TMC ਸੰਸਦ ਮੈਂਬਰ ਨੁਸਰਤ ਜਹਾਂ ਦੇ ਘਰ ਗੂੰਜੀਆਂ ਕਿਲਕਾਰੀਆਂ, ਦਿੱਤਾ ਬੇਟੇ ਨੂੰ ਜਨਮ
ਮੁੰਬਈ: ਅਭਿਨੇਤਰੀ ਅਤੇ ਟੀਐਮਸੀ ਸੰਸਦ ਮੈਂਬਰ ਨੁਸਰਤ ਜਹਾਂ ਦੇ ਘਰ ਇੱਕ ਛੋਟਾ ਮਹਿਮਾਨ ਆਇਆ ਹੈ। ਕੁਝ ਸਮਾਂ ਪਹਿਲਾਂ ਹੀ ਅਭਿਨੇਤਰੀ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਪਿਛਲੇ ਦਿਨੀ ਨੁਸਰਤ ਜਹਾਂ ਦੀ ਪ੍ਰੈਗਨੈਂਸੀ ਦੀਆਂ ਖਬਰਾਂ ਦੌਰਾਨ ਕਾਫੀ ਵਿਵਾਦ ਹੋਇਆ ਸੀ। ਬੇਬੀ ਬੰਪ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਉਸ ਦੇ ਪਤੀ ਨਿਖਿਲ ਜੈਨ ਨੇ ਦਾਅਵਾ ਕੀਤਾ ਸੀ ਕਿ ਉਹ ਉਸ ਤੋਂ ਅਲੱਗ ਰਹਿ ਰਿਹਾ ਸੀ ਅਤੇ ਉਸ ਨੂੰ ਗਰਭ ਅਵਸਥਾ ਬਾਰੇ ਕੋਈ ਜਾਣਕਾਰੀ ਨਹੀਂ ਸੀ।
ਪੜ੍ਹੋ ਹੋਰ ਖ਼ਬਰਾਂ : ਕਾਬੁਲ ਹਵਾਈ ਅੱਡੇ 'ਤੇ 3000 ਰੁਪਏ 'ਚ ਮਿਲ ਰਹੀ ਹੈ ਪਾਣੀ ਦੀ ਬੋਤਲ , 7500 ਰੁਪਏ 'ਚ ਚਾਵਲ ਦੀ ਪਲੇਟ
ਇਸ ਵਿਵਾਦ ਵਿਚਕਾਰ ਵੀ ਨੁਸਰਤ ਜਹਾਂ ਨੇ ਆਪਣਾ ਸਾਰਾ ਧਿਆਨ ਬੱਚੇ ਉੱਤੇ ਰੱਖਿਆ। ਉਹ ਕਿਸੇ ਵੀ ਤਰ੍ਹਾਂ ਦਾ ਬਿਆਨ ਦੇਣ ਤੋਂ ਪਰਹੇਜ਼ ਕਰਦੀ ਨਜ਼ਰ ਆਈ। ਅੱਜ ਉਸਨੇ ਆਪਣੇ ਪ੍ਰਸ਼ੰਸਕਾਂ ਨੂੰ ਇਹ ਖੁਸ਼ਖਬਰੀ ਦਿੱਤੀ ਹੈ। ਨੁਸਰਤ ਦਾ ਨਾਂ ਇਨ੍ਹੀਂ ਦਿਨੀਂ ਬਾਂਗਲਾ ਫ਼ਿਲਮ ਅਭਿਨੇਤਾ ਯਸ਼ ਦਾਸਗੁਪਤਾ ਨਾਲ ਜੁੜ ਰਿਹਾ ਹੈ। ਦੱਸਣਯੋਗ ਹੈ ਕਿ ਨੁਸਰਤ ਨੇ 2019 ਵਿੱਚ ਤੁਰਕੀ ਵਿੱਚ ਨਿਖਿਲ ਜੈਨ ਦੇ ਨਾਲ ਇੱਕ ਡੈਸਟੀਨੇਸ਼ਨ ਵਿਆਹ ਕੀਤਾ ਸੀ, ਹਾਲਾਂਕਿ ਇਹ ਵਿਆਹ ਨਹੀਂ ਚੱਲਿਆ। ਵਿਆਹ ਦੇ ਕੁਝ ਮਹੀਨਿਆਂ ਦੇ ਅੰਦਰ ਹੀ, ਨੁਸਰਤ ਅਤੇ ਨਿਖਿਲ ਦੇ ਵਿੱਚ ਮਤਭੇਦਾਂ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ।
ਅਖੀਰ ਵਿੱਚ, ਸਾਰੀਆਂ ਅਟਕਲਾਂ ਦਾ ਅੰਤ ਕਰਦਿਆਂ, ਨੁਸਰਤ ਜਹਾਂ ਨੇ ਕੁਝ ਮਹੀਨੇ ਪਹਿਲਾਂ ਮੀਡੀਆ ਦੇ ਨਾਲ ਇੱਕ ਬਿਆਨ ਦਿੱਤਾ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਬਿਜ਼ਨੈੱਸਮੈਨ ਨਿਖਿਲ ਜੈਨ ਨਾਲ ਉਨ੍ਹਾਂ ਦਾ ਵਿਆਹ ਭਾਰਤ ਵਿੱਚ ਜਾਇਜ਼ ਨਹੀਂ ਹੈ। ਨੁਸਰਤ ਨੇ ਨਿਖਿਲ 'ਤੇ ਉਸ ਦੇ ਬੈਂਕ ਖਾਤੇ ਤੋਂ ਗੈਰਕਨੂੰਨੀ ਤੌਰ 'ਤੇ ਪੈਸੇ ਕਢਵਾਉਣ ਦਾ ਦੋਸ਼ ਲਗਾਇਆ ਸੀ। ਨੁਸਰਤ ਨੇ ਨਿਖਿਲ 'ਤੇ ਉਸ ਦੇ ਗਹਿਣੇ ਖੋਹਣ ਦਾ ਦੋਸ਼ ਵੀ ਲਾਇਆ ਹੈ। ਦੋਵੇਂ ਪਿਛਲੇ ਸਾਲ ਨਵੰਬਰ ਤੋਂ ਵੱਖਰੇ ਰਹਿ ਰਹੇ ਸਨ।
-PTC News