Wed, Sep 27, 2023
Whatsapp

ਅੱਜ ਤੋਂ ਵਧੇ ਟੋਲ ਪਲਾਜ਼ਾ ਦੇ ਰੇਟ; ਦੇਖੋ ਨਵੀਂ ਰੇਟ ਸੂਚੀ

Written by  Shameela Khan -- September 01st 2023 09:43 AM -- Updated: September 01st 2023 10:50 AM
ਅੱਜ ਤੋਂ ਵਧੇ ਟੋਲ ਪਲਾਜ਼ਾ ਦੇ ਰੇਟ; ਦੇਖੋ ਨਵੀਂ ਰੇਟ ਸੂਚੀ

ਅੱਜ ਤੋਂ ਵਧੇ ਟੋਲ ਪਲਾਜ਼ਾ ਦੇ ਰੇਟ; ਦੇਖੋ ਨਵੀਂ ਰੇਟ ਸੂਚੀ

ਲਾਡੋਵਾਲ: ਨੈਸ਼ਨਲ ਹਾਈਵੇਅ 'ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ਬੈਰੀਅਰ 'ਤੇ ਹਰ ਸਾਲ ਦੀ ਤਰ੍ਹਾਂ ਟੋਲ ਫ਼ੀਸ 'ਚ ਵਾਧਾ ਕੀਤਾ ਗਿਆ ਹੈ, ਜੋ ਕਿ 1 ਸਤੰਬਰ ਤੋਂ ਲਾਗੂ ਹੋ ਗਿਆ ਹੈ।ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਨੇ ਪਾਣੀਪਤ ਤੋਂ ਅੰਮਿ੍ਤਸਰ ਤੱਕ ਦੇ ਸਾਰੇ ਟੋਲ ਪਲਾਜ਼ਿਆਂ ਦੀਆਂ ਦਰਾਂ 'ਚ 31 ਅਗਸਤ ਦੀ ਰਾਤ 12 ਵਜੇ ਤੋਂ ਵਾਧਾ ਕੀਤਾ ਗਿਆ ਹੈ। ਜਿਸ ਕਰਕੇ ਹੁਣ 10 ਤੋਂ 15 ਫ਼ੀਸਦੀ ਜ਼ਿਆਦਾ ਟੋਲ ਵਸੂਲਿਆ ਜਾਵੇਗਾ।


ਇਸ ਤੋਂ ਪਹਿਲਾਂ ਲਾਡੋਵਾਲ ਟੋਲ ਪਲਾਜ਼ਾ 'ਤੇ ਕਾਰ ਅਤੇ ਜੀਪ ਲਈ ਇੱਕ ਤਰਫ਼ਾ ਟੋਲ 150 ਰੁਪਏ, ਆਉਣ-ਜਾਣ ਲਈ 225 ਰੁਪਏ ਅਤੇ ਮਹੀਨਾਵਾਰ ਪਾਸ ਫੀਸ 4505 ਰੁਪਏ ਸੀ। ਅੱਜ ਤੋਂ ਵਨਵੇਅ ਲਈ 155 ਰੁਪਏ ਰਾਊਂਡ ਟ੍ਰਿਪ ਲਈ 235 ਰੁਪਏ ਅਤੇ ਮਾਸਿਕ ਪਾਸ ਲਈ 4710 ਰੁਪਏ ਵਸੂਲੇ ਜਾਣਗੇ।

ਇਸੇ ਤਰ੍ਹਾਂ ਪਹਿਲਾਂ ਐੱਲ. ਸੀ.ਬੀ. ਇਕ ਤਰਫ਼ਾ ਵਾਹਨ ਦੀ ਕੀਮਤ 265 ਰੁਪਏ ਸੀ, ਆਉਣ-ਜਾਣ ਲਈ 395 ਰੁਪਏ ਅਤੇ ਮਾਸਿਕ ਪਾਸ 7880 ਰੁਪਏ ਸੀ। ਹੁਣ ਇੱਕ ਪਾਸੇ ਲਈ 275 ਰੁਪਏ, ਆਉਣ-ਜਾਣ ਲਈ 410 ਰੁਪਏ ਅਤੇ ਮਾਸਿਕ ਪਾਸ ਲਈ 8240 ਰੁਪਏ ਖ਼ਰਚ ਹੋਣਗੇ। 

ਇਸ ਤੋਂ ਪਹਿਲਾਂ 525 ਵਨ-ਵੇ ਬੱਸ ਅਤੇ ਟਰੱਕ ਪਾਸ, 790 ਰਾਊਂਡ-ਟਰਿੱਪ ਪਾਸ ਅਤੇ ਮਾਸਿਕ ਪਾਸ ਦੇ 15,765 ਰੁਪਏ ਲਗਦੇ ਸਨ। ਹੁਣ ਇੱਕ ਤਰਫ਼ਾ ਪਾਸ 550 ਰੁਪਏ, ਰਾਊਂਡ ਟ੍ਰਿਪ ਪਾਸ 825 ਰੁਪਏ ਅਤੇ ਮਾਸਿਕ ਪਾਸ 16,485 ਰੁਪਏ ਕਰ ਦਿੱਤਾ ਗਿਆ ਹੈ। ਭਾਰੀ ਵਾਹਨਾਂ ਲਈ ਪਹਿਲਾਂ ਵਨ-ਵੇਅ ਲਈ 845 ਰੁਪਏ, ਦੋਵਾਂ ਪਾਸਿਆਂ ਲਈ 1265 ਰੁਪਏ, ਮਾਸਿਕ ਪਾਸ 25,335 ਰੁਪਏ ਸੀ ਅਤੇ ਹੁਣ ਵਨਵੇਅ ਲਈ 885 ਰੁਪਏ, ਰਾਊਂਡ ਟ੍ਰਿਪ ਲਈ 1325 ਰੁਪਏ ਅਤੇ ਮਾਸਿਕ ਪਾਸ ਲਈ 26,490 ਰੁਪਏ ਵਸੂਲੇ ਜਾਣਗੇ।

- PTC NEWS

adv-img

Top News view more...

Latest News view more...