Sat, Dec 7, 2024
Whatsapp

Gurpurab : ਯੂਥ ਅਕਾਲੀ ਦਲ ਨੇ ਗੁਰਪੁਰਬ 'ਤੇ ਲਾਇਆ ਦਸਤਾਰਾਂ ਦਾ ਲੰਗਰ, ਵਿਦੇਸ਼ੀ ਸੈਲਾਨੀ ਵੀ ਬੋਲੇ - ਮੇਰੀ ਦਸਤਾਰ, ਮੇਰੀ ਸ਼ਾਨ, ਵੇਖੋ Video

Guru Nanak Dev Ji 555th Parkash Purab : ਦਸਤਾਰਾਂ ਦੇ ਲੰਗਰ ਨੂੰ ਲੈ ਕੇ ਗੁਰਪੁਰਬ 'ਤੇ ਵੱਡੀ ਗਿਣਤੀ ਪਹੁੰਚ ਰਹੀ ਸੰਗਤ ਖਾਸ ਕਰਕੇ ਨੌਜਵਾਨਾਂ ਤੇ ਵਿਦੇਸ਼ੀ ਸੈਲਾਨੀਆਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਯੂਥ ਅਕਾਲੀ ਦਲ ਵੱਲੋਂ ਲਾਏ ਇਸ ਕੈਂਪ ਵਿੱਚ ਨੌਜਵਾਨ ਵੱਡੀ ਗਿਣਤੀ ਵਿੱਚ ਸ਼ਾਮਿਲ ਹੋ ਕੇ ਦਸਤਾਰਾਂ ਸਜਾ ਰਹੇ ਹਨ।

Reported by:  PTC News Desk  Edited by:  KRISHAN KUMAR SHARMA -- November 15th 2024 11:59 AM -- Updated: November 15th 2024 01:27 PM
Gurpurab : ਯੂਥ ਅਕਾਲੀ ਦਲ ਨੇ ਗੁਰਪੁਰਬ 'ਤੇ ਲਾਇਆ ਦਸਤਾਰਾਂ ਦਾ ਲੰਗਰ, ਵਿਦੇਸ਼ੀ ਸੈਲਾਨੀ ਵੀ ਬੋਲੇ - ਮੇਰੀ ਦਸਤਾਰ, ਮੇਰੀ ਸ਼ਾਨ, ਵੇਖੋ Video

Gurpurab : ਯੂਥ ਅਕਾਲੀ ਦਲ ਨੇ ਗੁਰਪੁਰਬ 'ਤੇ ਲਾਇਆ ਦਸਤਾਰਾਂ ਦਾ ਲੰਗਰ, ਵਿਦੇਸ਼ੀ ਸੈਲਾਨੀ ਵੀ ਬੋਲੇ - ਮੇਰੀ ਦਸਤਾਰ, ਮੇਰੀ ਸ਼ਾਨ, ਵੇਖੋ Video

Youth Akali Dal News : ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਵੱਲੋਂ ਸ੍ਰੀ ਹਰਮੰਦਿਰ ਸਾਹਿਬ ਵਿਖੇ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਯੂਥ ਅਕਾਲੀ ਦਲ ਵੱਲੋਂ ਨੌਜਵਾਨਾਂ ਨੂੰ ਸਿਰ 'ਤੇ ਦਸਤਾਰ ਸਜਾਉਣ ਲਈ ਪ੍ਰੇਰਦਿਆਂ ''ਮੇਰੀ ਦਸਤਾਰ, ਮੇਰੀ ਸ਼ਾਨ'' ਮੁਹਿਮ ਤਹਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਘੰਟਾ ਘਰਪੋਜ ਦੁਆਰ ਦੇ ਬਾਹਰ ਦਸਤਾਰਾਂ ਦਾ ਲੰਗਰ ਵਰਤਾਇਆ ਗਿਆ।

ਦਸਤਾਰਾਂ ਦੇ ਲੰਗਰ ਨੂੰ ਲੈ ਕੇ ਗੁਰਪੁਰਬ 'ਤੇ ਵੱਡੀ ਗਿਣਤੀ ਪਹੁੰਚ ਰਹੀ ਸੰਗਤ ਖਾਸ ਕਰਕੇ ਨੌਜਵਾਨਾਂ ਤੇ ਵਿਦੇਸ਼ੀ ਸੈਲਾਨੀਆਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਯੂਥ ਅਕਾਲੀ ਦਲ ਵੱਲੋਂ ਲਾਏ ਇਸ ਕੈਂਪ ਵਿੱਚ ਨੌਜਵਾਨ ਵੱਡੀ ਗਿਣਤੀ ਵਿੱਚ ਸ਼ਾਮਿਲ ਹੋ ਕੇ ਦਸਤਾਰਾਂ ਸਜਾ ਰਹੇ ਹਨ। ਨਾਲ ਹੀ ਕੈਂਪ ਲਈ ਯੂਥ ਅਕਾਲੀ ਦਲ ਦੇ ਅਹੁਦੇਦਾਰਾਂ ਅਤੇ ਵਰਕਰਾਂ 'ਚ ਵੀ ਖਾਸਾ ਉਤਸ਼ਾਹ ਨਜ਼ਰ ਆਇਆ, ਜਿਨ੍ਹਾਂ ਨੇ ਬਹੁਤ ਹੀ ਮਿਹਨਤ ਨਾਲ ਨੌਜਵਾਨਾਂ ਦੇ ਸਿਰਾਂ 'ਤੇ ਦਸਤਾਰਾਂ ਨੂੰ ਸਜਾਇਆ।


ਕੈਂਪ ਵਿੱਚ ਪੰਜਾਬੀ ਨੌਜਵਾਨਾਂ ਤੋਂ ਇਲਾਵਾ ਵਿਦੇਸ਼ੀ ਸੈਲਾਨੀਆਂ ਵੀ ਦਸਤਾਰ ਸਜਾਉਂਦੇ ਵਿਖਾਈ ਦਿੱਤੇ। ਉਨ੍ਹਾਂ ਇਸ ਮੌਕੇ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਇਥੇ ਗੁਰਪੁਰਬ 'ਤੇ ਨਤਮਸਤਕ ਹੋ ਕੇ ਬਹੁਤ ਹੀ ਵਧੀਆ ਲੱਗਿਆ ਅਤੇ ਦਸਤਾਰ ਸਜਾ ਕੇ ਉਹ ਬਹੁਤ ਖੁਸ਼ ਮਹਿਸੂਸ ਕਰ ਰਹੇ ਹਨ। ਗੱਲਬਾਤ ਦੌਰਾਨ ਯੂਥ ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਣ 'ਤੇ ਉਹ ਅਤਿਅੰਤ ਖੁਸ਼ ਹਨ।

- PTC NEWS

Top News view more...

Latest News view more...

PTC NETWORK