Bangladesh News : ਬੰਗਲਾਦੇਸ਼ 'ਚ ਹਿੰਸਾ ਜਾਰੀ, ਪ੍ਰਧਾਨ ਮੰਤਰੀ ਨਿਵਾਸ 'ਤੇ ਕਬਜ਼ਾ, ਹਿੰਦੂ ਘਰਾਂ ਨੂੰ ਬਣਾਇਆ ਜਾ ਰਿਹਾ ਹੈ ਨਿਸ਼ਾਨਾ
Bangladesh News : ਬੰਗਲਾਦੇਸ਼ ਵਿੱਚ ਤਖ਼ਤਾਪਲਟ ਹੋ ਗਿਆ ਹੈ। ਦੇਸ਼ ਦੇ ਸੰਸਥਾਪਕ ਸ਼ੇਖ ਮੁਜੀਬਰ ਰਹਿਮਾਨ ਦੀ ਧੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਦੇਸ਼ ਛੱਡ ਗਈ ਹੈ। ਹਜ਼ਾਰਾਂ ਪ੍ਰਦਰਸ਼ਨਕਾਰੀ ਸੋਮਵਾਰ ਨੂੰ ਰਾਜਧਾਨੀ ਢਾਕਾ ਵਿੱਚ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਵਿੱਚ ਦਾਖਲ ਹੋ ਗਏ ਹਨ।
ਪ੍ਰਦਰਸ਼ਨਕਾਰੀਆਂ ਦਾ ਪ੍ਰਧਾਨ ਮੰਤਰੀ ਨਿਵਾਸ 'ਤੇ ਕਬਜ਼ਾ
ਪ੍ਰਦਰਸ਼ਨਕਾਰੀਆਂ ਨੇ ਪਸ਼ੂ-ਪੰਛੀਆਂ ਨੂੰ ਵੀ ਨਹੀਂ ਬਖਸ਼ਿਆ, ਉਹਨਾਂ ਨੂੰ ਜੋ ਵੀ ਮਿਲਿਆ ਉਹ ਆਪਣੇ ਨਾਲ ਲੈ ਗਏ। ਪ੍ਰਦਰਸ਼ਨਕਾਰੀਆਂ ਨੇ ਧਨਮੰਡੀ ਅਤੇ ਢਾਕਾ ਵਿੱਚ ਅਵਾਮੀ ਲੀਗ ਦੇ ਜ਼ਿਲ੍ਹਾ ਦਫ਼ਤਰਾਂ ਨੂੰ ਵੀ ਅੱਗ ਲਾ ਦਿੱਤੀ। ਧਨਮੰਡੀ ਸਥਿਤ 32 ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਮੈਮੋਰੀਅਲ ਮਿਊਜ਼ੀਅਮ ਨੂੰ ਵੀ ਅੱਗ ਲਗਾ ਦਿੱਤੀ ਗਈ। ਹਜ਼ਾਰਾਂ ਲੋਕ ਚਿਟਾਗਾਂਗ ਦੀਆਂ ਸੜਕਾਂ 'ਤੇ ਉਤਰ ਆਏ ਹਨ ਅਤੇ ਪ੍ਰਦਰਸ਼ਨ ਕਰ ਰਹੇ ਹਨ।
ਜੂਨ ਦੇ ਅੰਤ ਵਿੱਚ ਬੰਗਲਾਦੇਸ਼ ਵਿੱਚ ਰਾਖਵੇਂਕਰਨ ਦੇ ਖਿਲਾਫ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ। ਵਿਦਿਆਰਥੀ ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ ਪ੍ਰਣਾਲੀ ਨੂੰ ਖਤਮ ਕਰਨ ਦੀ ਮੰਗ ਕਰ ਰਹੇ ਸਨ। ਹਾਲਾਂਕਿ ਢਾਕਾ ਯੂਨੀਵਰਸਿਟੀ 'ਚ ਪ੍ਰਦਰਸ਼ਨਕਾਰੀਆਂ, ਪੁਲਿਸ ਅਤੇ ਸਰਕਾਰ ਸਮਰਥਕਾਂ ਵਿਚਾਲੇ ਝੜਪ ਹੋ ਗਈ। ਇਸ ਤੋਂ ਬਾਅਦ ਪ੍ਰਦਰਸ਼ਨ ਹਿੰਸਕ ਹੋ ਗਿਆ। ਹਿੰਸਕ ਪ੍ਰਦਰਸ਼ਨ ਕਈ ਹਫ਼ਤਿਆਂ ਤੱਕ ਜਾਰੀ ਰਹੇ। ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪਾਂ ਜਾਰੀ ਹਨ।
ਇਸ ਪ੍ਰਦਰਸ਼ਨ ਵਿੱਚ 300 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ। ਸੋਮਵਾਰ ਨੂੰ, ਬੇਕਾਬੂ ਹਾਲਾਤਾਂ ਵਿੱਚ, ਸ਼ੇਖ ਹਸੀਨਾ ਨੇ ਅਸਤੀਫਾ ਦੇ ਦਿੱਤਾ ਅਤੇ ਦੇਸ਼ ਛੱਡ ਦਿੱਤਾ। ਸ਼ੇਖ ਹਸੀਨਾ 2009 ਤੋਂ ਦੇਸ਼ 'ਤੇ ਰਾਜ ਕਰ ਰਹੀ ਸੀ। ਉਹ ਲਗਾਤਾਰ ਚੌਥੀ ਵਾਰ ਅਤੇ ਕੁੱਲ ਪੰਜ ਵਾਰ ਪ੍ਰਧਾਨ ਮੰਤਰੀ ਬਣੀ।
ਸ਼ੇਖ ਹਸੀਨਾ ਦੇ ਦੇਸ਼ ਛੱਡਣ ਤੋਂ ਬਾਅਦ ਫੌਜ ਮੁਖੀ ਜਨਰਲ ਵਕਾਰ-ਉਜ਼-ਜ਼ਮਾਨ ਨੇ ਕਿਹਾ ਕਿ ਹੁਣ ਅੰਤਰਿਮ ਸਰਕਾਰ ਚਾਰਜ ਸੰਭਾਲੇਗੀ। ਉਨ੍ਹਾਂ ਕਿਹਾ ਕਿ ਮੈਂ ਦੇਸ਼ ਦੀ ਸਾਰੀ ਜ਼ਿੰਮੇਵਾਰੀ ਲੈ ਰਿਹਾ ਹਾਂ। ਕਿਰਪਾ ਕਰਕੇ ਸਹਿਯੋਗ ਕਰੋ। ਫੌਜ ਮੁਖੀ ਨੇ ਕਿਹਾ ਕਿ ਉਹ ਨੇਤਾਵਾਂ ਨੂੰ ਮਿਲੇ ਹਨ। ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਫੌਜ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਸੰਭਾਲੇਗੀ। ਉਸਨੇ ਫੌਜ ਅਤੇ ਪੁਲਿਸ ਦੋਵਾਂ ਨੂੰ ਗੋਲੀਬਾਰੀ ਨਾ ਕਰਨ ਲਈ ਕਿਹਾ ਹੈ।
ਬੰਗਲਾਦੇਸ਼ ਵਿੱਚ ਅੰਤਰਿਮ ਸਰਕਾਰ ਦਾ ਗਠਨ ਕੀਤਾ ਜਾ ਰਿਹਾ ਹੈ। ਅੰਤਰਿਮ ਸਰਕਾਰ ਵਿੱਚ 18 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਬੈਂਕਿੰਗ, ਪੱਤਰਕਾਰੀ, ਇੰਜੀਨੀਅਰਿੰਗ, ਵਕਾਲਤ ਅਤੇ ਸਿੱਖਿਆ ਸਮੇਤ ਕਈ ਖੇਤਰਾਂ ਨਾਲ ਜੁੜੇ ਲੋਕਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ।
ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਹਾਈ ਕਮਿਸ਼ਨਰ ਵੋਲਕਰ ਤੁਰਕ ਨੇ ਬੰਗਲਾਦੇਸ਼ ਵਿਚ ਹਿੰਸਾ ਤੋਂ ਬਾਅਦ ਇਕ ਬਿਆਨ ਵਿੱਚ ਕਿਹਾ ਹੈ ਕਿ ਹਿੰਸਾ ਰੁਕਣੀ ਚਾਹੀਦੀ ਹੈ। ਦੱਸਿਆ ਜਾ ਰਿਹਾ ਹੈ ਕਿ ਤਖਤਾਪਲਟ ਤੋਂ ਬਾਅਦ ਕਾਫੀ ਤਣਾਅ ਵਾਲਾ ਮਾਹੌਲ ਹੈ। ਲੋਕ ਘਰਾਂ ਨੂੰ ਅੱਗ ਲਗਾ ਰਹੇ ਹਨ ਅਤੇ ਭੰਨਤੋੜ ਕਰ ਰਹੇ ਹਨ।
ਹਿੰਦੂਆਂ ਦੇ ਘਰਾਂ ਨੂੰ ਬਣਾਇਆ ਨਿਸ਼ਾਨਾਂ
ਪ੍ਰਦਰਸ਼ਨਕਾਰੀਆਂ ਨੇ ਧਨਮੰਡੀ ਅਤੇ ਢਾਕਾ ਵਿੱਚ ਅਵਾਮੀ ਲੀਗ ਦੇ ਜ਼ਿਲ੍ਹਾ ਦਫ਼ਤਰਾਂ ਨੂੰ ਅੱਗ ਲਾ ਦਿੱਤੀ। ਧਨਮੰਡੀ ਸਥਿਤ 32 ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਮੈਮੋਰੀਅਲ ਮਿਊਜ਼ੀਅਮ ਨੂੰ ਵੀ ਅੱਗ ਲਗਾ ਦਿੱਤੀ ਗਈ। ਹਜ਼ਾਰਾਂ ਲੋਕ ਚਿਟਾਗਾਂਗ ਦੀਆਂ ਸੜਕਾਂ 'ਤੇ ਉਤਰ ਆਏ ਹਨ ਅਤੇ ਪ੍ਰਦਰਸ਼ਨ ਕਰ ਰਹੇ ਹਨ। ਉੱਥੇ ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਹੁਣ ਪ੍ਰਦਰਸ਼ਨਕਾਰੀ ਢਾਕਾ 'ਚ ਹਿੰਦੂਆਂ ਦੇ ਘਰਾਂ 'ਚ ਦਾਖਲ ਹੋਣ ਲੱਗੇ ਹਨ। ਹਿੰਦੂਆਂ ਦੇ ਘਰਾਂ ਨੂੰ ਅੱਗ ਲਗਾਈ ਜਾ ਰਹੀ ਹੈ। ਉੱਥੇ ਜ਼ਬਰਦਸਤ ਹਿੰਸਾ ਹੋ ਰਹੀ ਹੈ। ਪ੍ਰਦਰਸ਼ਨਕਾਰੀ ਲਗਾਤਾਰ ਹਿੰਸਾ ਨੂੰ ਅੰਜਾਮ ਦੇ ਰਹੇ ਹਨ। ਬੰਗਲਾਦੇਸ਼ ਦੇ ਗ੍ਰਹਿ ਮੰਤਰੀ ਅਸਦੁਜ਼ਮਾਨ ਖਾਨ ਦੇ ਧਨਮੰਡੀ ਨਿਵਾਸ ਦੀ ਵੀ ਭੰਨਤੋੜ ਕੀਤੀ ਗਈ ਹੈ।
ਭਾਰਤ ਰੇਲਵੇ ਨੇ ਟਰੇਨਾਂ ਕੀਤੀਆਂ ਰੱਦ
ਭਾਰਤੀ ਰੇਲਵੇ ਨੇ 19 ਜੁਲਾਈ ਤੋਂ 6 ਅਗਸਤ ਤੱਕ ਬੰਗਲਾਦੇਸ਼ ਜਾਣ ਵਾਲੀ ਕੋਲਕਾਤਾ-ਢਾਕਾ-ਕੋਲਕਾਤਾ ਮੈਤਰੀ ਐਕਸਪ੍ਰੈਸ ਟਰੇਨ ਸਮੇਤ ਸਾਰੀਆਂ ਰੇਲ ਸੇਵਾਵਾਂ ਰੱਦ ਕਰ ਦਿੱਤੀਆਂ ਸਨ।
ਇਹ ਵੀ ਪੜ੍ਹੋ: Bangladesh Protests : ਕੌਣ ਹਨ ਜਨਰਲ ਵਕਾਰ, ਜਿਸ ਦੇ ਹੱਥ ਹੁਣ ਬੰਗਲਾਦੇਸ਼ ਦੀ ਕਮਾਨ, ਸ਼ੇਖ ਹਸੀਨਾ ਨਾਲ ਕੀ ਸਬੰਧ ?
- PTC NEWS