Sat, Jul 27, 2024
Whatsapp

Voter ID Card: ਹੁਣ ਘਰ ਬੈਠੇ ਬਦਲੋ ਵੋਟਰ ਕਾਰਡ 'ਚ ਫੋਟੋ ਜਾਂ ਪਤਾ, ਇਥੇ ਜਾਣੋ ਸੌਖਾ ਢੰਗ

Reported by:  PTC News Desk  Edited by:  KRISHAN KUMAR SHARMA -- April 01st 2024 08:34 PM
Voter ID Card: ਹੁਣ ਘਰ ਬੈਠੇ ਬਦਲੋ ਵੋਟਰ ਕਾਰਡ 'ਚ ਫੋਟੋ ਜਾਂ ਪਤਾ, ਇਥੇ ਜਾਣੋ ਸੌਖਾ ਢੰਗ

Voter ID Card: ਹੁਣ ਘਰ ਬੈਠੇ ਬਦਲੋ ਵੋਟਰ ਕਾਰਡ 'ਚ ਫੋਟੋ ਜਾਂ ਪਤਾ, ਇਥੇ ਜਾਣੋ ਸੌਖਾ ਢੰਗ

Voter ID Card Photo Change Process: ਭਾਰਤੀ ਲੋਕ ਸਭਾ ਚੋਣ 2024 ਦੀ ਤਰੀਕ ਦਾ ਐਲਾਨ ਹੁੰਦੇ ਹੀ ਪੂਰੇ ਦੇਸ਼ 'ਚ ਚੋਣਵੀਂ ਮਾਹੌਲ ਬਣਿਆ ਹੋਇਆ ਹੈ। ਆਮ ਜਨਤਾ ਨੂੰ ਵੀ ਆਪਣੀ ਮਨਪਸੰਦ ਸਰਕਾਰ ਚੁਣਨ ਦਾ ਮੌਕਾ ਮਿਲਦਾ ਹੈ। ਇਹ ਮੌਕਾ ਤੁਹਾਨੂੰ ਉਦੋਂ ਹੀ ਮਿਲੇਗਾ, ਜਦੋਂ ਤੁਹਾਡਾ ਨਾਮ ਵੋਟਿੰਗ ਸੂਚੀ 'ਚ ਸ਼ਾਮਲ ਹੋਵੇਗਾ। 18 ਸਾਲ ਜਾਂ ਇਸਤੋਂ ਵੱਧ ਉਮਰ ਦਾ ਵਿਅਕਤੀ ਵੋਟਰ ਆਈਡੀ ਕਾਰਡ (Voter Card Changes) ਰਾਹੀਂ ਵੋਟ ਪਾ ਸਕਦਾ ਹੈ। ਇਸ ਕਾਰਡ ਨੂੰ ਦੇਸ਼ ਦੀ ਨਾਗਰਿਕਤਾ ਦੀ ਪਛਾਣ ਵਜੋਂ ਜਾਣਿਆ ਜਾਂਦਾ ਹੈ। ਅਜਿਹੇ 'ਚ ਵੋਟਿੰਗ ਕਾਰਡ ਨੂੰ ਅਪਡੇਟ ਕਰਨਾ ਵੀ ਜ਼ਰੂਰੀ ਹੈ। ਜੇਕਰ ਤੁਸੀਂ ਆਪਣੇ ਵੋਟਰ ਕਾਰਡ (Voter ID Card Online) 'ਚ ਫੋਟੋ ਬਦਲਵਾਉਣਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ ਕਿਤੇ ਭੱਜਣ ਦੀ ਲੋੜ ਨਹੀਂ ਹੈ, ਤੁਸੀਂ ਇਹ ਕੰਮ ਘਰ ਬੈਠੇ ਹੀ ਆਸਾਨੀ ਨਾਲ ਕਰ ਸਕਦੇ ਹੋ। ਤਾਂ ਆਉ ਜਾਣਦੇ ਹਾਂ ਘਰ ਬੈਠੇ ਵੋਟਰ ਕਾਰਡ 'ਚ ਫੋਟੋ ਬਦਲਣ ਦਾ ਤਰੀਕਾ...

ਵੋਟਰ ਕਾਰਡ 'ਚ ਫੋਟੋ ਬਦਲਵਾਉਣ ਦਾ ਤਰੀਕਾ

  • ਇਸ ਲਈ ਤੁਹਾਨੂੰ ਸਭ ਤੋਂ ਪਹਿਲਾ ਰਾਜ ਦੇ ਵੋਟਰ ਸੇਵਾ ਪੋਰਟਲ 'ਤੇ ਜਾਣਾ ਪਵੇਗਾ।
  • ਫਿਰ ਉਥੇ ਤੁਹਾਨੂੰ ਵੋਟਰ ਸੂਚੀ ਦਾ ਵਿਕਲਪ ਦਿਖਾਈ ਦੇਵੇਗਾ, ਜਿਸ 'ਤੇ ਕਲਿੱਕ ਕਰਕੇ ਤੁਹਾਨੂੰ ਸੁਧਾਰ ਵਿਕਲਪ ਨੂੰ ਚੁਣਨਾ ਹੋਵੇਗਾ।
  • ਇਸ ਤੋਂ ਬਾਅਦ ਫਾਰਮ 8 ਇੱਥੇ ਉਪਲਬਧ ਹੋਵੇਗਾ ਜਿਸ 'ਚ ਤੁਹਾਨੂੰ ਨਾਮ, ਫੋਟੋ ਆਈਡੀ ਵਰਗੀ ਜਾਣਕਾਰੀ ਦਰਜ ਕਰਨੀ ਪਵੇਗੀ।
  • ਇੱਥੋਂ ਤੁਸੀਂ ਫੋਟੋ ਵਿਕਲਪ 'ਤੇ ਕਲਿੱਕ ਕਰੋ ਅਤੇ ਵੇਰਵੇ ਭਰੋ।
  • ਅੰਤ 'ਚ ਆਪਣੀ ਪਾਸਪੋਰਟ ਸਾਈਜ਼ ਫੋਟੋ ਅਪਲੋਡ ਕਰੋ।

ਇਸ ਤਰੀਕੇ ਨਾਲ ਤੁਸੀਂ ਘਰ ਬੈਠੇ ਹੀ ਆਪਣੇ ਵੋਟਰ ਕਾਰਡ ਦੀ ਫੋਟੋ ਨੂੰ ਆਸਾਨੀ ਨਾਲ ਬਦਲ ਸਕੋਗੇ। ਤੁਸੀਂ ਸਿਰਫ ਫੋਟੋ ਹੀ ਨਹੀਂ, ਘਰ ਬੈਠੇ ਵੋਟਰ ਆਈਡੀ 'ਤੇ ਘਰ ਦਾ ਪਤਾ, ਨਾਮ ਆਦਿ ਦੀਆਂ ਗਲਤੀਆਂ ਨੂੰ ਵੀ ਠੀਕ ਕਰ ਸਕਦੇ ਹੋ। ਤੁਹਾਨੂੰ ਆਪਣੇ ਰਾਜ ਦੀ ਵੋਟਰ ਸੇਵਾ ਪੋਰਟਲ 'ਚ ਜਾਣਾ ਹੋਵੇਗਾ। ਪੋਰਟਲ 'ਤੇ ਲੌਗਇਨ ਕਰਨ ਤੋਂ ਬਾਅਦ ਤੁਸੀਂ ਵੋਟਰ ਸੂਚੀ ਦੇ ਵਿਕਲਪ 'ਤੇ ਜਾ ਸਕਦੇ ਹੋ ਅਤੇ ਸੁਧਾਰ ਵਿਕਲਪ ਨੂੰ ਚੁਣ ਸਕਦੇ ਹੋ ਅਤੇ ਨਾਮ, ਪਤੇ ਆਦਿ 'ਚ ਬਦਲਾਅ ਕਰ ਸਕਦੇ ਹੋ।


-

Top News view more...

Latest News view more...

PTC NETWORK