ਸੂਬੇ 'ਚ ਵਧੀ ਗੁੰਡਾਗਰਦੀ, ਤਾਬੜਤੋੜ ਫਾਇਰਿੰਗ 'ਚ ਇਕ ਦੀ ਮੌਤ

By Jagroop Kaur - February 24, 2021 10:02 pm

ਸੂਬੇ 'ਚ ਨਿੱਤ ਦਿਨ ਅਪਰਾਧਿਕ ਵਾਰਦਾਤਾਂ 'ਚ ਵਾਧਾ ਹੁੰਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਬੰਗਾ ਨੇੜੇ ਪਿੰਡ ਮਜਾਰੀ 'ਚ ਜਿਥੇ ਦੇਰ ਰਾਤ ਮੋਟਰਸਾਈਕਲ ਸਵਾਰ 2 ਅਣਪਛਾਤਿਆਂ ਵੱਲੋਂ ਗੋਲੀਆਂ ਚਲਾਉਣ ਦੀ ਖਬਰ ਸਾਹਮਣੇ ਆਈ ਹੈ। ਜਿਸ 'ਚ ਦੇਸ ਰਾਜ ਪੁੱਤਰ ਜਗਤ ਰਾਮ ਬਾਸੀ ਮਜਾਰੀ ਜੋ ਕਿ 70 ਸਾਲ ਦਾ ਸੀ, ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ।

ਪੜ੍ਹੋ ਹੋਰ ਖ਼ਬਰਾਂ : ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕ ਸਰਦੂਲ ਸਿਕੰਦਰ ਦਾ ਫੋਰਟਿਸ ਹਸਪਤਾਲ ‘ਚ ਹੋਇਆ ਦਿਹਾਂਤ

ਇਹ ਗੋਲੀਆਂ ਮੋਟਰਸਾਈਕਲ 'ਤੇ ਸਵਾਰ 2 ਅਣਪਛਾਤੇ ਵਿਅਕਤੀਆਂ ਵੱਲੋਂ ਚਲਾਈਆਂ ਗਈਆਂ। ਮੋਟਰਸਾਇਕਲ ਸਵਾਰਾਂ ਵੱਲੋਂ ਜਿਨ੍ਹਾਂ 2 ਵਿਅਕਤੀਆਂ 'ਤੇ ਇਹ ਗੋਲੀਆਂ ਚਲਾਈਆਂ ਗਈਆਂ ਉਨ੍ਹਾਂ 'ਚੋਂ ਇਕ ਅਜੇ ਕੁਮਾਰ ਪੁੱਤਰ ਹਰਬੰਸ ਲਾਲ ਅਤੇ ਇਕ ਬਲਵੀਰ ਪੁੱਤਰ ਬਲਦੇਵ ਸਿੰਘ ਵਾਸੀ ਮਜਾਰੀ ਦੇ ਰਹਿਣ ਵਾਲੇ ਹਨ।

Indian-American teenager shot dead for firing on police in US

ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਵੱਲੋਂ ਅੱਜ ਦੇਸ਼ ਭਰ ‘ਚ ਮਨਾਇਆ ਜਾਵੇਗਾ ਦਮਨ ਵਿਰੋਧੀ ਦਿਵਸ

ਅਣਪਛਾਤਿਆਂ ਵੱਲੋਂ ਲਗਭਗ ਦੋ ਵਾਰ ਇਨ੍ਹਾਂ ਵਿਅਕਤੀਆਂ 'ਤੇ ਗੋਲੀਆਂ ਚਲਾਈਆਂ ਗਈਆਂ ਪਰ ਗੋਲੀ ਉੱਥੇ ਘਰ ਦੇ ਬਾਹਰ ਖੜੇ ਬਜ਼ੁਰਗ ਦੀ ਛਾਤੀ 'ਚ ਜਾ ਲੱਗੀ ਜਿਸ ਤੋਂ ਬਾਅਦ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਮਿਲਣ 'ਤੇ ਬੰਗਾ ਸਦਰ ਦੇ ਐੱਸ. ਐੱਚ. ਓ. ਪਵਨ ਕੁਮਾਰ ਸਿਟੀ ਦੇ ਐੱਸ. ਐੱਚ. ਓ. ਵੀਜੇ ਕੁਮਾਰ ਡੀ.ਐੱਸ.ਪੀ. ਬੰਗਾ ਗੁਰਿੰਦਰ ਪਾਲ ਸਿੰਘ ਡੀ. ਐੱਸ. ਪੀ. ਜਸਵੀਰ ਸਿੰਘ ਅਤੇ ਐੱਸ.ਪੀ. ਬਲਜੀਤ ਸਿੰਘ ਖਹਿਰਾ ਮੌਕੇ 'ਤੇ ਪਹੁੰਚੇ ਹਨ ਅਤੇ ਮਾਮਲੇ ਦੀ ਅਗਲੀ ਕਾਰਵਾਈ 'ਚ ਜੁਟ ਗਏ ।

ਜਾਣਕਾਰੀ ਮੁਤਾਬਕ ਅਜੇ ਵਰਮਾ 'ਤੇ ਇਕ ਮਹੀਨਾ ਪਹਿਲਾਂ ਵੀ ਕੁਝ ਅਣਪਛਾਤਿਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ। ਜਿਸ 'ਚ ਉਹ ਬਾਲ-ਬਾਲ ਬਚਿਆ ਸੀ।

adv-img
adv-img