Mon, Dec 8, 2025
Whatsapp

Panipat Gangrape : ਮਹਿਲਾ ਨਾਲ ਖੜ੍ਹੀ ਟ੍ਰੇਨ 'ਚ ਹੋਇਆ ਗੈਂਗਰੇਪ ,ਮਗਰੋਂ ਰੇਲਵੇ ਟ੍ਰੈਕ 'ਤੇ ਸੁੱਟਿਆ, ਕੱਟ ਗਏ ਦੋਵੇਂ ਪੈਰ

Panipat Gangrape : ਹਰਿਆਣਾ ਦੇ ਪਾਣੀਪਤ ਵਿੱਚ ਇੱਕ ਮਹਿਲਾ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਤਿੰਨ ਵਿਅਕਤੀਆਂ ਨੇ ਇੱਕ ਰੇਲਗੱਡੀ ਦੇ ਖਾਲੀ ਡੱਬੇ ਵਿੱਚ ਵਾਰੀ-ਵਾਰੀ ਉਸ ਨਾਲ ਜਬਰ ਜਿਨਾਹ ਕੀਤਾ। ਬਾਅਦ ਵਿੱਚ ਉਸਨੂੰ ਸੋਨੀਪਤ ਲਿਜਾਇਆ ਗਿਆ। ਉੱਥੇ ਆਰੋਪੀਆਂ ਨੇ ਉਸਨੂੰ ਪਟੜੀਆਂ 'ਤੇ ਸੁੱਟ ਦਿੱਤਾ। ਜਦੋਂ ਰੇਲਗੱਡੀ ਉਸਦੇ ਉੱਪਰੋਂ ਲੰਘੀ ਤਾਂ ਮਹਿਲਾ ਦੇ ਪੈਰ ਕੱਟ ਗਏ।

Reported by:  PTC News Desk  Edited by:  Shanker Badra -- July 07th 2025 04:19 PM
Panipat Gangrape : ਮਹਿਲਾ ਨਾਲ ਖੜ੍ਹੀ ਟ੍ਰੇਨ 'ਚ ਹੋਇਆ ਗੈਂਗਰੇਪ ,ਮਗਰੋਂ ਰੇਲਵੇ ਟ੍ਰੈਕ 'ਤੇ ਸੁੱਟਿਆ, ਕੱਟ ਗਏ ਦੋਵੇਂ ਪੈਰ

Panipat Gangrape : ਮਹਿਲਾ ਨਾਲ ਖੜ੍ਹੀ ਟ੍ਰੇਨ 'ਚ ਹੋਇਆ ਗੈਂਗਰੇਪ ,ਮਗਰੋਂ ਰੇਲਵੇ ਟ੍ਰੈਕ 'ਤੇ ਸੁੱਟਿਆ, ਕੱਟ ਗਏ ਦੋਵੇਂ ਪੈਰ

Panipat Gangrape : ਹਰਿਆਣਾ ਦੇ ਪਾਣੀਪਤ ਵਿੱਚ ਇੱਕ ਮਹਿਲਾ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਤਿੰਨ ਵਿਅਕਤੀਆਂ ਨੇ ਇੱਕ ਰੇਲਗੱਡੀ ਦੇ ਖਾਲੀ ਡੱਬੇ ਵਿੱਚ ਵਾਰੀ-ਵਾਰੀ ਉਸ ਨਾਲ ਜਬਰ ਜਿਨਾਹ ਕੀਤਾ। ਬਾਅਦ ਵਿੱਚ ਉਸਨੂੰ ਸੋਨੀਪਤ ਲਿਜਾਇਆ ਗਿਆ। ਉੱਥੇ ਆਰੋਪੀਆਂ ਨੇ ਉਸਨੂੰ ਪਟੜੀਆਂ 'ਤੇ ਸੁੱਟ ਦਿੱਤਾ। ਜਦੋਂ ਰੇਲਗੱਡੀ ਉਸਦੇ ਉੱਪਰੋਂ ਲੰਘੀ ਤਾਂ ਮਹਿਲਾ ਦੇ ਪੈਰ ਕੱਟ ਗਏ।

ਪੁਲਿਸ ਨੇ ਸੋਮਵਾਰ ਨੂੰ ਕਿਹਾ ਕਿ ਪਾਣੀਪਤ ਵਿੱਚ ਇੱਕ 35 ਸਾਲਾ ਔਰਤ ਨਾਲ ਖੜ੍ਹੀ ਰੇਲਗੱਡੀ ਦੇ ਖਾਲੀ ਡੱਬੇ ਵਿੱਚ ਕਥਿਤ ਤੌਰ 'ਤੇ ਗੈਂਗਰੇਪ ਕੀਤਾ ਗਿਆ ਸੀ। ਪੁਲਿਸ ਦੇ ਅਨੁਸਾਰ ਉਨ੍ਹਾਂ ਨੂੰ 26 ਜੂਨ ਨੂੰ ਉਸਦੇ ਲਾਪਤਾ ਹੋਣ ਦੀ ਰਿਪੋਰਟ ਮਿਲੀ ਸੀ। ਉਸਦੇ ਪਤੀ ਨੇ ਪੁਲਿਸ ਨੂੰ ਦੱਸਿਆ ਕਿ ਉਹ 24 ਜੂਨ ਨੂੰ ਝਗੜੇ ਤੋਂ ਬਾਅਦ ਘਰੋਂ ਲਾਪਤਾ ਹੋ ਗਈ ਸੀ। ਪਤੀ ਨੇ ਦੱਸਿਆ ਕਿ ਅਜਿਹਾ ਪਹਿਲਾਂ ਵੀ ਹੋਇਆ ਹੈ। ਉਹ ਆਪਣੇ ਆਪ ਵਾਪਸ ਆ ਜਾਂਦੀ ਸੀ।

ਇਸ ਦੌਰਾਨ ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਰੇਲਵੇ ਸਟੇਸ਼ਨ 'ਤੇ ਬੈਠੀ ਸੀ। ਉਸ ਸਮੇਂ ਇੱਕ ਆਦਮੀ ਉਸ ਕੋਲ ਆਇਆ। ਉਸਨੇ ਦਾਅਵਾ ਕੀਤਾ ਕਿ ਉਸਨੂੰ ਉਸਦੇ ਪਤੀ ਨੇ ਭੇਜਿਆ ਹੈ। ਕਿਲਾ ਪੁਲਿਸ ਸਟੇਸ਼ਨ ਦੇ ਐਸਐਚਓ ਸ਼੍ਰੀ ਨਿਵਾਸ ਨੇ ਦੱਸਿਆ ਕਿ ਮਹਿਲਾ ਦੇ ਅਨੁਸਾਰ ਉਹ ਉਸਨੂੰ ਆਪਣੇ ਨਾਲ ਲੈ ਗਿਆ ਅਤੇ ਸਟੇਸ਼ਨ 'ਤੇ ਖੜੀ ਰੇਲਗੱਡੀ ਦੇ ਇੱਕ ਖਾਲੀ ਡੱਬੇ ਵਿੱਚ ਚੜ੍ਹ ਗਿਆ। ਉੱਥੇ ਉਸਨੇ ਉਸ ਨਾਲਜਬਰ ਜਿਨਾਹ ਕੀਤਾ। ਉਸੇ ਸਮੇਂ ਦੋ ਹੋਰ ਆਦਮੀ ਵੀ ਉਸਦੇ ਨਾਲ ਸ਼ਾਮਲ ਹੋ ਗਏ। ਦੋਵਾਂ ਨੇ ਵੀ ਨਾਲ ਰੇਪ ਕੀਤਾ।

ਮਹਿਲਾ ਨੇ ਪੁਲਿਸ ਨੂੰ ਦੱਸਿਆ ਕਿ ਉਸਨੂੰ ਬਾਅਦ ਵਿੱਚ ਸੋਨੀਪਤ ਲਿਜਾਇਆ ਗਿਆ, ਜਿੱਥੇ ਆਰੋਪੀਆਂ ਨੇ ਉਸਨੂੰ ਪਟੜੀਆਂ 'ਤੇ ਸੁੱਟ ਦਿੱਤਾ। ਜਦੋਂ ਰੇਲਗੱਡੀ ਉਸਦੇ ਉੱਪਰੋਂ ਲੰਘੀ ਤਾਂ ਉਸਦੇ ਦੋਵੇਂ ਪੈਰ ਕੱਟ ਗਏ। ਐਸਐਚਓ ਨੇ ਕਿਹਾ ਕਿ ਉਸਨੂੰ ਬਾਅਦ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਉਸਦਾ ਇਲਾਜ ਚੱਲ ਰਿਹਾ ਹੈ। ਜੀਆਰਪੀ ਦੇ ਐਸਐਚਓ ਇੰਸਪੈਕਟਰ ਰਾਜੇਸ਼ ਨੇ ਕਿਹਾ ਕਿ ਉਨ੍ਹਾਂ ਨੂੰ ਐਤਵਾਰ ਸ਼ਾਮ ਨੂੰ ਜ਼ੀਰੋ ਐਫਆਈਆਰ ਮਿਲੀ। ਮਾਮਲੇ ਦੀ ਹੋਰ ਜਾਂਚ ਜਾਰੀ ਹੈ।

ਦੱਸ ਦੇਈਏ ਕਿ ਜ਼ੀਰੋ ਐਫਆਈਆਰ ਕਿਸੇ ਵੀ ਪੁਲਿਸ ਸਟੇਸ਼ਨ ਵਿੱਚ ਦਰਜ ਕੀਤੀ ਜਾ ਸਕਦੀ ਹੈ, ਭਾਵੇਂ ਘਟਨਾ/ਖੇਤਰ ਕੋਈ ਵੀ ਹੋਵੇ। ਬਾਅਦ ਵਿੱਚ ਇਸਨੂੰ ਸਬੰਧਤ ਪੁਲਿਸ ਸਟੇਸ਼ਨ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ।

- PTC NEWS

Top News view more...

Latest News view more...

PTC NETWORK
PTC NETWORK