Thu, Jun 4, 2026
Whatsapp

Jalandhar ਦੇ ਇੱਕ ਕਾਲਜ ਦੇ 3 ਕਸ਼ਮੀਰੀਆਂ ਨੂੰ 10 ਸਾਲ ਦੀ ਕੈਦ; ਹੋਸਟਲ ਚੋਂ ਏਕੇ47, ਕਾਰਤੂਸ ਅਤੇ ਗੋਲਾ ਬਾਰੂਦ ਹੋਇਆ ਸੀ ਬਰਾਮਦ

ਹਾਲਾਂਕਿ, ਇਸਤਗਾਸਾ ਪੱਖ (ਐਨਆਈਏ) ਮੁਲਜਮ ਸੁਹੈਲ ਅਹਿਮਦ ਭੱਟ ਦੇ ਖਿਲਾਫ ਦੋਸ਼ ਸਾਬਤ ਕਰਨ ਵਿੱਚ ਅਸਫਲ ਰਿਹਾ ਹੈ ਅਤੇ ਇਸ ਤਰ੍ਹਾਂ, ਉਸ ਨੂੰ ਸਾਰੇ ਦੋਸ਼ਾਂ ਤੋਂ ਦੋ ਮਈ ਨੂੰ ਬਰੀ ਕਰ ਦਿੱਤਾ ਗਿਆ ਸੀ।

Reported by:  PTC News Desk  Edited by:  Aarti -- June 04th 2026 04:38 PM
Jalandhar ਦੇ ਇੱਕ ਕਾਲਜ ਦੇ 3 ਕਸ਼ਮੀਰੀਆਂ ਨੂੰ 10 ਸਾਲ ਦੀ ਕੈਦ;  ਹੋਸਟਲ ਚੋਂ ਏਕੇ47, ਕਾਰਤੂਸ ਅਤੇ ਗੋਲਾ ਬਾਰੂਦ ਹੋਇਆ ਸੀ ਬਰਾਮਦ

Jalandhar ਦੇ ਇੱਕ ਕਾਲਜ ਦੇ 3 ਕਸ਼ਮੀਰੀਆਂ ਨੂੰ 10 ਸਾਲ ਦੀ ਕੈਦ; ਹੋਸਟਲ ਚੋਂ ਏਕੇ47, ਕਾਰਤੂਸ ਅਤੇ ਗੋਲਾ ਬਾਰੂਦ ਹੋਇਆ ਸੀ ਬਰਾਮਦ

Three Kashmiris Student sentenced : ਮੁਹਾਲੀ - ਜਲੰਧਰ ਦੇ ਇੱਕ ਕਾਲਜ ਦੇ ਹੋਸਟਲ ਵਿੱਚ ਏਕੇ47 ਅਤੇ ਹੋਰ ਵਿਸਫੋਟਕ ਸਮਗਰੀ ਮਿਲਣ ਦੇ ਮਾਮਲੇ ਵਿੱਚ ਐਨਆਈਏ ਦੀ ਵਿਸ਼ੇਸ਼ ਅਦਾਲਤ ਵੱਲੋਂ ਅੱਜ ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਨਾਮਜਦ ਕੀਤੇ ਗਏ ਜ਼ਾਹਿਦ ਗੁਲਜ਼ਾਰ, ਯਸ਼ੀਰ ਰਫੀਕ ਭੱਟ ਅਤੇ ਮੁਹੰਮਦ ਇਦਰੀਸ਼ ਸ਼ਾਹ ਨੂੰ ਆਈਪੀਸੀ ਦੀ ਧਾਰਾ 121- ਏ, 122, 120-ਬੀ, ਯੂਏ(ਪੀ) ਐਕਟ ਦੀ ਧਾਰਾ 18 ਅਤੇ 20, ਆਰਮਜ਼ ਐਕਟ, 1959 ਦੀ ਧਾਰਾ 25(ਏ- ਅਤੇ ਵਿਸਫੋਟਕ ਪਦਾਰਥ ਐਕਟ, 1908 ਦੀ ਧਾਰਾ 5 ਦੇ ਤਹਿਤ ਸਜ਼ਾਯੋਗ ਅਪਰਾਧ ਕਰਨ ਲਈ ਦੋਸ਼ੀ ਠਹਿਰ ਆਉਂਦੇ ਆ 10 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਹਾਲਾਂਕਿ, ਇਸਤਗਾਸਾ ਪੱਖ (ਐਨਆਈਏ) ਮੁਲਜਮ ਸੁਹੈਲ ਅਹਿਮਦ ਭੱਟ ਦੇ ਖਿਲਾਫ ਦੋਸ਼ ਸਾਬਤ ਕਰਨ ਵਿੱਚ ਅਸਫਲ ਰਿਹਾ ਹੈ ਅਤੇ ਇਸ ਤਰ੍ਹਾਂ, ਉਸ ਨੂੰ ਸਾਰੇ ਦੋਸ਼ਾਂ ਤੋਂ ਦੋ ਮਈ ਨੂੰ ਬਰੀ ਕਰ ਦਿੱਤਾ ਗਿਆ ਸੀ।

ਜਾਣਕਾਰੀ ਅਨੁਸਾਰ ਜਲੰਧਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਸ ਇਲਾਕੇ ਦੇ ਇੱਕ ਇੰਸਟੀਚਿਊਟ ਦੇ ਹੋਸਟਲ ਦੇ ਕਮਰਿਆਂ ਨੰਬਰ 94 ਵਿੱਚ ਗੁਲਜਾਰ, ਰਫੀਕ ਅਤੇ ਇਦਰਿਸ਼ ਮੌਜੂਦ ਹਨ ਅਤੇ ਉਹਨਾਂ ਦੇ ਕੋਲ ਹਥਿਆਰ ਅਤੇ ਗੋਲਾ ਬਰੂਦ ਮੌਜੂਦ ਹੈ, ਜੋ ਕਿ ਦੇਸ਼ ਵਿਰੋਧੀ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਯੋਜਨਾ ਬਣਾ ਰਹੇ ਹਨ।

ਪੁਲਿਸ ਨੇ ਉਕਤ ਹੋਸਟਲ ਦੇ ਕਮਰੇ ਵਿੱਚ ਦਬਿਸ਼ ਦਿੱਤੀ ਅਤੇ ਪੁਲਿਸ ਨੂੰ ਏਕੇ47, ਕਈ ਕਾਰਤੂਸ, ਮੈਗਜ਼ੀਨ, ਪਿਸਟਲ ਅਤੇ ਇਕ ਕਿਲੋ ਧਮਾਕਾ ਖੇਜ ਸਮੱਗਰੀ ਬਰਾਮਦ ਹੋਈ ਸੀ। ਉਕਤ ਮੁਲਜਮ ਅੱਤਵਾਦੀ ਗਿਰੋਹ ਅੰਸਾਰ ਗਜਾਵਤ ਉਲ ਹਿੰਦ ਨਾਲ ਜੁੜੇ ਹੋਏ ਹਨ ਅਤੇ ਕਾਲਜ ਦੇ ਹੋਰਨਾਂ ਵਿਦਿਆਰਥੀਆਂ ਨੂੰ ਅੱਤਵਾਦੀ ਗਰੋਹ ਵਿੱਚ ਸ਼ਾਮਿਲ ਕਰਨ ਲਈ ਲੱਗੇ ਹੋਏ ਹਨ ਤਾਂ ਜੋ ਪੰਜਾਬ ਸਟੇਟ ਵਿੱਚ ਗੈਰ ਕਾਨੂੰਨੀ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾ ਸਕੇ।

ਇਹ ਵੀ ਪੜ੍ਹੋ  : MP ਅੰਮ੍ਰਿਤਪਾਲ ਸਿੰਘ ਦੇ ਖਿਲਾਫ ਕੇਸ ਲੜਨ ਵਾਲੇ ਵਕੀਲ ਦੀ ਸੁਰੱਖਿਆ ਵਾਪਸ ਲੈਣ ਦਾ ਮਾਮਲਾ, ਪੰਜਾਬ ਸਰਕਾਰ ਨੂੰ ਨੋਟਿਸ ਜਾਰੀ

- PTC NEWS

Electrical Saftey authority

Top News view more...

Latest News view more...

PTC NETWORK
PTC NETWORK