Bhakra Dam ’ਚ ਲਗਾਤਾਰ ਵਧ ਰਿਹਾ ਪਾਣੀ ਦਾ ਪੱਧਰ ; ਟੈਸਟਿੰਗ ਦੇ ਲਈ ਖੋਲ੍ਹੇ ਗਏ ਫਲੱਡ ਗੇਟ , ਜਾਣੋ ਪਾਣੀ ਦਾ ਪੱਧਰ
Water level in Bhakra Dam News : ਪਹਾੜੀ ਇਲਾਕਿਆਂ ’ਚ ਲਗਾਤਾਰ ਪੈ ਰਹੇ ਮੀਂਹ ਕਾਰਨ ਪੰਜਾਬ ਦੇ ਡੈਮਾਂ ਅਤੇ ਦਰਿਆਵਾਂ ’ਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ। ਇਸੇ ਦੇ ਚੱਲਦੇ ਟੈਸਟਿੰਗ ਦੇ ਲਈ ਅੱਜ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹੇ ਗਏ। ਦੱਸ ਦਈਏ ਕਿ ਅਜੇ ਵੀ ਭਾਖੜਾ ਡੈਮ ਖਤਰੇ ਦੇ ਨਿਸ਼ਾਨ ਤੋਂ 15 ਫੁੱਟ ਥੱਲੇ ਹੈ। ਪਰ ਲਗਾਤਾਰ ਹਿਮਾਚਲ ’ਚ ਪੈ ਰਹੀ ਬਰਸਾਤ ਕਾਰਨ ਡੈਮ ’ਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਿਕ ਭਾਖੜਾ ਡੈਮ ਦਾ ਅੱਜ ਸਵੇਰ ਦਾ ਲੈਵਲ 1665.06 ਫੁੱਟ ਹੈ, ਦੱਸ ਦਈਏ ਕਿ ਹੈ ਕਿ ਭਾਖੜਾ ਡੈਮ ’ਚ 1680 ਫੁੱਟ ਤੱਕ ਪਾਣੀ ਰੱਖਿਆ ਜਾ ਸਕਦਾ ਹੈ ਉਸ ਤੋਂ ਬਾਅਦ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹੇ ਜਾਂਦੇ ਹਨ। ਅਜੇ ਵੀ ਭਾਖੜਾ ਡੈਮ ਵਿੱਚ 15 ਫੁੱਟ ਤੱਕ ਹੋਰ ਪਾਣੀ ਭਰ ਸਕਦਾ ਹੈ।
ਉੱਥੇ ਹੀ ਜੇਕਰ ਮੌਜੂਦਾ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਭਾਖੜਾ ਡੈਮ ਵਿੱਚ ਇਸ ਸਮੇਂ 65617 ਕਿਊਸਿਕ ਪਾਣੀ ਆ ਰਿਹਾ ਹੈ ਅਤੇ ਭਾਖੜਾ ਡੈਮ ਵਿੱਚੋਂ 32171 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਹ ਪਾਣੀ ਦੋ ਨਹਿਰਾਂ ਅਤੇ ਸਤਲੁਜ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ। ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ
ਇਹ ਵੀ ਪੜ੍ਹੋ : Ferozepur News : ਪਿਸਤੌਲ ਨਾਲ ਖੇਡਦੇ ਸਮੇਂ ਬੱਚੇ ਨੂੰ ਲੱਗੀ ਗੋਲੀ, ਲੁਧਿਆਣਾ ਦੇ DMC ਹਸਪਤਾਲ 'ਚ ਇਲਾਜ ਦੌਰਾਨ ਤੋੜਿਆ ਦਮ
- PTC NEWS