Asia Cup 2023: ਭਾਰਤ ਬਣਿਆ ਏਸ਼ੀਆ ਚੈਂਪੀਅਨ, ਹੁਣ ICC World Cup 'ਤੇ ਨਜ਼ਰਾਂ !
Asia Cup 2023: ਟੀਮ ਇੰਡੀਆ ਏਸ਼ੀਆ ਕੱਪ 2023 ਦਾ ਖਿਤਾਬ ਜਿੱਤ ਕੇ ਭਾਰਤ ਵਾਪਸ ਆ ਗਈ ਹੈ। ਫਾਈਨਲ ਮੈਚ ਸਿਰਫ 3 ਘੰਟੇ 'ਚ ਖਤਮ ਕਰਨ ਤੋਂ ਬਾਅਦ ਭਾਰਤੀ ਟੀਮ ਸੋਮਵਾਰ ਸਵੇਰੇ ਆਪਣੇ ਦੇਸ਼ ਵਾਪਸ ਆ ਗਈ ਹੈ। ਰੋਹਿਤ ਸ਼ਰਮਾ ਦੀ ਕਪਤਾਨੀ 'ਚ ਟੀਮ ਇੰਡੀਆ ਨੇ ਸ਼੍ਰੀਲੰਕਾ ਨੂੰ ਖਿਤਾਬੀ ਮੁਕਾਬਲੇ 'ਚ 10 ਵਿਕਟਾਂ ਨਾਲ ਹਰਾ ਕੇ 8ਵੀਂ ਵਾਰ ਏਸ਼ੀਅਨ ਚੈਂਪੀਅਨ ਬਣੀ।
ਏਸ਼ੀਆ ਕੱਪ 2023 ਦੇ ਫਾਈਨਲ ਮੈਚ 'ਚ ਟੀਮ ਇੰਡੀਆ ਦਾ ਪ੍ਰਦਰਸ਼ਨ ਜ਼ਬਰਦਸਤ ਰਿਹਾ। ਸ਼੍ਰੀਲੰਕਾ ਨੂੰ ਹਰਾਉਣ ਤੋਂ ਬਾਅਦ ਵਿਰਾਟ ਕੋਹਲੀ, ਕਪਤਾਨ ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ, ਆਲਰਾਊਂਡਰ ਹਾਰਦਿਕ ਪੰਡਯਾ ਅਤੇ ਜਸਪ੍ਰੀਤ ਬੁਮਰਾਹ ਨੂੰ ਸੋਮਵਾਰ ਸਵੇਰੇ ਮੁੰਬਈ ਦੇ ਕਾਲੀਨਾ ਹਵਾਈ ਅੱਡੇ 'ਤੇ ਦੇਖਿਆ ਗਿਆ।
ਏਸ਼ੀਆਈ ਚੈਂਪੀਅਨ ਬਣਨ ਤੋਂ ਬਾਅਦ ਹੁਣ ਟੀਮ ਇੰਡੀਆ ਆਪਣੇ ਅਗਲੇ ਮਿਸ਼ਨ ਯਾਨੀ ICC ਵਿਸ਼ਵ ਕੱਪ 2023 'ਤੇ ਧਿਆਨ ਕੇਂਦਰਿਤ ਕਰੇਗੀ, ਜੋ 5 ਅਕਤੂਬਰ ਤੋਂ ਸ਼ੁਰੂ ਹੋਣ ਵਾਲਾ ਹੈ। ਭਾਰਤ 12 ਸਾਲ ਬਾਅਦ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ।
ਭਾਰਤੀ ਟੀਮ ਨੇ ਏਸ਼ੀਆ ਕੱਪ 2023 ਦੇ ਫਾਈਨਲ ਵਿੱਚ ਇੱਕ ਰੋਜ਼ਾ ਕ੍ਰਿਕਟ ਵਿੱਚ ਆਪਣੀ ਸਭ ਤੋਂ ਵੱਡੀ ਜਿੱਤ ਹਾਸਿਲ ਕੀਤੀ ਹੈ। ਟੀਮ ਇੰਡੀਆ ਨੇ ਸ਼੍ਰੀਲੰਕਾ ਨੂੰ 263 ਗੇਂਦਾਂ ਬਾਕੀ ਰਹਿੰਦਿਆਂ 10 ਵਿਕਟਾਂ ਨਾਲ ਹਰਾ ਕੇ 8ਵੀਂ ਵਾਰ ਏਸ਼ੀਆ ਕੱਪ ਦਾ ਖਿਤਾਬ ਜਿੱਤ ਲਿਆ ਹੈ।
ਇਹ ਵੀ ਪੜ੍ਹੋ: IND Vs SL Final: ਟੀਮ ਇੰਡੀਆ ਨੇ ਅੱਠਵੀਂ ਵਾਰ ਏਸ਼ੀਆ ਕੱਪ ਦਾ ਜਿੱਤਿਆ ਖਿਤਾਬ
- PTC NEWS