World Top 10 Nurses : ਭਾਰਤ ਦਾ ਵਧਿਆ ਮਾਣ, PGI Chandigarh ਦੀ ਸੁਖਪਾਲ ਕੌਰ ਦੀ ਦੁਨੀਆ ਦੀਆਂ ਟਾਪ-10 ਨਰਸਾਂ 'ਚ ਚੋਣ
World Top 10 Nurses : ਚੰਡੀਗੜ੍ਹ ਪੀਜੀਆਈ ਦੀ ਨਰਸ ਸੁਖਪਾਲ ਕੌਰ (PGI Nurse Sukhpal Kaur) ਨੇ ਭਾਰਤ ਦਾ ਮਾਣ ਉਦੋਂ ਹੋਰ ਉਚਾ ਕਰ ਦਿੱਤਾ, ਜਦੋਂ ਉਸ ਦੀ ਚੋਣ ਦੁਨੀਆ ਭਰ ਦੀਆਂ 1 ਲੱਖ ਤੋਂ ਵੀ ਵੱਧ ਨਰਸਾਂ ਵਿਚੋਂ ਟਾਪ 10 ਵਿੱਚ ਚੋਣ ਹੋਈ। ''ਐਸਟਰਾ ਗਾਡੀਅਨ ਗਲੋਬਲ ਨਰਸਿੰਗ ਅਵਾਰਡ 2025'' ਵੱਲੋਂ ਦੁਨੀਆਂ ਭਰ ਦੇ ਵਿੱਚੋਂ ਟੋਪ 10 ਨਰਸਾਂ ਦੀ ਚੋਣ ਕੀਤੀ ਗਈ ਹੈ, ਜਿਸ ਦੇ ਵਿੱਚ ਪੀਜੀਆਈ ਦੇ ਵਿੱਚ ਲੰਬੇ ਸਮੇਂ ਤੋਂ ਕੰਮ ਕਰਨ ਵਾਲੀ ਡਾਕਟਰ ਸੁਖਪਾਲ ਕੌਰ ਇੱਕ ਹਨ।
ਜਾਣਕਾਰੀ ਅਨੁਸਾਰ ਇਸ ਕੰਪੀਟੀਸ਼ਨ ਦੇ ਵਿੱਚ 199 ਦੇਸ਼ਾਂ ਦੀਆਂ ਇੱਕ ਲੱਖ ਤੋਂ ਵੀ ਵੱਧ ਨਰਸਿੰਗ ਵਿੱਚ ਕੰਮ ਕਰਨ ਵਾਲਿਆਂ ਨੇ ਭਾਗ ਲਿਆ ਸੀ, ਜਿਸ ਦੇ ਵਿੱਚੋਂ ਫਾਈਨਲ ਰਾਊਂਡ ਦੇ ਲਈ ਟੋਪ 10 ਫਾਈਨਲਿਸਟ ਨਰਸਾਂ ਨੂੰ ਚੁਣਿਆ ਗਿਆ ਹੈ ਅਤੇ ਮਾਣ ਵਾਲੀ ਗੱਲ ਇਹ ਹੈ ਕਿ ਭਾਰਤ ਦੇਸ਼ ਵਿੱਚੋਂ ਟੋਪ 10 ਨਰਸਾਂ 'ਚ ਆਉਣ ਵਾਲੀਆਂ ਦੋ ਨਰਸਾਂ ਹਨ, ਜਿਨਾਂ ਵਿੱਚੋਂ ਪੀਜੀਆਈ ਦੀ ਡਾਕਟਰ ਸੁਖਪਾਲ ਕੌਰ ਇੱਕ ਹੈ ਤੇ ਹੁਣ ਉਹ ਆਖਰੀ ਰਾਊਂਡ ਦੇ ਲਈ ਦੁਬਈ ਜਾ ਰਹੇ ਹਨ ਜਿੱਥੇ ਇਹਨਾਂ ਟੋਪ ਨਰਸਾਂ ਵਿੱਚੋਂ ਕਿਸੇ ਇੱਕ ਨੂੰ ਪਹਿਲਾ ਦਰਜਾ ਦਿੱਤਾ ਜਾਵੇਗਾ।
ਫਾਈਨਲ ਜਿੱਤਾਂ ਜਾਂ ਨਾ ਜਿੱਤਾਂ...ਜਾਣੋ ਸੁਖਪਾਲ ਕੌਰ ਨੇ ਕੀ ਕਿਹਾ ?
ਇਸ ਬਾਬਤ ਗੱਲ ਕਰਦਿਆਂ ਹੋਇਆਂ ਸੁਖਪਾਲ ਕੌਰ ਨੇ ਦੱਸਿਆ ਹੈ ਕਿ ਇਹ ਮਾਣ ਵਾਲੀ ਗੱਲ ਹੈ ਕਿ ਮੇਰੀ ਚੋਣ ਟੋਪ 10 ਦੇ ਵਿੱਚ ਹੋ ਚੁੱਕੀ ਹੈ। ਹੁਣ ਦੁਬਈ ਜਾ ਕੇ ਉਹ ਫਾਈਨਲ ਰਾਊਂਡ ਦੇ ਵਿੱਚ ਹਿੱਸਾ ਲੈਣਗੇ ਸੁਖਪਾਲ ਕੌਰ ਦਾ ਕਹਿਣਾ ਹੈ ਕਿ ਪਿਛਲੇ 34 ਸਾਲ ਤੋਂ ਉਹ ਨਰਸਿੰਗ ਪ੍ਰੋਫੈਸ਼ਨ ਦੇ ਵਿੱਚ ਪੀਜੀਆਈ ਦੇ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਪੋਸਟਾਂ ਅਤੇ ਵੱਖ-ਵੱਖ ਥਾਵਾਂ ਦੇ ਉੱਤੇ ਕੰਮ ਕਰਨ ਤੋਂ ਬਾਅਦ ਉਨ੍ਹਾਂ ਦੀ ਮਿਹਨਤ ਨੂੰ ਇਹ ਅਵਾਰਡ ਦਿੱਤਾ ਗਿਆ ਹੈ।
ਸੁਖਪਾਲ ਕੌਰ ਦਾ ਕਹਿਣਾ ਹੈ ਕਿ ਬੱਸ ਹੁਣ ਮੈਂ ਉਸ ਦਿਨ ਦਾ ਇੰਤਜ਼ਾਰ ਕਰ ਰਹੀ ਹਾਂ ਜਦੋਂ ਆਪਣੇ ਦੇਸ਼ ਦਾ ਤਿਰੰਗਾ ਹੱਥਾਂ 'ਚ ਫੜ ਮੈਂ ਉਸ ਸਟੇਜ ਤੇ ਹੋਵਾਂਗੀ, ਜਿੱਥੇ ਇਹ ਫਾਈਨਲ ਮੁਕਾਬਲਾ ਹੋਵੇਗਾ। ਉਹਨਾਂ ਨੇ ਆਖਿਆ ਹੈ ਕਿ ਮੈਂ ਫਾਈਨਲ ਜਿੱਤਾਂ ਜਾ ਨਾ ਪਰ ਮੇਰੇ ਲਈ ਇੱਕ ਲੱਖ ਲੋਕਾਂ ਨੂੰ ਪਛਾੜ ਟੋਪ 10 ਦੇ ਵਿੱਚ ਆਪਣੀ ਥਾਂ ਬਣਾਉਣਾ ਬਹੁਤ ਵੱਡੀ ਗੱਲ ਹੈ।
- PTC NEWS