Hoshiarpur SSP: ਹੁਸ਼ਿਆਰਪੁਰ ਦੇ ਨਵੇਂ ਬਣੇ SSP ਸੁਰੇਂਦਰ ਲਾਂਬਾ ਨੇ ਸਾਂਭਿਆ ਆਪਣਾ ਕਾਰਜਭਾਰ, ਆਖੀ ਇਹ ਗੱਲ੍ਹਾਂ
Hoshiarpur SSP: ਸੰਗਰੂਰ ’ਚ ਬਤੌਰ ਐਸਐਸਪੀ ਆਪਣੀਆਂ ਸੇਵਾਵਾਂ ਦੇਣ ਤੋਂ ਬਾਅਦ ਸੁਰੇਂਦਰ ਲਾਂਬਾ ਦਾ ਹੁਸ਼ਿਆਰਪੁਰ ਤਬਾਦਲਾ ਹੋ ਗਿਆ ਹੈ ਜਿੱਥੇ ਉਨ੍ਹਾਂ ਨੇ ਅੱਜ ਆਪਣਾ ਚਾਰਜ ਸੰਭਾਲ ਲਿਆ ਹੈ। ਦੱਸ ਦਈਏ ਕਿ ਹੁਸ਼ਿਆਰਪੁਰ ਆਪਣਾ ਕਾਰਜਭਾਰ ਸੰਭਾਲਣ ’ਤੇ ਉਨ੍ਹਾਂ ਦਾ ਗਾਰਡ ਆਫ ਆਨਰ ਦੇ ਨਾਲ ਸਵਾਗਤ ਕੀਤਾ ਗਿਆ। ਇਸ ਦੌਰਾਨ ਪੀਟੀਸੀ ਦੇ ਪੱਤਰਕਾਰ ਨੇ ਐਸਐਸਪੀ ਸੁਰੇਂਦਰ ਲਾਂਬਾ ਦੇ ਨਾਲ ਖ਼ਾਸ ਗੱਲਬਾਤ ਕੀਤੀ।
ਸਾਡਾ ਪਹਿਲਾਂ ਕੰਮ ਲੋਕਾਂ ਦੀ ਸੁਰੱਖਿਆ- ਐਸਐਸਪੀ ਲਾਂਬਾ
ਸਾਡੇ ਪੱਤਰਕਾਰ ਨੇ ਜਦੋਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਸਾਡਾ ਉਦੇਸ਼ ਕੰਮ ਲੋਕਾਂ ਦੀ ਸੁਰੱਖਿਆ ਕਰਨਾ ਹੈ। ਆਮ ਲੋਕਾਂ ਚ ਭਰੋਸਾ ਪੈਦਾ ਕਰਨਾ ਹੈ ਅਤੇ ਅਪਰਾਧੀ ਦੇ ਅੰਦਰ ਡਰ ਪੈਦਾ ਕਰਨਾ ਹੈ ਕਿ ਉਹ ਜੁਰਮ ਕਰਨ ਤੋਂ ਪਹਿਲਾਂ ਸੋਚੇ। ਕਾਨੂੰਨ ਵਿਵਸਥਾ ਨੂੰ ਵਧੀਆ ਬਣਾਇਆ ਜਾਵੇਗਾ।
'ਨਸ਼ੇ ਦੇ ਮਸਲੇ ’ਤੇ ਕੀਤਾ ਜਾਵੇਗਾ ਹੋਰ ਤੇਜ਼ ਕੰਮ'
ਐਸਐਸਪੀ ਨੇ ਕਿਹਾ ਕਿ ਨਸ਼ੇ ਦੇ ਮਸਲੇ ’ਤੇ ਹੋਰ ਤੇਜ਼ ਕੰਮ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅਪਰਾਧੀਆਂ, ਨਸ਼ਾ ਤਸਕਰਾਂ ਅਤੇ ਸ਼ਰਾਰਤੀ ਅਨਸਰਾਂ ਦੇ ਖਿਲਾਫ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ। ਕਾਨੂੰਨ ਵਿਵਸਥਾ ਨੂੰ ਸ਼ਾਂਤੀਪੁਰਨ ਤਰੀਕੇ ਨਾਲ ਸਥਾਪਿਤ ਕੀਤਾ ਜਾਵੇਗਾ।
'ਆਮ ਲੋਕਾਂ ਦੇ ਸਮੱਸਿਆਵਾਂ ਨੂੰ ਕੀਤਾ ਜਾਵੇਗਾ ਦੂਰ'
ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਆਮ ਲੋਕਾਂ ਦੇ ਸਮੱਸਿਆਵਾਂ ਨੂੰ ਸੁਣ ਕੇ ਉਨ੍ਹਾਂ ਨੂੰ ਹੱਲ ਕੀਤਾ ਜਾਵੇਗਾ। ਕਾਨੂੰਨ ਮੁਤਾਬਿਕ ਸਰਹੱਦੀ ਖੇਤਰਾਂ ’ਤੇ ਕਾਰਵਾਈ ਕੀਤੀ ਜਾਵੇਗੀ।
ਲੋਕਾਂ ਨੂੰ ਦਿੱਤਾ ਇਹ ਸੁਨੇਹਾ
ਐਸਐਸਪੀ ਨੇ ਦੱਸਿਆ ਕਿ ਉਨ੍ਹਾਂ ਨੇ ਹੁਸ਼ਿਆਰਪੁਰ ’ਚ ਲੋਕਾਂ ਦੀ ਰਾਖੀ ਦੇ ਲਈ ਜੁਆਨਿੰਗ ਕਰਵਾਈ ਹੈ। ਉਨ੍ਹਾਂ ਦਾ ਦਫਤਰ ਲੋਕਾਂ ਦੇ ਲਈ 24 ਘੰਟੇ ਖੁੱਲ੍ਹਿਆ ਹੈ। ਹੁਸ਼ਿਆਰਪੁਰ ਦੇ ਲਈ ਅਤੇ ਇੱਥੇ ਰਹਿੰਦੇ ਲੋਕਾਂ ਦੇ ਲਈ ਕੰਮ ਕਰਾਂਗੇ। ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ: Attack On PTC News Reporter: ਸੁਲਤਾਨਪੁਰ ਲੋਧੀ ’ਚ ਕਵਰੇਜ ਦੌਰਾਨ ਪੁਲਿਸ ਨੇ PTC ਨਿਊਜ਼ ਦੇ ਪੱਤਰਕਾਰ ਤੇ ਕੈਮਰਾਮੈਨ ਨਾਲ ਕੀਤੀ ਬਦਸਲੂਕੀ
- PTC NEWS