Fri, Nov 13, 2026
Whatsapp

Verka Milk price increased : ਅਮੁਲ ਤੇ ਮਦਰ ਡੇਅਰੀ ਤੋਂ ਬਾਅਦ ਹੁਣ Verka ਨੇ ਵੀ ਵਧਾਈਆਂ ਦੁੱਧ ਦੀਆਂ ਕੀਮਤਾਂ

ਨਵੀਆਂ ਕੀਮਤਾਂ ਅੱਜ ਤੋਂ ਹੋਈਆਂ ਲਾਗੂ

Reported by:  PTC News Desk  Edited by:  Jaswinder Kaur -- November 13th 2026 09:12 AM -- Updated: November 13th 2026 09:20 AM
Verka Milk price increased : ਅਮੁਲ ਤੇ ਮਦਰ ਡੇਅਰੀ ਤੋਂ ਬਾਅਦ ਹੁਣ Verka ਨੇ ਵੀ ਵਧਾਈਆਂ ਦੁੱਧ ਦੀਆਂ ਕੀਮਤਾਂ

Verka Milk price increased : ਅਮੁਲ ਤੇ ਮਦਰ ਡੇਅਰੀ ਤੋਂ ਬਾਅਦ ਹੁਣ Verka ਨੇ ਵੀ ਵਧਾਈਆਂ ਦੁੱਧ ਦੀਆਂ ਕੀਮਤਾਂ

Verka Milk price increased : ਪੰਜਾਬ ਰਾਜ ਸਹਿਕਾਰੀ ਦੁੱਧ ਉਤਪਾਦਕ ਫੈਡਰੇਸ਼ਨ ਲਿਮਟਿਡ (ਮਿਲਕਫੈੱਡ) ਨੇ ਆਪਣੇ ਪ੍ਰਸਿੱਧ ਬ੍ਰਾਂਡ ਵੇਰਕਾ ਦੇ ਦੁੱਧ ਦੀਆਂ ਵੱਖ-ਵੱਖ ਕਿਸਮਾਂ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ। ਨਵੀਆਂ ਕੀਮਤਾਂ ਅੱਜ ਸਵੇਰੇ ਪੰਜਾਬ, ਆਸ ਪਾਸ ਦੇ ਇਲਾਕਿਆਂ ਅਤੇ ਦਿੱਲੀ-ਐਨਸੀਆਰ ਵਿੱਚ ਲਾਗੂ ਹੋ ਗਈਆਂ ਹਨ। ਇਹ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਦੂਜਾ ਵਾਧਾ ਹੈ। ਪਿਛਲਾ ਵਾਧਾ ਮਈ ਵਿੱਚ 2 ਰੁਪਏ ਪ੍ਰਤੀ ਲੀਟਰ ਸੀ।

ਲੁਧਿਆਣਾ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਯੂਨੀਅਨ ਲਿਮਟਿਡ ਵੱਲੋਂ ਜਾਰੀ ਹੁਕਮਾਂ ਅਨੁਸਾਰ, ਵੇਰਕਾ ਦੇ ਫੁੱਲ ਕਰੀਮ, ਸਟੈਂਡਰਡ ਅਤੇ ਡਬਲ ਟੋਂਡ ਦੁੱਧ ਦੀਆਂ ਕੀਮਤਾਂ ਵਿੱਚ 1 ਰੁਪਏ ਤੋਂ ਲੈ ਕੇ 8 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ। 

ਵੇਰਕਾ ਵੱਲੋਂ ਜਾਰੀ ਕੀਤੀ ਗਈ ਨਵੀਂ ਕੀਮਤ ਸੂਚੀ ਦੇ ਅਨੁਸਾਰ 500 ਮਿਲੀਲੀਟਰ ਫੁੱਲ ਕਰੀਮ ਦੁੱਧ ਦੇ ਪੈਕੇਟ ਦੀ ਕੀਮਤ ਹੁਣ ₹36 ਦੀ ਬਜਾਏ ₹38 ਹੋ ਜਾਵੇਗੀ। ਸਟੈਂਡਰਡ ਦੁੱਧ ਦੀ ਕੀਮਤ ₹33 ਤੋਂ ਵਧਾ ਕੇ ₹35 ਕਰ ਦਿੱਤੀ ਗਈ ਹੈ। ਟੋਨਡ ਦੁੱਧ ਦੇ 500 ਮਿਲੀਲੀਟਰ ਪੈਕੇਟ ਦੀ ਕੀਮਤ ₹30 ਤੋਂ ਵਧਾ ਕੇ ₹31 ਕਰ ਦਿੱਤੀ ਗਈ ਹੈ। ਡਬਲ ਟੋਨਡ ਦੁੱਧ ਦੀ ਕੀਮਤ ਵੀ ₹27 ਤੋਂ ਵਧਾ ਕੇ ₹28 ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ :

Microsoft services down : ਦੁਨੀਆ ਭਰ ਵਿੱਚ Microsoft ਦੀਆਂ ਸੇਵਾਵਾਂ ਰੁਕੀਆਂ, users ਹੋਏ ਪ੍ਰੇਸ਼ਾਨ

ਵੇਰਕਾ ਪ੍ਰਬੰਧਨ ਅਨੁਸਾਰ ਕੰਪਨੀ ਕੋਲ ਇਸ ਸਮੇਂ ਪੁਰਾਣੀ ਪੈਕੇਜਿੰਗ ਯਾਨੀ ਪੋਲੀਥੀਲੀਨ ਫਿਲਮ ਦਾ ਸਟਾਕ ਮੌਜੂਦ ਹੈ। ਇਸ ਕਾਰਨ ਜਦੋਂ ਤੱਕ ਇਹ ਸਟਾਕ ਖ਼ਤਮ ਨਹੀਂ ਹੁੰਦਾ, ਦੁੱਧ ਦੇ ਪੈਕੇਟਾਂ 'ਤੇ ਪੁਰਾਣੀਆਂ ਕੀਮਤਾਂ ਹੀ ਛਪੀਆਂ ਰਹਿਣਗੀਆਂ। ਹਾਲਾਂਕਿ, 13 ਨਵੰਬਰ ਯਾਨੀ ਕਿ ਅੱਜ ਤੋਂ ਗਾਹਕਾਂ ਨੂੰ ਨਵੀਂ ਰੇਟ ਲਿਸਟ ਮੁਤਾਬਕ ਹੀ ਭੁਗਤਾਨ ਕਰਨਾ ਪਵੇਗਾ, ਭਾਵੇਂ ਪੈਕੇਟ 'ਤੇ ਪੁਰਾਣੀ ਕੀਮਤ ਦਰਜ ਹੋਵੇ।

ਇਸ ਸਬੰਧੀ ਵੇਰਕਾ ਪ੍ਰਬੰਧਨ ਵਲੋਂ ਸਾਰੇ ਡੀਲਰਾਂ ਅਤੇ ਵਿਤਰਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਆਪਣੀਆਂ ਦੁਕਾਨਾਂ ਅਤੇ ਸਟੋਰਾਂ 'ਤੇ ਨਵੀਂ ਰੇਟ ਲਿਸਟ ਸਪੱਸ਼ਟ ਤੌਰ 'ਤੇ ਲਗਾਉਣ, ਤਾਂ ਜੋ ਗਾਹਕਾਂ ਨੂੰ ਨਵੀਆਂ ਕੀਮਤਾਂ ਬਾਰੇ ਜਾਣਕਾਰੀ ਮਿਲ ਸਕੇ ਅਤੇ ਕਿਸੇ ਤਰ੍ਹਾਂ ਦੀ ਉਲਝਣ ਪੈਦਾ ਨਾ ਹੋਵੇ।

ਅਮੂਲ ਅਤੇ ਮਦਰ ਡੇਅਰੀ ਨੇ ਵੀ ਕੀਮਤਾਂ ਵਧਾਈਆਂ 

ਦੁੱਧ ਦੀਆਂ ਕੀਮਤਾਂ ਵਿੱਚ ਵਾਧੇ ਦਾ ਪ੍ਰਭਾਵ ਸਿਰਫ਼ ਵੇਰਕਾ ਤੱਕ ਹੀ ਸੀਮਤ ਨਹੀਂ ਹੈ। ਅਮੂਲ ਅਤੇ ਮਦਰ ਡੇਅਰੀ ਨੇ ਵੀ ਵੱਖ-ਵੱਖ ਦੁੱਧ ਦੀਆਂ ਕਿਸਮਾਂ ਦੀਆਂ ਕੀਮਤਾਂ ਵਿੱਚ 2 ਤੋਂ 4 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਹੈ। ਉਨ੍ਹਾਂ ਦੀਆਂ ਸੋਧੀਆਂ ਕੀਮਤਾਂ 12 ਨਵੰਬਰ ਤੋਂ ਲਾਗੂ ਹੋ ਗਈਆਂ ਹਨ। ਇਸ ਨਾਲ ਆਮ ਖਪਤਕਾਰਾਂ ਦੇ ਘਰੇਲੂ ਬਜਟ 'ਤੇ ਵਾਧੂ ਬੋਝ ਪਵੇਗਾ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK