Mon, Mar 27, 2023
Whatsapp

Sushmita Sen Suffers Heart Attack: ਅਦਾਕਾਰਾ ਸੁਸ਼ਮਿਤਾ ਸੇਨ ਨੂੰ ਆਇਆ Heart Attack !

ਅਦਾਕਾਰਾ ਸੁਸ਼ਮਿਤਾ ਸੇਨ ਨੂੰ ਦਿਲ ਦਾ ਦੌਰਾ ਪੈਣ ਦੀ ਖ਼ਬਰ ਨੇ ਪ੍ਰਸ਼ੰਸਕਾਂ ਅਤੇ ਉਨ੍ਹਾਂ ਦੇ ਨਜ਼ਦੀਕੀਆਂ ਵਿੱਚ ਹਲਚਲ ਮਚਾ ਦਿੱਤੀ ਹੈ। ਇਸ ਪੂਰੀ ਜਾਣਕਾਰੀ ਨੂੰ ਸੁਸ਼ਮਿਤਾ ਨੇ ਖੁਦ ਸਾਂਝੀ ਕੀਤੀ ਹੈ।

Written by  Aarti -- March 02nd 2023 06:04 PM
Sushmita Sen Suffers Heart Attack: ਅਦਾਕਾਰਾ ਸੁਸ਼ਮਿਤਾ ਸੇਨ ਨੂੰ ਆਇਆ Heart Attack !

Sushmita Sen Suffers Heart Attack: ਅਦਾਕਾਰਾ ਸੁਸ਼ਮਿਤਾ ਸੇਨ ਨੂੰ ਆਇਆ Heart Attack !

Sushmita Sen Suffers Heart Attack: ਅਦਾਕਾਰਾ ਸੁਸ਼ਮਿਤਾ ਸੇਨ ਨੂੰ ਦਿਲ ਦਾ ਦੌਰਾ ਪੈਣ ਦੀ ਖ਼ਬਰ ਨੇ ਪ੍ਰਸ਼ੰਸਕਾਂ ਅਤੇ ਉਨ੍ਹਾਂ ਦੇ ਨਜ਼ਦੀਕੀਆਂ ਵਿੱਚ ਹਲਚਲ ਮਚਾ ਦਿੱਤੀ ਹੈ। ਇਸ ਪੂਰੀ ਜਾਣਕਾਰੀ ਨੂੰ ਸੁਸ਼ਮਿਤਾ ਨੇ ਖੁਦ ਸਾਂਝੀ ਕੀਤੀ ਹੈ। ਦੱਸ ਦਈਏ ਕਿ ਸੁਸ਼ਮਿਤਾ ਸੇਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਝੀ ਕਰ ਕਿਹਾ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ, ਹਾਲਾਂਕਿ ਉਹ ਹੁਣ ਠੀਕ ਹੈ।

ਪੋਸਟ ਸਾਂਝੀ ਕਰ ਅਦਾਕਾਰਾ ਸੁਸ਼ਮਿਤਾ ਸੇਨ ਨੇ ਕਿਹਾ ਕਿ ਆਪਣੇ ਦਿਲ ਨੂੰ ਖੁਸ਼ ਅਤੇ ਮਜ਼ਬੂਤ ​​ਰੱਖੋ, ਅਤੇ ਇਹ ਤੁਹਾਡੇ ਨਾਲ ਉਸ ਸਮੇਂ ਖੜਾ ਹੋਵੇਗਾ ਜਦੋ ਤੁਹਾਨੂੰ ਇਸਦੀ ਸਭ ਤੋਂ ਜਿਆਦਾ ਲੋੜ ਹੋਵੇਗੀ ਸ਼ੋਨਾ (ਇਹ ਮੇਰੇ ਪਾਪਾ ਕਿਹਾ ਕਰਦੇ ਸੀ)। ਮੈਨੂੰ ਦੋ ਦਿਨ ਪਹਿਲਾਂ ਦਿਲ ਦਾ ਦੌਰਾ ਪਿਆ ਸੀ ਅਤੇ ਉਸ ਤੋਂ ਬਾਅਦ ਮੇਰੀ ਐਂਜੀਓਪਲਾਸਟੀ ਕੀਤੀ ਗਈ, ਇੱਕ ਸਟੈਂਟ ਲਗਾਇਆ ਗਿਆ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਮੇਰੇ ਕਾਰਡੀਓਲੋਜਿਸਟ ਨੇ ਪੁਸ਼ਟੀ ਕੀਤੀ ਕਿ ਮੇਰਾ ਦਿਲ ਸੱਚਮੁੱਚ ਬਹੁਤ ਵੱਡਾ ਹੈ। 


ਉਨ੍ਹਾਂ ਅੱਗੇ ਕਿਹਾ ਕਿ ਮੈਂ ਇੱਥੇ ਬਹੁਤ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਦੀ ਮਦਦ ਨਾਲ ਮੈਂ ਸਮੇਂ ਸਿਰ ਇਲਾਜ ਕਰਵਾ ਸਕੀ ਹਾਂ ਅਤੇ ਉਨ੍ਹਾਂ ਦੀ ਤੁਰੰਤ ਕਾਰਵਾਈ ਕਾਰਨ ਹੀ ਮੈਂ ਠੀਕ ਹੋ ਸਕੀ ਹਾਂ। ਇਹ ਵੀ ਮੈਂ ਆਪਣੀ ਅਗਲੀ ਪੋਸਟ ਵਿੱਚ ਦੱਸਾਂਗਾ।

ਇਹ ਵੀ ਪੜ੍ਹੋ: Gauri Khan FIR: ਯੂਪੀ ਪੁਲਿਸ ਨੇ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਖ਼ਿਲਾਫ਼ ਕੀਤੀ ਐਫਆਈਆਰ ਦਰਜ, ਜਾਣੋ ਵਜ੍ਹਾ

- PTC NEWS

adv-img

Top News view more...

Latest News view more...