Sun, May 31, 2026
Whatsapp

Patti News : ਪਿੰਡ ਲੋਹਕਾ 'ਚ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਦੋ ਮਾਸੂਮਾਂ ਦੀ ਮੌਤ, ਪਰਿਵਾਰ ਦੇ 3 ਮੈਂਬਰ ਅੰਮ੍ਰਿਤਸਰ ਦਾਖਲ

Patti News : ਬੱਚਿਆਂ ਦੀ ਪਛਾਣ 1 ਸਾਲ ਦੇ ਮੁੰਡੇ ਜਪਮਨ ਸਿੰਘ ਅਤੇ 3 ਸਾਲ ਕੁੜੀ ਹਰਗੁਣ ਵੱਜੋਂ ਹਈ ਹੈ, ਜਦਕਿ ਨਵਜੀਤ ਸਿੰਘ ਉਸਦੀ ਪਤਨੀ ਅਤੇ ਇਕ ਧੀ ਅੰਮ੍ਰਿਤਸਰ ਇਲਾਜ ਅਧੀਨ ਹੈ।

Reported by:  PTC News Desk  Edited by:  KRISHAN KUMAR SHARMA -- September 01st 2025 01:37 PM -- Updated: September 01st 2025 01:58 PM
Patti News : ਪਿੰਡ ਲੋਹਕਾ 'ਚ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਦੋ ਮਾਸੂਮਾਂ ਦੀ ਮੌਤ, ਪਰਿਵਾਰ ਦੇ 3 ਮੈਂਬਰ ਅੰਮ੍ਰਿਤਸਰ ਦਾਖਲ

Patti News : ਪਿੰਡ ਲੋਹਕਾ 'ਚ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਦੋ ਮਾਸੂਮਾਂ ਦੀ ਮੌਤ, ਪਰਿਵਾਰ ਦੇ 3 ਮੈਂਬਰ ਅੰਮ੍ਰਿਤਸਰ ਦਾਖਲ

Patti News : ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੇ ਪਿੰਡ ਲੋਹਕਾ ਵਿਚ ਬੀਤੀ ਰਾਤ ਵਾਪਰੀ ਮੰਦਭਾਗੀ ਘਟਨਾ ਦੌਰਾਨ 2 ਮਾਸੂਮ ਬੱਚਿਆਂ ਦੀ ਮੌਤ ਹੋ ਗਈ ਜਦ ਪਰਿਵਾਰ 3 ਹੋਰ ਮੈਂਬਰ ਬੇਹੋਸ਼ ਹੋਣ ਕਰਕੇ ਅਮ੍ਰਿਤਸਰ ਵਿਚ ਜੇਰੇ ਇਲਾਜ ਹਨ

ਇਸ ਸੰਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਨਵਜੀਤ ਸਿੰਘ, ਜੋ ਕਿ ਪਿੰਡ ਵਿਚ ਕਰਿਆਨੇ ਦੀ ਦੁਕਾਨ ਕਰਦਾ ਸੀ ਅਤੇ ਨਾਲ ਆਟਾ ਚੱਕੀ ਦਾ ਕੰਮ ਕਰਦਾ ਸੀ। ਉਸ ਵਲੋਂ ਕੁਝ ਮੱਕੀ ਵੀ ਘਰ ਦੇ ਗੋਦਾਮ ਵਿਚ ਸਟੋਰ ਕੀਤੀ, ਜਿਸਨੂੰ ਦਵਾਈ ਲੱਗੀ ਹੋਈ ਸੀ।


ਬੀਤੀ ਦੇਰ ਰਾਤ ਘਰ ਵਿਚ ਲੱਗੇ ਏ ਸੀ ਨੇ ਉਸ ਜ਼ਹਿਰੀਲੀ ਦਵਾਈ ਨੂੰ ਕਮਰੇ ਵਿਚ ਖਿੱਚ ਲਿਆ, ਜਿਸ ਕਰਕੇ ਪਰਿਵਾਰ ਨੇ ਜਲਦੀ ਉੱਠ ਕੇ ਆਂਢ ਗੁਆਂਢ ਦੇ ਲੋਕਾਂ ਨੂੰ ਦੱਸਿਆ ਤਾਂ ਪਰਿਵਾਰ ਨੂੰ ਤਰੁੰਤ ਤਰਨਤਾਰਨ ਲਿਜਾਇਆ ਗਿਆ, ਜਿੱਥੇ 2 ਮਾਸੂਮ ਬੱਚਿਆਂ ਸੀ ਮੌਤ ਹੋ ਗਈ। ਬੱਚਿਆਂ ਦੀ ਪਛਾਣ 1 ਸਾਲ ਦੇ ਮੁੰਡੇ ਜਪਮਨ ਸਿੰਘ ਅਤੇ 3 ਸਾਲ ਕੁੜੀ ਹਰਗੁਣ ਵੱਜੋਂ ਹਈ ਹੈ, ਜਦਕਿ ਨਵਜੀਤ ਸਿੰਘ ਉਸਦੀ ਪਤਨੀ ਅਤੇ ਇਕ ਧੀ ਅੰਮ੍ਰਿਤਸਰ ਇਲਾਜ ਅਧੀਨ ਹੈ।

- PTC NEWS

Electrical Saftey authority

Top News view more...

Latest News view more...

PTC NETWORK
PTC NETWORK