ਹੋਰ ਖਬਰਾਂ

ਆਸ਼ੂ ਦੀ ਗ੍ਰਿਫ਼ਤਾਰੀ 'ਤੇ ਸਪਲਾਈ ਵਿਭਾਗ ਦੇ ਅਫ਼ਸਰ ਨੇ ਵੀਡੀਓ ਜਾਰੀ ਕਰਕੇ ਮਾਨ ਸਰਕਾਰ ਨੂੰ ਦਿੱਤੀ ਵਧਾਈ

By Riya Bawa -- August 24, 2022 1:07 pm -- Updated:August 24, 2022 1:24 pm

ਅੰਮ੍ਰਿਤਸਰ: ਵਿਜੀਲੈਂਸ ਵਿਭਾਗ ਵੱਲੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਸੋਮਵਾਰ ਰਾਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਗਰੋਂ ਇਕ ਉੱਚ ਅਧਿਕਾਰੀ ਨੇ ਇਸ ਦਾ ਸਿਹਰਾ ਮਾਨ ਸਰਕਾਰ ਨੂੰ ਦਿੱਤਾ ਹੈ। ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਖੁਰਾਕ ਤੇ ਸਪਲਾਈ ਵਿਭਾਗ ਦੇ ਸਹਾਇਕ ਖੁਰਾਕ ਤੇ ਸਪਲਾਈ ਅਫਸਰ ਸ਼ਿਵ ਰਾਜ ਖੰਨਾ ਦਾ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਖੰਨਾ ਨੇ ਸਾਬਕਾ ਮੰਤਰੀ ਦੀ ਗ੍ਰਿਫਤਾਰੀ 'ਤੇ ਮਾਨ ਸਰਕਾਰ ਨੂੰ ਵਧਾਈ ਦਿੱਤੀ ਹੈ ਪਰ ਨਾਲ ਹੀ ਇਹ ਵੀ ਦੱਸਿਆ ਹੈ ਕਿ ਇਹ ਟੈਂਡਰ ਘਪਲਾ 2500 ਕਰੋੜ ਦਾ ਨਹੀਂ ਸਗੋਂ 25 ਹਜ਼ਾਰ ਕਰੋੜ ਦਾ ਹੈ।

BharatBhushanAshu

ਸ਼ਿਵ ਰਾਜ ਖੰਨਾ ਨੇ ਆਪਣੀ ਵੀਡੀਓ 'ਚ ਕਿਹਾ ਕਿ ਸਿਰਫ ਆਸ਼ੂ ਹੀ ਨਹੀਂ ਵਿਭਾਗ ਦੇ ਕਈ ਅਧਿਕਾਰੀਆਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇ ਤਾਂ ਅਸਲ ਸੱਚਾਈ ਸਾਹਮਣੇ ਆ ਜਾਵੇਗੀ। ਕਾਂਗਰਸ ਸਰਕਾਰ 'ਚ ਬਹੁਤ ਵੱਡੇ ਪੱਧਰ 'ਤੇ ਘੁਟਾਲੇ ਹੋਏ ਹਨ। ਕਾਂਗਰਸ ਸਰਕਾਰ ਵੇਲੇ ਇੰਸਪੈਕਟਰਾਂ ਖ਼ਿਲਾਫ਼ ਕਾਰਵਾਈ ਤਾਂ ਹੋਈ ਪਰ ਮੰਤਰੀਆਂ ਦੀ ਛਾਂ ਹੇਠ ਆਏ ਉੱਚ ਅਧਿਕਾਰੀ ਬਚ ਗਏ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਕਦਮ ਸ਼ਲਾਘਾਯੋਗ ਹੈ। ਜੇਕਰ ਸਰਕਾਰ ਪੁੱਛੇ ਤਾਂ ਉਹ ਦੱਸ ਸਕਦੇ ਹਨ ਕਿ ਖੁਰਾਕ ਤੇ ਸਪਲਾਈ ਵਿਭਾਗ ਵਿੱਚ ਘਪਲੇ ਕਿੱਥੇ ਹੋਏ ਹਨ।

ShivRajKhannavideoviral

ਇਹ ਵੀ ਪੜ੍ਹੋਸਿੱਧੂ ਮੂਸੇਵਾਲਾ ਦੇ ਪਿਤਾ ਨੇ ਬਣਾਇਆ 'Twitter' ਅਕਾਊਂਟ, ਤੇਜ਼ੀ ਨਾਲ ਵੱਧ ਰਹੇ 'Followers

ਜ਼ਿਕਰਯੋਗ ਹੈ ਕਿ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਬੀਤੇ ਦਿਨੀ ਵਿਜੀਲੈਂਸ ਵੱਲੋਂ ਲੁਧਿਆਣਾ ਦੇ ਇਕ ਸੈਲੂਨ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮੌਕੇ ਐਮਪੀ ਰਵਨੀਤ ਸਿੰਘ ਬਿੱਟੂ ਵਿਜੀਲੈਂਸ ਦੀ ਟੀਮ ਨਾਲ ਖਹਿਬੜ ਪਏ ਸਨ। ਟੈਂਡਰ ਘਪਲੇ ਵਿੱਚ ਨਾਮਜ਼ਦ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਪੰਜਾਬ ਦੇ ਸਾਬਕਾ ਮੰਤਰੀ ਤੇ ਪੰਜਾਬ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਤੇ ਤੇਲੂ ਰਾਮ ਨੂੰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅਨਾਜ ਲਿਫਟਿੰਗ ਘਪਲੇ ਸਬੰਧੀ ਲੁਧਿਆਣਾ ਦੀ ਅਦਾਲਤ ਸਾਹਮਣੇ ਵਿੱਚ ਕੀਤਾ ਗਿਆ ਸੀ ਜਿੱਥੇ ਅਦਾਲਤ ਨੇ ਉਨ੍ਹਾਂ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ।

-PTC News

  • Share