Kapurthala News : ਗੁੰਡਾਗਰਦੀ ਦਾ ਨੰਗਾ ਨਾਚ, ਭਰੇ ਬਾਜ਼ਾਰ 'ਚ ਚੱਲੇ ਦਾਤਰ , ਮੁੰਡੇ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ
Kapurthala News : ਸੁਲਤਾਨਪੁਰ ਲੋਧੀ 'ਚ ਦਿਨ-ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲ ਰਿਹਾ ਹੈ। ਭਰੇ ਬਾਜ਼ਾਰ 'ਚ ਨੌਜਵਾਨਾਂ ਨੇ ਇੱਕ ਮੁੰਡੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਹੈ।
ਇੱਕ ਪਾਸੇ ਅੱਜ ਪਵਿੱਤਰ ਮੱਸਿਆ ਦਾ ਦਿਹਾੜਾ ਹੈ ਅਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਸੁਲਤਾਨਪੁਰ ਲੋਧੀ ਇਤਿਹਾਸਿਕ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਆ ਰਹੀ ਹੈ।
ਦੂਜੇ ਪਾਸੇ ਬਾਜ਼ਾਰ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ ਅਤੇ ਨੌਜਵਾਨ ਦਾਤਰ ਲੈ ਕੇ ਘੁੰਮ ਰਹੇ ਹਨ।
- PTC NEWS