ ਨੂੰ ਪੁਲਿਸ ਰਾਹੀਂ ਕੁਚਲ ਦਿੱਤਾ ਜਾਂਦਾ ਹੈ। ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਕੌਮ ਦੇ ਦੁਸ਼ਮਣਾਂ ਦੇ ਥੱਲੇ ਇੰਨਾ ਨਾ ਲੱਗਿਆ ਜਾਵੇ, ਕਿਉਂਕਿ ਜੋ ਕੌਮ ਬਲਾਤਕਾਰੀਆਂ, ਗੈਂਗਸਟਰਾਂ ਤੇ ਚੋਰਾਂ ਨਸ਼ੇ ਵੇਚਣ ਵਾਲਿਆਂ ਨੂੰ ਬਚਾਉਣ ਵਾਲੇ ਹਨ।
5 ਕਰੋੜ ਰਿਸ਼ਵਤ ਮਾਮਲੇ 'ਚ ਘੇਰੀ ਸਰਕਾਰ
ਜ਼ਬਰ-ਜਨਾਹ ਮਾਮਲੇ 'ਚ ਪੰਜ ਕਰੋੜ ਦੀ ਰਿਸ਼ਵਤ ਦੇ ਮਾਮਲੇ ਸਬੰਧੀ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਮਾਮਲਾ ਹੁਣ ਕਿਸੇ ਵੀ ਕੀਮਤ 'ਤੇ ਨਹੀਂ ਦੱਬੇਗਾ। ਉਹਨਾਂ ਕਿਹਾ ਕਿ ਹੁਣ ਸਪਸ਼ਟ ਹੋ ਕੇ ਰਹਿ ਗਿਆ ਹੈ ਕਿ ਮੁੱਖ ਮੰਤਰੀ ਦਾ ਚੋਰਾਂ ਦਾ ਤੇ ਚੋਰਾਂ ਨੂੰ ਬਚਾਉਣ ਵਾਲਿਆਂ ਦਾ ਘਰ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦਾ ਪਰਿਵਾਰ ਦੋਵਾਂ ਹੱਥੀ ਪੈਸਾ ਇਕੱਠਾ ਕਰਨ ਲੱਗਿਆ ਹੋਇਆ ਹੈ ਪਰ ਇਸ ਨੂੰ ਅਜਿਹਾ ਕਰਨ ਨਹੀਂ ਦਿੱਤਾ ਜਾਵੇਗਾ।
ਪੰਜਾਬ ਵਿੱਚ ਬਿਜਲੀ ਸੰਕਟ ਹੋਇਆ ਗੰਭੀਰ ; ਸਿਰਫ ਕੁਝ ਦਿਨਾਂ ਦਾ ਹੀ ਬਚਿਆ ਕੋਲਾ !
ਇਸ ਤੋਂ ਇਲਾਵਾ ਪੰਜਾਬ ਬਚਾਓ ਰੈਲੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਬਲਵਿੰਦਰ ਸਿੰਘ ਭੂੰਦੜ, ਪਾਰਟੀ ਦੇ ਸਕੱਤਰ ਡਾਕਟਰ ਦਿਲਜੀਤ ਸਿੰਘ ਚੀਮਾ, ਹਲਕਾ ਇੰਚਾਰਜ ਪਰਿਵਾਰਾਂ ਸਿੰਘ ਗੁਰੂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ, ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਮਨਮੋਹਨ ਸਿੰਘ ਮਕਾਰੋਂਪੁਰ ਅਤੇ ਹੋਰ ਆਗੂਆਂ ਨੇ ਵੀ ਸੰਬੋਧਨ ਕਰਦਿਆਂ ਪਾਰਟੀ ਨੂੰ ਸਫਲ ਕਰਾ ਦਿੱਤਾ।
ਇਹ ਵੀ ਪੜ੍ਹੋ...
ਮਿਸ ਵਰਲਡ 2026 ਦੀ ਜੇਤੂ ਦਾ ਐਲਾਨ; ਡੋਮਿਨਿਕਨ ਰੀਪਬਲਿਕ ਦੀ ਜੋਹੈਰੀ ਮੋਲਾ ਨੇ ਜਿੱਤਿਆ ਤਾਜ
ਪੰਜਾਬ 'ਚ 15 ਸਤੰਬਰ ਨੂੰ ਬੰਦ ਰਹਿਣਗੇ ਸਾਰੇ ਸੇਵਾ ਕੇਂਦਰ, ਜਾਣੋ ਕੀ ਹਨ ਮੁਲਾਜ਼ਮਾਂ ਦੀਆਂ ਮੰਗਾਂ
- PTC NEWS