Fri, Dec 19, 2025
Whatsapp

ਨੋਇਡਾ : ਨਸ਼ੇ 'ਚ ਟੱਲੀ ਦੋ ਲੜਕੀਆਂ ਨੇ ਸੜਕ 'ਤੇ ਕੀਤਾ ਹੰਗਾਮਾ , ਨੌਜਵਾਨ ਨੂੰ ਚਾੜਿਆ ਕੁਟਾਪਾ

Reported by:  PTC News Desk  Edited by:  Shanker Badra -- May 03rd 2019 10:42 AM
ਨੋਇਡਾ : ਨਸ਼ੇ 'ਚ ਟੱਲੀ ਦੋ ਲੜਕੀਆਂ ਨੇ ਸੜਕ 'ਤੇ ਕੀਤਾ ਹੰਗਾਮਾ , ਨੌਜਵਾਨ ਨੂੰ ਚਾੜਿਆ ਕੁਟਾਪਾ

ਨੋਇਡਾ : ਨਸ਼ੇ 'ਚ ਟੱਲੀ ਦੋ ਲੜਕੀਆਂ ਨੇ ਸੜਕ 'ਤੇ ਕੀਤਾ ਹੰਗਾਮਾ , ਨੌਜਵਾਨ ਨੂੰ ਚਾੜਿਆ ਕੁਟਾਪਾ

ਨੋਇਡਾ : ਨਸ਼ੇ 'ਚ ਟੱਲੀ ਦੋ ਲੜਕੀਆਂ ਨੇ ਸੜਕ 'ਤੇ ਕੀਤਾ ਹੰਗਾਮਾ , ਨੌਜਵਾਨ ਨੂੰ ਚਾੜਿਆ ਕੁਟਾਪਾ:ਨੋਇਡਾ : ਜਦੋਂ ਲੜਕੀਆਂ ਨਸ਼ੇ 'ਚ ਟੱਲੀ ਹੋ ਜਾਣ ਤਾਂ ਕੁੱਝ ਨਾ ਕੁੱਝ ਹੰਗਾਮਾ ਜ਼ਰੂਰ ਕਰਦੀਆਂ ਹਨ ਅਤੇ ਚਰਚਾ ਵਿੱਚ ਰਹਿੰਦੀਆਂ ਹਨ।ਇਹ ਕੋਈ ਨਵਾਂ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਕਈ ਅਜਿਹੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।ਹੁਣ ਇੱਕ ਵਾਰ ਫ਼ਿਰ ਅਜਿਹਾ ਹੀ ਮਾਮਲਾ ਨੋਇਡਾ ਦੇ ਸੈਕਟਰ- 12 ਤੋਂ ਸਾਹਮਣੇ ਆਇਆ ਹੈ।ਜਿਥੇ ਨਸ਼ੇ 'ਚ ਟੱਲੀ ਦੋ ਲੜਕੀਆਂ ਨੇ ਸੜਕ 'ਤੇ ਖੂਬ ਹੰਗਾਮਾ ਕੀਤਾ ਹੈ।ਇਨ੍ਹਾਂ ਹੀ ਨਹੀਂ ਇਨ੍ਹਾਂ ਦੋਵੇਂ ਕੁੜੀਆਂ ਨੇ ਗਾਲ੍ਹਾਂ ਕੱਢਦੇ ਹੋਏ ਸੜਕ 'ਤੇ ਹੀ ਇੱਕ ਨੌਜਵਾਨ ਦੀ ਕੁੱਟਮਾਰ ਕੀਤੀ ਹੈ।ਇਸ ਮਾਮਲੇ ਵਿਚ ਪੀੜਤ ਨੌਜਵਾਨ ਨੇ ਸੈਕਟਰ 24 ਥਾਣੇ ਵਿਚ ਦੋਵੇਂ ਕੁੜੀਆਂ ਖ਼ਿਲਾਫ਼ ਰਿਪੋਰਟ ਦਰਜ ਕਰਵਾਈ ਹੈ।ਪੀੜਤ ਨੌਜਵਾਨ ਪ੍ਰਸ਼ਾਂਤ ਕੁਮਾਰ ਨਿਵਾਸੀ ਸੈਕਟਰ -22 ਨੋਇਡਾ ਦੀ ਇੱਕ ਕੰਪਨੀ ਵਿਚ ਨੌਕਰੀ ਕਰਦਾ ਹੈ। [caption id="attachment_290619" align="aligncenter" width="300"]Noida Drunk Two girls beat youth on road ਨੋਇਡਾ : ਨਸ਼ੇ 'ਚ ਟੱਲੀ ਦੋ ਲੜਕੀਆਂ ਨੇ ਸੜਕ 'ਤੇ ਕੀਤਾ ਹੰਗਾਮਾ , ਨੌਜਵਾਨ ਨੂੰ ਚਾੜਿਆ ਕੁਟਾਪਾ[/caption] ਜਾਣਕਾਰੀ ਅਨੁਸਾਰ ਮੰਗਲਵਾਰ ਰਾਤ ਨੂੰ ਇੱਕ ਨੌਜਵਾਨ ਕਰੀਬ ਸਾਢੇ ਦਸ ਵਜੇ ਬਾਈਕ 'ਤੇ ਜਾ ਰਿਹਾ ਸੀ।ਇਸ ਦੌਰਾਨ ਸਰਕਾਰੀ ਇੰਟਰ ਕਾਲਜ ਦੇ ਕੋਲ ਦੋ ਲੜਕੀਆਂ ਗ਼ਲਤ ਸਾਈਡ ਤੋਂ ਆ ਰਹੀਆਂ ਸਨ ਅਤੇ ਉਨ੍ਹਾਂ ਦੀ ਸਕੂਟੀ ਉਸ ਦੀ ਬਾਈਕ ਨਾਲ ਟਕਰਾ ਗਈ।ਜਦੋਂ ਨੌਜਵਾਨ ਨੇ ਇਤਰਾਜ਼ ਜਤਾਇਆ ਤਾਂ ਦੋਵਾਂ ਨੇ ਬਦਸਲੂਕੀ ਕਰਨ ਦਾ ਦੋਸ਼ ਲਾ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। [caption id="attachment_290617" align="aligncenter" width="300"]Noida Drunk Two girls beat youth on road ਨੋਇਡਾ : ਨਸ਼ੇ 'ਚ ਟੱਲੀ ਦੋ ਲੜਕੀਆਂ ਨੇ ਸੜਕ 'ਤੇ ਕੀਤਾ ਹੰਗਾਮਾ , ਨੌਜਵਾਨ ਨੂੰ ਚਾੜਿਆ ਕੁਟਾਪਾ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਜਸਥਾਨ ‘ਚ ਕਰਨਗੇ ਤਿੰਨ ਰੈਲੀਆਂ ਇਸ ਤੋਂ ਬਾਅਦ ਨੌਜਵਾਨ ਨੇ ਇਸ ਮਾਮਲੇ ਦੀ ਸੂਚਨਾ 100 ਨੰਬਰ 'ਤੇ ਪੁਲਿਸ ਨੂੰ ਦਿੱਤੀ।ਪੁਲਿਸ ਨੇ ਲੜਕੀਆਂ ਨੂੰ ਸਮਝਾ ਕੇ ਸ਼ਾਂਤ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਲੜਕੀਆਂ ਪੁਲਿਸ ਦੇ ਸਾਹਮਣੇ ਹੀ ਮਾਰਕੁੱਟ ਕਰਨ ਲੱਗੀਆਂ।ਪੁਲਿਸ ਨੇ ਮਾਮਲਾ ਲੜਕੀਆਂ ਨਾਲ ਜੁੜਿਆ ਹੋਣ ਕਾਰਨ ਨੌਜਵਾਨ ਨੂੰ ਹੀ ਹਿਰਾਸਤ ਵਿਚ ਲੈ ਲਿਆ ਪਰ ਜਦ ਮਾਰਕੁੱਟ ਨਾਲ ਜੁੜਿਆ ਵੀਡੀਓ ਵਾਇਰਲ ਹੋਣ ਲੱਗਾ ਤਾਂ ਪੁਲਿਸ ਨੇ ਨੌਜਵਾਨ ਨੂੰ ਛੱਡਿਆ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ


Top News view more...

Latest News view more...

PTC NETWORK
PTC NETWORK