ਮੁੜ ਤੋਂ ਪਿਤਾ ਬਣੇ ਯੁਵਰਾਜ ਸਿੰਘ; ਪਤਨੀ ਹੇਜ਼ਲ ਕੀਚ ਨੇ ਧੀ ਨੂੰ ਦਿੱਤਾ ਜਨਮ
ਮੁਹਾਲੀ: ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਫਿਰ ਤੋਂ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਹੇਜ਼ਲ ਕੀਚ ਨੇ ਹੁਣ ਬੇਟੇ ਤੋਂ ਬਾਅਦ ਬੇਟੀ ਨੂੰ ਜਨਮ ਦਿੱਤਾ ਹੈ। ਸਿਕਸਰ ਕਿੰਗ ਦੇ ਨਾਮ ਨਾਲ ਮਸ਼ਹੂਰ ਯੂਵੀ ਨੇ ਖੁਦ ਇਸ ਖੁਸ਼ਖਬਰੀ ਨੂੰ ਆਪਣੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤੀ ਹੈ।
ਇੰਸਟਾਗ੍ਰਾਮ ਅਤੇ ਟਵਿੱਟਰ 'ਤੇ ਫੋਟੋ ਪੋਸਟ ਕਰਦੇ ਹੋਏ, ਯੁਵਰਾਜ ਨੇ ਕਿਹਾ ਕਿ ਨੀਂਦ ਭਰੀਆਂ ਰਾਤਾਂ ਹੁਣ ਖੁਸ਼ੀਆਂ ਨਾਲ ਭਰ ਗਈ ਹੈ ਕਿਉਂਕਿ ਅਸੀਂ ਆਪਣੀ ਛੋਟੀ ਰਾਜਕੁਮਾਰੀ ਔਰਾ ਦਾ ਸਵਾਗਤ ਕਰ ਰਹੇ ਹਾਂ, ਜਿਸਨੇ ਸਾਡੇ ਪਰਿਵਾਰ ਨੂੰ ਪੂਰਾ ਕਰ ਦਿੱਤਾ ਹੈ।
ਯੁਵਰਾਜ ਅਤੇ ਹੇਜ਼ਲ ਪਿਛਲੇ ਸਾਲ ਜਨਵਰੀ 2022 ਵਿੱਚ ਪਹਿਲੀ ਵਾਰ ਮਾਤਾ-ਪਿਤਾ ਬਣੇ ਸਨ, ਜਦੋਂ ਉਨ੍ਹਾਂ ਦੇ ਇੱਕ ਪੁੱਤਰ ਨੇ ਜਨਮ ਦਿੱਤਾ ਸੀ, ਜਿਸਦਾ ਨਾਮ ਓਰੀਅਨ ਰੱਖਿਆ। ਪਰ ਬੇਟੀ ਦਾ ਜਨਮ ਕਦੋਂ ਹੋਇਆ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਯੁਵੀ ਵੱਲੋਂ ਸ਼ੇਅਰ ਕੀਤੀ ਗਈ ਫੋਟੋ ਜਨਮ ਤੋਂ ਤੁਰੰਤ ਬਾਅਦ ਦੀ ਨਹੀਂ ਲੱਗਦੀ ਹੈ। ਇਸ ਤਰ੍ਹਾਂ 17 ਮਹੀਨਿਆਂ 'ਚ ਇਹ ਜੋੜਾ ਦੂਜੇ ਬੱਚੇ ਦੇ ਮਾਤਾ-ਪਿਤਾ ਬਣ ਗਏ ਹਨ।
ਬ੍ਰਿਟਿਸ਼ ਮਾਡਲ ਅਤੇ ਭਾਰਤੀ ਮੂਲ ਦੀ ਅਭਿਨੇਤਰੀ ਹੇਜ਼ਲ ਕੀਚ ਨੂੰ ਲੰਬੇ ਸਮੇਂ ਤੱਕ ਡੇਟ ਕਰਨ ਤੋਂ ਬਾਅਦ ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਯੁਵਰਾਜ ਸਿੰਘ ਨੇ ਹੇਜ਼ਲ ਨਾਲ ਵਿਆਹ ਕਰਵਾ ਲਿਆ ਸੀ। ਦੋਵਾਂ ਦੇ ਵਿਆਹ ਸਮਾਰੋਹ 'ਚ ਜ਼ਹੀਰ ਖਾਨ, ਵਿਰਾਟ ਕੋਹਲੀ ਸਮੇਤ ਟੀਮ ਇੰਡੀਆ ਦੇ ਕਈ ਸੁਪਰਸਟਾਰਾਂ ਨੇ ਸ਼ਿਰਕਤ ਕੀਤੀ ਸੀ।
ਇਹ ਵੀ ਪੜ੍ਹੋ: PSEB ਦੀ 9ਵੀਂ ਜਮਾਤ ਦੀ ਕਿਤਾਬ 'ਚ ਸ਼ਹੀਦ ਊਧਮ ਸਿੰਘ ਬਾਰੇ ਪੜ੍ਹਾਈ ਜਾ ਰਹੀ ਗ਼ਲਤ ਜਾਣਕਾਰੀ
- With inputs from agencies