Wed, Feb 12, 2025
Whatsapp

Muktsar Gas Cylinder Video : ਸਾਵਧਾਨ! ਮੁਕਤਸਰ 'ਚ ਗੈਸ ਦੀ ਥਾਂ ਸਿਲੰਡਰ 'ਚੋਂ ਨਿਕਲੀ ਅਨੋਖੀ ਚੀਜ਼, ਵੇਖ ਕੇ ਪਰਿਵਾਰ ਦੇ ਵੀ ਉਡੇ ਹੋਸ਼

Muktsar Gas Cylinder Video : ਪੀੜਤ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਸਲਿੰਡਰ ਚੈੱਕ ਕੀਤਾ ਤਾਂ ਸਿਲੰਡਰ ਦਾ ਭਾਰ ਤਾਂ ਪੂਰਾ ਸੀ, ਲੇਕਿਨ ਉਹ ਚੱਲ ਨਹੀਂ ਰਿਹਾ ਸੀ। ਇਸ 'ਤੇ ਪਰਿਵਾਰ ਨੇ ਜਦੋਂ ਸਿਲੰਡਰ ਨੂੰ ਉਲਟਾ ਕਰਕੇ ਚੈੱਕ ਕੀਤਾ ਤਾਂ ਸਿਲੰਡਰ ਦੇ ਵਿੱਚੋਂ ਪਾਣੀ ਨਿਕਲਿਆ, ਜਿਸ ਨੂੰ ਵੇਖ ਕੇ ਉਨ੍ਹਾਂ ਦੇ ਹੋਸ਼ ਉਡ ਗਏ।

Reported by:  PTC News Desk  Edited by:  KRISHAN KUMAR SHARMA -- February 04th 2025 04:27 PM -- Updated: February 04th 2025 04:29 PM
Muktsar Gas Cylinder Video : ਸਾਵਧਾਨ! ਮੁਕਤਸਰ 'ਚ ਗੈਸ ਦੀ ਥਾਂ ਸਿਲੰਡਰ 'ਚੋਂ ਨਿਕਲੀ ਅਨੋਖੀ ਚੀਜ਼, ਵੇਖ ਕੇ ਪਰਿਵਾਰ ਦੇ ਵੀ ਉਡੇ ਹੋਸ਼

Muktsar Gas Cylinder Video : ਸਾਵਧਾਨ! ਮੁਕਤਸਰ 'ਚ ਗੈਸ ਦੀ ਥਾਂ ਸਿਲੰਡਰ 'ਚੋਂ ਨਿਕਲੀ ਅਨੋਖੀ ਚੀਜ਼, ਵੇਖ ਕੇ ਪਰਿਵਾਰ ਦੇ ਵੀ ਉਡੇ ਹੋਸ਼

LPG Gas Cylinder Viral News : ਜੇਕਰ ਤੁਸੀ ਵੀ ਬਿਨਾਂ ਚੈਕਿੰਗ ਤੋਂ ਗੈਸ ਸਿਲੰਡਰ ਲੈਂਦੇ ਹੋ ਤਾਂ ਸਾਵਧਾਨ ਹੋ ਜਾਓ, ਕਿਉਂ ਗੈਸ ਸਿਲੰਡਰ ਨੂੰ ਲੈ ਕੇ ਕਈ ਠੱਗੀਆਂ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਕਈ ਗੈਸ ਸਿਲੰਡਰਾਂ ਵਿੱਚ ਸ਼ਰਾਰਤੀ ਅਨਸਰ ਗੈਸ ਦੀ ਥਾਂ ਪਾਣੀ ਭਰ ਕੇ ਲੋਕਾਂ ਨਾਲ ਠੱਗੀ ਵੀ ਮਾਰਦੇ ਹਨ। ਅਜਿਹਾ ਹੀ ਇੱਕ ਮਾਮਲਾ ਮੁਕਤਸਰ 'ਚ ਸਾਹਮਣੇ ਆਇਆ ਹੈ, ਜਿਥੇ ਇੱਕ ਪਰਿਵਾਰ ਵੱਲੋਂ ਖਰੀਦੇ ਗੈਸ ਸਿਲੰਡਰ ਵਿਚੋਂ ਗੈਸ ਦੀ ਥਾਂ ਪਾਣੀ ਨਿਕਲ ਆਇਆ। ਪਰਿਵਾਰ ਦਾ ਇਲਜ਼ਾਮ ਹੈ ਕਿ ਗੈਸ ਸਿਲੰਡਰ ਵਿਚੋਂ ਲਗਭਗ 7-8 ਕਿੱਲੋ ਪਾਣੀ ਨਿਕਲਿਆ ਹੈ।

ਜਾਣਕਾਰੀ ਦਿੰਦਿਆ ਪੀੜਤ ਨੇ ਦੱਸਿਆ ਕਿ ਉਹ ਸ਼੍ਰੀ ਮੁਕਤਸਰ ਸਾਹਿਬ ਦੇ ਗਾਂਧੀ ਚੌਂਕ ਵਿੱਚ ਇੱਕ ਪਰਿਵਾਰ ਬਿਊਟੀ ਪਾਰਲਰ ਚਲਾਉਂਦਾ ਹੈ ਅਤੇ ਉਸ ਨੇ ਭਾਰਤ ਗੈਸ ਪਨਸਪ ਏਜੰਸੀ ਤੋਂ ਸਿਲੰਡਰ ਭਰਵਾਇਆ ਸੀ। ਜਦ ਪਰਿਵਾਰ ਨੇ ਇਹ ਸਿਲੰਡਰ ਗੈਸ ਚੁੱਲ੍ਹੇ ਨਾਲ ਲਗਾਇਆ ਤਾਂ ਇਹ ਸਿਲੰਡਰ 10 ਦਿਨ ਹੀ ਹੋਏ ਸਨ ਕਿ ਉਸ ਤੋਂ ਬਾਅਦ ਬੰਦ ਹੋ ਗਿਆ।


ਪੀੜਤ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਸਲਿੰਡਰ ਚੈੱਕ ਕੀਤਾ ਤਾਂ ਸਿਲੰਡਰ ਦਾ ਭਾਰ ਤਾਂ ਪੂਰਾ ਸੀ, ਲੇਕਿਨ ਉਹ ਚੱਲ ਨਹੀਂ ਰਿਹਾ ਸੀ। ਇਸ 'ਤੇ ਪਰਿਵਾਰ ਨੇ ਜਦੋਂ ਸਿਲੰਡਰ ਨੂੰ ਉਲਟਾ ਕਰਕੇ ਚੈੱਕ ਕੀਤਾ ਤਾਂ ਸਿਲੰਡਰ ਦੇ ਵਿੱਚੋਂ ਪਾਣੀ ਨਿਕਲਿਆ, ਜਿਸ ਨੂੰ ਵੇਖ ਕੇ ਉਨ੍ਹਾਂ ਦੇ ਹੋਸ਼ ਉਡ ਗਏ।

ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇਸ ਸਲੰਡਰ ਦੇ ਵਿੱਚ ਕਰੀਬ ਸੱਤ ਤੋਂ ਅੱਠ ਕਿਲੋ ਪਾਣੀ ਮੌਜੂਦ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੀ ਸਾਡੇ ਵੱਲੋਂ ਵੀਡੀਓ ਵੀ ਬਣਾਈ ਗਈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਸਿਲੰਡਰ ਬਦਲ ਕੇ ਨਵਾਂ ਸਿਲੰਡਰ ਮੁਹਈਆ ਕਰਾਇਆ ਜਾਵੇ।

ਗੈਸ ਏਜੰਸੀ ਮੈਨੇਜਰ ਨੇ ਕੀ ਕਿਹਾ ?

ਦੂਜੇ ਪਾਸੇ, ਜਦੋਂ ਭਾਰਤ ਗੈਸ ਦੇ ਮੈਨੇਜਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕੋਲ ਅਜੇ ਅਜਿਹੀ ਕੋਈ ਸ਼ਿਕਾਇਤ ਨਹੀਂ ਆਹੀ ਹੈ ਅਤੇ ਜਦੋਂ ਉਨ੍ਹਾਂ ਕੋਲ ਕੋਈ ਸ਼ਿਕਾਇਤ ਪਹੁੰਚੇਗੀ ਤਾਂ ਉਹ ਇਸ 'ਤੇ ਕਾਰਵਾਈ ਜ਼ਰੂਰ ਕਰਨਗੇ।

ਸ਼੍ਰੀ ਮੁਕਤਸਰ ਸਾਹਿਬ ਤੋਂ ਬੂਟਾ ਸਿੰਘ ਦੀ ਰਿਪੋਰਟ।

- PTC NEWS

Top News view more...

Latest News view more...

PTC NETWORK