Punjabi Youth in Columbia : ਅਮਰੀਕਾ ਵੱਲੋਂ ਕੀਤੀ ਗਈ ਇਮੀਗ੍ਰੇਸ਼ਨ ਨੂੰ ਲੈ ਕੇ ਸਖ਼ਤ ਕਾਰਵਾਈ ਦੇ ਬਾਵਜੂਦ ਵੀ ਪੰਜਾਬੀਆਂ ਦਾ ਅਮਰੀਕਾ ਜਾਣ ਦਾ ਕ੍ਰੇਜ਼ ਖਤਮ ਨਹੀਂ ਹੋ ਰਿਹਾ ਹੈ। ਦੱਸ ਦਈਏ ਕਿ ਕੋਲੰਬੀਆ ’ਚ 5 ਪੰਜਾਬੀ ਨੌਜਵਾਨਾਂ ਦੇ ਫਸੇ ਹੋਣ ਦੀ ਜਾਣਕਾਰੀ ਹਾਸਿਲ ਹੋਈ ਹੈ। ਨੌਜਵਾਨਾਂ ਵੱਲੋਂ ਵੀਡੀਓ ਵੀ ਜਾਰੀ ਕੀਤੀ ਗਈ ਹੈ ਜਿਸ ਰਾਹੀਂ ਉਹ ਮਦਦ ਦੀ ਗੁਹਾਰ ਲਗਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਿਕ ਪੰਜੇ ਪੰਜਾਬੀ ਨੌਜਵਾਨ ਡੰਕੀ ਰਾਹੀਂ ਅਮਰੀਕਾ ਜਾ ਰਹੇ ਸੀ। ਪਰ ਰਸਤੇ ’ਚ ਇਨ੍ਹਾਂ ਨੂੰ ਡੋਂਕਰਾਂ ਨੇ ਰੋਕ ਲਿਆ ਅਤੇ ਇਨ੍ਹਾਂ ਕੋਲੋਂ ਮੌਜੂਦ ਫੋਨ ਅਤੇ ਪੈਸੇ ਨੂੰ ਖੋਹ ਲਿਆ। ਨੌਜਵਾਨਾਂ ਵੱਲੋਂ ਹੁਣ ਉਨ੍ਹਾਂ ਨੂੰ ਬਚਾਉਣ ਦੀ ਗੁਹਾਰ ਲਗਾਈ ਜਾ ਰਹੀ ਹੈ। <iframe width=695 height=391 src=https://www.youtube.com/embed/y4CMCKHoyxo title=Colombia ‘ਚ ਫਸੇ 5 ਪੰਜਾਬੀ, ਵੀਡੀਓ ਬਣਾ ਕੇ ਦੱਸਿਆ, ਹਾਲਾਤ ਬਹੁਤ ਖਰਾਬ, ‘ਬਚਾ ਲਓ, ਜਾਨ ਨੂੰ ਖ਼ਤਰਾ ਹੈ’ ! frameborder=0 allow=accelerometer; autoplay; clipboard-write; encrypted-media; gyroscope; picture-in-picture; web-share referrerpolicy=strict-origin-when-cross-origin allowfullscreen></iframe>ਦੱਸ ਦਈਏ ਕਿ ਕੋਲੰਬੀਆਂ ’ਚ ਅਗਵਾਹ ਪੰਜ ਪੰਜਾਬੀ ’ਚੋਂ ਇੱਕ ਜਲੰਧਰ ਦੇ ਪਿੰਡ ਜਮਾਲਪੁਰ ਦਾ ਨੌਜਵਾਨ ਗੁਰਪ੍ਰੀਤ ਸਿੰਘ ਵੀ ਸ਼ਾਮਲ ਹੈ। ਜਿਸ ਬਾਰੇ ਖ਼ਬਰ ਸੁਣਨ ਮਗਰੋਂ ਪਰਿਵਾਰ ’ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਵੱਲੋਂ ਭਾਰਤ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਗਈ ਹੈ। ਮਾਮਲੇ ਸਬੰਧੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਕੰਲੋਬੀਆ ’ਚ ਫਸੇ ਪੰਜ ਨੌਜਵਾਨਾਂ ਨੂੰ ਵਾਪਸ ਲਿਆਉਣ ਲਈ ਵਿਦੇਸ਼ ਮੰਤਰਾਲੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ। <iframe width=695 height=391 src=https://www.youtube.com/embed/e4Z1q4P_gbo title=MP Satnam Singh Sandhu ਨੇ ਦੱਸਿਆ ਕਿਵੇਂ ਕੋਲੰਬੀਆ ‘ਚ ਫਸੇ ਪੰਜਾਬੀਆਂ ਨੂੰ ਲਿਆਂਦਾ ਜਾ ਰਿਹਾ ਹੈ ਭਾਰਤ ? frameborder=0 allow=accelerometer; autoplay; clipboard-write; encrypted-media; gyroscope; picture-in-picture; web-share referrerpolicy=strict-origin-when-cross-origin allowfullscreen></iframe>ਸਾਂਸਦ ਸਤਨਾਮ ਸੰਧੂ ਨੇ ਲਿਖੀ ਵਿਦੇਸ਼ ਮੰਤਰੀ ਨੂੰ ਚਿੱਠੀ ਲਿਖੀ ਹੈ। ਮਾਮਲੇ ’ਚ ਦਖਲ ਦੇ ਕੇ ਕੋਲੰਬੀਆਂ ’ਚ ਫਸੇ ਪੰਜ ਨੌਜਵਾਨਾੰ ਦੀ ਮਦਦ ਦੀ ਅਪੀਲ ਕੀਤੀ ਹੈ। ਇਹ ਵੀ ਪੜ੍ਹੋ : No More Stubble Burning In Punjab : ਪੰਜਾਬ ’ਚ ਪਰਾਲੀ ਨੂੰ ਈਂਧਨ ਵੱਜੋਂ ਇਸਤੇਮਾਲ ਕਰਨ ਵਾਲੀ ਇੰਡਸਟਰੀ ਨੂੰ ਮਿਲੇਗੀ ਸਬਸਿਡੀ, ਇੱਥੇ ਪੜ੍ਹੋ ਪੂਰੀ ਜਾਣਕਾਰੀ