Wed, Nov 11, 2026
Whatsapp

ਹਿਮਾਚਲ 'ਚ ਪੈਰਾਗਲਾਈਡਿੰਗ ਦੌਰਾਨ ਵੱਡਾ ਹਾਦਸਾ, ਉਡਾਣ ਭਰਨ ਦੇ ਕੁੱਝ ਮਿੰਟਾਂ 'ਚ ਹੀ ਸੈਲਾਨੀ ਧਰਤੀ 'ਤੇ ਡਿੱਗਿਆ

Bir Billing paragliding tragedy : ਸ਼ੁਭਮ ਡੋਬਲਿਆਲ, ਆਪਣੀ ਭੈਣ ਅਤੇ ਤਿੰਨ ਚਚੇਰੇ ਭਰਾਵਾਂ ਨਾਲ ਛੁੱਟੀਆਂ ਮਨਾ ਰਿਹਾ ਸੀ। ਉਸਨੇ ਬਿਲਿੰਗ ਤੋਂ ਇੱਕ ਸਥਾਨਕ ਪਾਇਲਟ ਨਾਲ ਉਡਾਣ ਭਰੀ ਸੀ ਅਤੇ ਸ਼ੁਰੂਆਤੀ ਜਾਣਕਾਰੀ ਅਨੁਸਾਰ, ਇਹ ਘਟਨਾ ਉਡਾਣ ਦੇ ਲਗਭਗ ਛੇ ਮਿੰਟ ਬਾਅਦ ਵਾਪਰੀ।

Reported by:  PTC News Desk  Edited by:  KRISHAN KUMAR SHARMA -- November 11th 2026 07:31 PM
ਹਿਮਾਚਲ 'ਚ ਪੈਰਾਗਲਾਈਡਿੰਗ ਦੌਰਾਨ ਵੱਡਾ ਹਾਦਸਾ, ਉਡਾਣ ਭਰਨ ਦੇ ਕੁੱਝ ਮਿੰਟਾਂ 'ਚ ਹੀ ਸੈਲਾਨੀ ਧਰਤੀ 'ਤੇ ਡਿੱਗਿਆ

ਹਿਮਾਚਲ 'ਚ ਪੈਰਾਗਲਾਈਡਿੰਗ ਦੌਰਾਨ ਵੱਡਾ ਹਾਦਸਾ, ਉਡਾਣ ਭਰਨ ਦੇ ਕੁੱਝ ਮਿੰਟਾਂ 'ਚ ਹੀ ਸੈਲਾਨੀ ਧਰਤੀ 'ਤੇ ਡਿੱਗਿਆ

Bir Billing paragliding tragedy : ਮੰਗਲਵਾਰ ਸ਼ਾਮ ਨੂੰ ਗ੍ਰੇਟਰ ਨੋਇਡਾ ਦੇ ਇੱਕ 26 ਸਾਲਾ ਸੈਲਾਨੀ ਦੀ ਹਿਮਾਚਲ ਪ੍ਰਦੇਸ਼ (Himachal Pardesh) ਦੇ ਕਾਂਗੜਾ ਜ਼ਿਲ੍ਹੇ ਦੇ ਬੀਰ-ਬਿਲਿੰਗ ਵਿਖੇ ਇੱਕ ਟੈਂਡਮ ਪੈਰਾਗਲਾਈਡਰ ਤੋਂ ਡਿੱਗਣ ਨਾਲ ਮੌਤ ਹੋ ਗਈ, ਜਿਸ ਨਾਲ ਇੱਕ ਵਾਰ ਫਿਰ ਭਾਰਤ ਦੇ ਸਭ ਤੋਂ ਮਸ਼ਹੂਰ ਪੈਰਾਗਲਾਈਡਿੰਗ ਸਥਾਨਾਂ ਵਿੱਚੋਂ ਇੱਕ 'ਤੇ ਸੁਰੱਖਿਆ ਬਾਰੇ ਸਵਾਲ ਖੜ੍ਹੇ ਹੋ ਗਏ ਹਨ।

ਜਾਣਕਾਰੀ ਅਨੁਸਾਰ, ਸ਼ੁਭਮ ਡੋਬਲਿਆਲ, ਆਪਣੀ ਭੈਣ ਅਤੇ ਤਿੰਨ ਚਚੇਰੇ ਭਰਾਵਾਂ ਨਾਲ ਛੁੱਟੀਆਂ ਮਨਾ ਰਿਹਾ ਸੀ। ਉਸਨੇ ਬਿਲਿੰਗ ਤੋਂ ਇੱਕ ਸਥਾਨਕ ਪਾਇਲਟ, ਵਿਨੈ ਕੁਮਾਰ ਨਾਲ ਉਡਾਣ ਭਰੀ ਸੀ ਅਤੇ ਸ਼ੁਰੂਆਤੀ ਜਾਣਕਾਰੀ ਅਨੁਸਾਰ, ਇਹ ਘਟਨਾ ਉਡਾਣ ਦੇ ਲਗਭਗ ਛੇ ਮਿੰਟ ਬਾਅਦ ਵਾਪਰੀ।

ਇਹ ਵੀ ਪੜ੍ਹੋ... ਕੀ 500 ਰੁਪਏ ਦੇ ਨੋਟ ਬੰਦ ਹੋਣਗੇ ? ਜਾਣੋ ਕਿਉਂ ਉਠੀ ਮੰਗ ? ਕੀ ਹੈ 500 ਤੇ 2000 ਦੇ ਨੋਟ ਬੰਦ ਕਰਨ ਦੀ ਮੰਗ ਪਿੱਛੇ ਉਦੇਸ਼

ਡੋਬਲਿਆਲ ਨਿਰਧਾਰਤ ਲੈਂਡਿੰਗ ਖੇਤਰ ਦੇ ਨੇੜੇ ਅਚਾਨਕ ਸੰਘਣੇ ਜੰਗਲ ਵਿੱਚ ਡਿੱਗ ਗਿਆ। ਪਾਇਲਟ ਤੁਰੰਤ ਸੁਰੱਖਿਅਤ ਜ਼ਮੀਨ 'ਤੇ ਪਹੁੰਚ ਗਿਆ ਅਤੇ ਹੋਰਨਾਂ ਪਾਇਲਟਾਂ ਨੂੰ ਸੂਚਿਤ ਕੀਤਾ ਕਿ ਉਸਦਾ ਯਾਤਰੀ ਡਿੱਗ ਗਿਆ ਹੈ। ਉਪਰੰਤ, ਭਾਲ ਕਰਨ 'ਤੇ ਸ਼ੁਭਮ ਦੀ ਲਾਸ਼ ਦੇਰ ਸ਼ਾਮ ਨੂੰ ਜੰਗਲ ਵਿੱਚੋਂ ਮਿਲੀ।

ਬੀੜ ਪੁਲਿਸ ਨੇ ਪਾਇਲਟ ਵਿਰੁੱਧ ਲਾਪਰਵਾਹੀ ਕਾਰਨ ਮੌਤ ਦਾ ਕਾਰਨ ਬਣਨ ਦੇ ਦੋਸ਼ਾਂ ਤਹਿਤ ਐਫਆਈਆਰ ਦਰਜ ਕੀਤੀ ਹੈ।

ਕਾਂਗੜਾ ਦੇ ਪੁਲਿਸ ਸੁਪਰਡੈਂਟ ਕੁਲਭੂਸ਼ਣ ਵਰਮਾ ਨੇ ਕਿਹਾ ਕਿ ਜਾਂਚਕਰਤਾ ਕਈ ਸੰਭਾਵਨਾਵਾਂ ਦੀ ਜਾਂਚ ਕਰ ਰਹੇ ਹਨ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਕੀ ਯਾਤਰੀ ਦੀ ਸੁਰੱਖਿਆ ਬੈਲਟ ਉਡਾਣ ਦੌਰਾਨ ਢਿੱਲੀ ਹੋ ਗਈ ਸੀ ਜਾਂ ਟੁੱਟ ਗਈ ਸੀ। ਉਨ੍ਹਾਂ ਅੱਗੇ ਕਿਹਾ ਕਿ ਪੂਰੀ ਜਾਂਚ ਤੋਂ ਹੀ ਅਸਲ ਕਾਰਨ ਦਾ ਪਤਾ ਲੱਗ ਸਕਦਾ ਹੈ।

ਮ੍ਰਿਤਕ ਦੇ ਚਚੇਰੇ ਭਰਾ ਮਨੀਸ਼ ਨੇ ਕਿਹਾ ਕਿ ਉਸ ਦਿਨ ਸਮੂਹ ਦੇ ਹੋਰ ਮੈਂਬਰ ਵੀ ਪੈਰਾਗਲਾਈਡਿੰਗ ਕਰਨ ਗਏ ਸਨ। ਉਨ੍ਹਾਂ ਨੂੰ ਇਸ ਦੁਖਾਂਤ ਬਾਰੇ ਉਦੋਂ ਪਤਾ ਲੱਗਾ, ਜਦੋਂ ਪਾਇਲਟ ਨੇ ਉਨ੍ਹਾਂ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ... ਕੀਰਤਪੁਰ ਸਾਹਿਬ-ਮਨਾਲੀ ਮੁੱਖ ਮਾਰਗ 'ਤੇ ਥਾਰ ਦਾ ਕਹਿਰ, ਸੜਕ ਕਿਨਾਰੇ ਖੜੇ ਦੋ ਵਿਅਕਤੀਆਂ ਨੂੰ ਕੁਚਲਿਆ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK